Htv Punjabi
Punjab

ਬੇਰਹਿਮ ਪਤੀ ਨੇ ਕੁਹਾੜੀ ਨਾਲ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, ਫਰਾਰ

ਚੰਡੀਗੜ੍ਹ : ਮਨੀਮਾਜਰਾ ਸਥਿਤ ਟਾਊਨ ਵਿੱਚ ਮੰਗਲਵਾਰ ਸਵੇਰੇ ਪਤੀ ਨੇ ਕੁਲਹਾੜੀ ਨਾਲ ਆਪਦੀ ਪਤਨੀ ਦੀ ਹੱਤਿਆ ਕਰ ਦਿੱਤੀ l ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਮੁਲਜ਼ਮ ਪਤੀ ਮੌਕੇ ਤੋਂ ਫਰਾਰ ਹੋ ਗਿਆ l ਸੂਚਨਾ ਮਿਲਣ ‘ਤੇ ਡੀਐਸਪੀ ਦਿਲਸ਼ੇਰ ਸਿੰਘ, ਥਾਣਾ ਮੁਖੀ ਜਸਵਿੰਦਰ ਕੌਰ ਪੁਲਿਸ ਟੀਮ ਦੇ ਨਾਲ ਪਹੁੰਚੀ l ਪੁਲਿਸ ਦੇ ਨਾਲ ਸੀਐਫਐਸਐਲ ਟੀਮ ਵੀ ਜਾਂਚ ਕਰਨ ਅਤੇ ਸੈਂਪਲ ਜਲਦ ਕਰਨ ਵਿੱਚ ਲੱਗੀ ਹੈ l
ਜਾਣਕਾਰੀ ਦੇ ਅਨੁਸਾਰ ਮੁਲਜ਼ਮ ਪਤੀ ਜ਼ਰਨੈਲ ਸਿੰਘ ਮਕਾਨ ਦੇ ਲੈਂਟਰ ਵਿੱਚ ਸਰੀਆ ਬੰਨਣ ਦਾ ਕੰਮ ਕਰਦਾ ਹੈ l ਪਤਨੀ ਦੇ ਨਾਲ ਮਨੀਮਾਜਰਾ ਟਾਊਨ ਵਿੱਚ ਰਹਿੰਦਾ ਸੀ l ਮੰਗਲਵਾਰ ਸਵੇਰੇ ਚਾਰ ਵਜੇ ਪੁਲਿਸ ਕੰਟਰੋਲ ਰੂਮ ਵਿੱਚ ਔਰਤ ਦੀ ਹੱਤਿਆ ਹੋਣ ਦੀ ਸੂਚਨਾ ਮਿਲੀ ਸੀ l ਜਿਸ ਦੇ ਬਾਅਦ ਪੁਲਿਸ ਦੀ ਜਾਂਚ ਵਿੱਚ ਮਾਮਲਾ ਸਾਹਮਣੇ ਆਇਆ ਹੈ l ਮ੍ਰਿਤਕ ਔਰਤ ਦੀ ਉਮਰ 45 ਸਾਲ ਦੱਸੀ ਜਾ ਰਹੀ ਹੈ l
ਮਨੀਮਾਜਰਾ ਥਾਣਾ ਪੁਲਿਸ ਰੇਲਵੇ ਸਟੇਸ਼ਨ ਸੈਕਟਰ 43 ਅਤੇ 17 ਬੱਸ ਸਟੈਂਡ ‘ਤੇ ਰੇਡ ਕਰ ਮੁਲਜ਼ਮ ਦੀ ਤਲਾਸ਼ ਵਿੱਚ ਲੱਗੀ ਹੈ l ਇਸ ਦੇ ਇਲਾਵਾ ਪੁਲਿਸ ਮੁਲਜ਼ਮ ਜ਼ਰਨੈਲ ਸਿੰਘ ਦੇ ਕੰਮ ਕਰਨ ਵਾਲੀ ਜਗ੍ਹਾ ‘ਤੇ ਛਾਪੇਮਾਰੀ ਕਰ ਰਹੀ ਹੈ l ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ l
ਮੁਲਜ਼ਮ ਜ਼ਰਨੈਲ ਸਿੰਘ ਦੇ ਤਿੰਨ ਬੱਚੇ ਹਨ l ਇਸ ਵਿੱਚ ਵੱਡੀ ਕੁੜੀ ਦਾ ਵਿਆਹ ਹੋ ਚੁੱਕਿਆ ਹੈ l ਔਰਤ ਲੋਕਾਂ ਦੇ ਘਰ ਵਿੱਚ ਰੁਟੀਨ ਦਾ ਕੰਮਕਾਜ ਕਰਦੀ ਸੀ l ਗੁਆਂਢੀਆਂ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਨੇ 4 ਮਹੀਨੇ ਪਹਿਲਾਂ ਇੱਕ ਨਵੀਂ ਮੋਟਰਸਾਈਕਲ ਲਈ ਸੀ l ਹੁਣ ਤੱਕ ਉਸ ਨੇ ਇੱਕ ਵੀ ਕਿਸ਼ਤ ਨਹੀਂ ਦਿੱਤੀ ਅਤੇ ਕੁਝ ਦਿਨਾਂ ਤੋਂ ਕਾਫੀ ਪਰੇਸ਼ਾਨ ਦਿਖਾਈ ਦਿੰਦਾ ਸੀ l

Related posts

ਨਸ਼ਾ ਤਸਕਰਾਂ ਨੂੰ ਪੈਸੇ ਲੈਕੇ ਛੱਡਣ ਵਾਲੇ ਥਾਣੇਦਾਰ ਨੂੰ ਚੁੱਕਿਆ ਪੁਲਿਸ ਨੇ

htvteam

ਆਹ ਦੇਖ ਲਓ ਮੁੰਡਿਆਂ ਨੇ ਫ਼ਿਲਮਾਂ ਦੇ ਸੀਨ ਵੀ ਫੇਲ੍ਹ ਕਰਤੇ

htvteam

ਨਿੱਜੀ ਸਕੂਲਾਂ ‘ਤੋਂ ਤੰਗੇ ਆਏ ਮਾਪਿਆਂ ਦੇ ਟੁੱਟੇ ਸਬਰਾਂ ਦੇ ਬੰਨ੍ਹ ਫਿਰ ਇਕਠੇ ਹੋ ਕੈਮਰੇ ਅੱਗੇ ਖੋਲ੍ਹੀਆਂ ਸਕੂਲ ਦੀਆਂ…

htvteam

Leave a Comment