ਅੰਮ੍ਰਿਤਸਰ : ਇੱਥੋਂ ਦੇ ਇੱਕ ਨਿੱਜੀ ਹੋਟਲ ਵਿੱਚ ਨਸ਼ੇੜੀਆਂ ਦੁਆਰਾ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ l ਦੱਸਿਆ ਜਾ ਰਿਹਾ ਹੈ ਕਿ ਹੋਟਲ ਵਿੱਚ 2 ਨੌਜਵਾਨਾਂ ਨੇ ਨਸ਼ਾ ਕਰਨ ਦੇ ਲਈ ਕਮਰਾ ਮੰਗਿਆ, ਹੋਟਲ ਦੇ ਪ੍ਰਬੰਧਕਾਂ ਨੇ ਲੋਕਲ ਆਈਡੀ ‘ਤੇ ਕਮਰਾ ਦੇਣ ਤੋਂ ਮਨ੍ਹਾਂ ਕਰ ਦਿੱਤਾ l ਇਸ ‘ਤੇ ਗੁੱਸੇ ਵਿੱਚ ਆ ਕੇ ਨੌਜਵਾਨਾਂ ਨੇ ਔਰਤ ਸਟਾਫ ਅਤੇ ਮਾਲਿਕ ਦੇ ਨਾਲ ਬਹਿਸਬਾਜ਼ੀ ਅਤੇ ਮਾਰ ਕੁੱਟ ਸ਼ੁਰੂ ਕਰ ਦਿੱਤੀ l ਕਾਫੀ ਦੇਰ ਚੱਲੀ ਇਸ ਲੜਾਈ ਤੋਂ ਬਾਅਦ ਮੁਲਜ਼ਮਾਂ ਭੱਜ ਗਏ l ਹੋਟਲ ਮਾਲਿਕ ਨੇ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ l ਹੋਟਲ ਮਾਲਿਕ ਅਮਿਤ ਬੇਰੀ ਨੇ ਇਨਸਾਫ ਦੇ ਲਈ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਸ਼ਿਕਾਇਤ ਦਿੱਤੀ l ਰਾਮਬਾਗ ਥਾਣਾ ਮੁਖੀ ਨੀਰਜ ਕੁਮਾਰ ਨੇ ਦੱਸਿਆ ਕਿ ਅਮਿਤ ਬੇਰੀ ਦੀ ਸ਼ਿਕਾਇਤ ‘ਤੇ ਅਣਪਛਾਤੇ ਹਮਲਾਵਰਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ l ਨਾਲ ਹੀ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਸਕੂਟਰ ਅਤੇ ਮੋਟਰਸਾਈਕਲ ‘ਤੇ ਆਏ ਨੌਜਵਾਨਾਂ ਦੀ ਪਹਿਚਾਣ ਸ਼ੁਰੂ ਕਰ ਦਿੱਤੀ ਗਈ ਹੈ l ਹੋਟਲ ਮਾਲਿਕ ਦਾ ਕਹਿਣਾ ਕਿ ਮੁਲਜ਼ਮ ਨਸ਼ੇ ਦਾ ਸਮਾਨ ਨਾਲ ਲੈ ਕੇ ਆਏ ਸਨ l ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ l ਥਾਣਾ ਰਾਮਬਾਗ ਦੀ ਪੁਲਿਸ ਨੇ ਨੌਜਵਾਨਾਂ ਦੀ ਪਹਿਚਾਣ ਸ਼ੁਰੂ ਕਰ ਦਿੱਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਜਲਦ ਹੀ ਮੁਲਜ਼ਮ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ l
