Htv Punjabi
Punjab

ਕੈਪਟਨ ਨੇ ਨਵਜੋਤ ਸਿੰਘ ਸਿੱਧੂ ਬਾਰੇ ਦਿੱਤਾ ਵੱਡਾ ਬਿਆਨ, ਕਿਹਾ ਜੇ ਸਿੱਧੂ ਨੂੰ ਕੋਈ ਦਿੱਕਤ ਹੈ ਤਾਂ ਮੇਰੇ ਨਾਲ ਗੱਲ ਕਰੇ,ਅਗਲੀਆਂ ਚੋਣਾਂ ‘ਚ ਮੈਂ…

ਚੰਡੀਗੜ੍ਹ : ਪੰਜਾਬ ਕੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ਼ਾਰਿਆਂ ਇਸ਼ਾਰਿਆਂ ਵਿੱਚ ਵੱਡਾ ਖੁਲਾਸਾ ਕਰ ਦਿੱਤਾ ਹੈ।ਉੱਥੇ ਕੈਪਟਨ ਹਲੇ ਵੀ ਕੁਝ ਨਾਰਾਜ਼ ਨਜ਼ਰ ਆਏ ਹਨ।ਉਨ੍ਹਾਂ ਨੇ ਸਾਫ ਕਰ ਦਿੱਤਾ ਹੈ ਕਿ ਆਗਾਮੀ ਵਿਧਾਨਸਭਾ ਚੋਣਾਂ ਉਨ੍ਹਾਂ ਦੀ ਲੀਡਰਸਿ਼ਪ ਵਿੱਚ ਹੀ ਲੜੀਆਂ ਜਾਣਗੀਆਂ, ਜਿਸ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਹੋਣਗੇ।ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਪ੍ਰਸ਼ਾਂਤ ਕਿਸ਼ੋਰ ਦੀ ਮੁਲਾਕਾਤ ਨੂੰ ਖਾਰਿਜ ਕਰਦੇ ਹੋਏ ਕੈਪਟਨ ਨੇ ਸਾਫ ਕੀਤਾ ਹੈ ਕਿ ਪੀਕੇ ਉਨ੍ਹਾਂ ਦੇ ਪਰਿਵਾਰਿਕ ਮਿੱਤਰ ਹਨ।

ਲਾਕਡਾਊਨ ਤੋਂ ਪਹਿਲਾਂ ਉਨ੍ਹਾਂ ਦੀ ਪੀਕੇ ਨਾਲ ਮੁਲਾਕਾਤ ਵੀ ਹੋਈ ਸੀ।ਉਨ੍ਹਾਂ ਨੇ ਉਨ੍ਹਾਂ ਨੂੰ ਆਗਾਮੀ ਵਿਧਾਨਸਭਾ ਚੋਣਾਂ ਵਿੱਚ ਕਾਂਗਰਸ ਦਾ ਰਣਨੀਤੀਕਾਰ ਬਣਨ ਦੇ ਲਈ ਨਿਓਤਾ ਦਿੱਤਾ ਸੀ।ਇਸ ਨੂੰ ਉਨ੍ਹਾਂ ਨੇ ਖੁਸ਼ੀ ਨਾਲ ਸਵੀਕਾਰ ਕਰ ਲਿਆ ਹੈ।ਬਾਅਦ ਵਿੱਚ ਜਦ ਉਨ੍ਹਾਂ ਨੇ ਆਲਾਕਮਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਾਰੇ ਫੈਸਲੇ ਉਨ੍ਹਾਂ ਤੇ ਛੱਡ ਦਿੱਤੇ।ਇਹੀ ਨਹੀਂ, ਨਵਜੋਤ ਸਿੰਘ ਸਿੱਧੂ ਦੇ ਬਰਗਾੜੀ ਕਾਂਡ ਨੂੰ ਲੈ ਕੇ ਦਿੱਤੇ ਬਿਆਨ ਤੇ ਕੈਪਟਨ ਨੇ ਕਿਹਾ ਕਿ ਸਿੱਧੂ ਨੂੰ ਦਿੱਕਤ ਹੈ ਤਾਂ ਉਹ ਉਨ੍ਹਾਂ ਨਾਲ ਗੱਲ ਕਰਨ।ਉਨ੍ਹਾਂ ਨੇ ਕਿਹਾ ਕਿ ਉਹ ਧੱਕੇਸ਼ਾਹੀ ਵਿੱਚ ਵਿਸ਼ਵਾਸ਼ ਨਹੀਂ ਰੱਖਦੇ, ਕਾਨੂੰਨ ਦੇ ਤਹਿਤ ਕੰਮ ਕਰਨਾ ਪਸੰਦ ਕਰਦੇ ਹਨ।

ਪਿਛਲੇ ਕਈ ਮਹੀਨਿਆਂ ਤੋਂ ਕੈਪਟਨ ਅਤੇ ਸਿੱਧੂ ਵਿੱਚ ਅਪ੍ਰਤੱਖ ਤੌਰ ਤੇ ਜ਼ੁਬਾਨੀ ਜੰਗ ਚੱਲ ਰਹੀ ਹੈ।ਮਾਮਲਾ ਆਲਾਕਮਾਨ ਤੱਕ ਪਹੁੰਚ ਚੁੱਕਿਆ ਹੈ।ਚਰਚਾ ਇਹ ਵੀ ਹੈ ਕਿ ਸਿੱਧੂ ਨੁੰ ਸਰਕਾਰ ਵਿੱਚ ਡਿਪਟੀ ਸੀਐਮ ਬਣਾਉਣ ਦੇ ਲਈ ਪ੍ਰਿਯੰਕਾ ਗਾਂਧੀ ਪੈਰਵੀ ਕਰ ਰਹੀ ਹਨ ਪਰ ਅੱਜ ਦੇ ਬਿਆਨ ਤੋਂ ਇਹ ਸਾਫ ਹੋ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਕੈਪਟਨ ਆਪਣੀ ਹੀ ਚਲਾਉਣਗੇ।ਹਰਿਆਣਾ ਵਿੱਚ ਆਲਾਕਮਾਨ ਨੂੰ ਸਾਬਕਾ ਸੀਐਮ ਭੁਪਿੰਦਰ ਸਿੰਘ ਹੁੱਡਾ ਦੇ ਸਾਹਮਣੇ ਝੁੱਕਣਾ ਪੈ ਰਿਹਾ ਹੈ।ਅਜਿਹੇ ਵਿੱਚ ਕੈਪਟਨ ਦੇ ਸਾਹਮਣੇ ਆਲਾਕਮਾਨ ਦੀ ਮਜ਼ਬੂਰੀ ਹੈ, ਕਿਉਂਕਿ ਲੋਕਸਭਾਾ ਚੋਣਾਂ ਵਿੱਚ ਉਨ੍ਹਾਂ ਨੇ ਹੀ ਪੰਜਾਬ ਵਿੱਚ ਭਾਜਪਾ ਅਕਾਲੀ ਗਠਬੰਧਨ ਨੂੰ ਸਿ਼ਕਸਤ ਦਿੱਤੀ ਸੀ।

ਕੈਪਟਨ ਦੇ ਇਸ ਬਿਆਨ ਨਾਲ ਸਭ ਤੋਂ  ਵੱਡਾ ਝਟਕਾ ਉਨ੍ਹਾਂ ਨੇਤਾਵਾਂ ਨੂੰ ਲੱਗੇਗਾ, ਜਿਹੜੇ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦਾ ਸਿਰਮੌਰ ਬਣਨਾ ਚਾਹੁੰਦੇ ਹਹਨ।ਸਿੱਧੂ ਉਨ੍ਹਾਂ ਵਿੱਚ ਸਭ ਤੋਂ ਪਹਿਲੇ ਨੰਬਰ ਦੇ ਨੇਤਾ ਹਹਨ।ਇਸ ਦੇ ਬਾਅਦ ਨੰਬਰ ਵਿੱਤ ਮੰਤਰੀ ਮਨਪ੍ਰੀ ਬਾਦਲ ਦਾ ਆਉਂਦਾ ਹੈ।ਉਸ ਦੇ ਬਾਅਦ ਇਹ ਲਾਈਨ ਲੰਬੀ ਹੈ।ਮਾਲੂਮ ਹੋਵੇ ਕਿ ਕੈਪਟਨ ਨੇ ਸ਼ੁਰੂਆਤ ਵਿੱਚ ਇਹ ਬਿਆਨ ਦਿੱਤਾ ਸੀ ਕਿ ਉਹ ਹੁਣ ਚੋਣ ਨਹੀਂ ਲੜਨਾ ਚਾਹੁੰਦੇ ਪਰ ਉਨ੍ਹਾ ਦੇ ਅੱਜ ਦੇ ਬਿਆਨ ਨਾਲ ਹਲਚਲ ਤੇਜ਼ ਹੋ ਗਈ ਹੈ।ਪੰਜਾਬ ਵਿੱਚ ਜਲਦੀ ਹੀ ਮੰਤਰੀਮੰਡਲ ਦਾ ਵਿਸਤਾਰ ਹੋਣਾ ਹੈ।ਅਜਿਹੇ ਵਿੱਚ ਕੈਪਟਲ ਨੇ ਇਹ ਵੀ ਸਾਫ ਕਰ ਦਿੱਤਾ ਹੇ ਕਿ ਇਸ ਵਿਸਤਾਰ ਵਿੱਚ ਵੀ ਉਨ੍ਹਾਂ ਦੀ ਹੀ ਚੱਲੇਗੀ।

ਸ਼ਰਾਬ ਦੇ ਮਾਮਲੇ ਵਿੱਚ ਮੰਤਰੀਮੰਡਲ ਅਤੇ ਸੀਐਮ ਕਰਨ ਅਵਤਾਰ ਸਿੰਘ ਦੇ ਵਿਵਾਦ ਵਿੱਚ ਕੈਪਟਲ ਨੇ ਲੰਚ ਡਿਪਲੋਮੈਸੀ ਕੀਤੀ।ਪਹਿਲਾਂ ਉਨ੍ਹਾਂ ਨੇ ਕੁਝ ਮੰਤਰੀ ਬੁਲਾਏ, ਉਸ ਦੇ ਬਾਅਦ ਮਨਪ੍ਰੀਤ ਬਾਦਲ ਅਤੇ ਚੰਨੀ ਨੂੰ ਬੁਲਾਇਆ।ਉਸ ਦੇ ਬਾਅਦ ਮੁੱਖ ਸਕੱਤਰ ਦੀ ਮਾਫੀ ਹੋਈ ਅਤੇ ਗਲ ਬਣ ਗਈ।ਕਹਿਣ ਨੂੰ ਤਾਂ ਇਸ ਲੋਕਤੰਤਰ ਦੀ ਜਿੱਤ ਦੱਸਿਆ, ਜਦ ਕਿ ਜਿੱਤ ਕੈਪਟਨ ਦੀ ਹੋਈ।

ਇਸ ਸਮੇਂ ਸਿੱਧੂ ਨੂੰ ਮਹੱਤਵਪੂਰਨ ਅਹੁਦੇ ਦਿੱਤੇ ਜਾਣ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਦਾ ਕੈਪਟਨ ਸਰਕਾਰ ਤੇ ਦਬਾਅ ਹੈ।ਪ੍ਰਿਯੰਕਾ ਇਹ ਚਾਹੁੰਦੀ ਹੈ ਕਿ ਸਿੱਧੂ ਨੂੰ ਡਿਪਟੀ ਸੀਐਮ ਜਿਹਾ ਕੋਈ ਮਹੱਤਵਪੂਰਨ ਅਹੁਦਾ ਦਿੱਤਾ ਜਾਵੇ।ਹੁਣ ਮੰਤਰੀਮੰਡਲ ਵਿਸਤਾਰ ਵਿੱਚ ਕੀ ਹੋਵੇਗਾ, ਇਹ ਚਰਚਾ ਦਾ ਵਿਸ਼ਾ ਹੈ।

Related posts

ਕੇਂਦਰ ਸਰਕਾਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਕੀਤੀ ਕਿਸਾਨਾਂ ਨਾਲ ਮਾੜੀ ?

htvteam

ਇੱਥੋਂ ਦੇ ਹਰ ਪਿੰਡ ਵਿੱਚ ਤੈਨਾਤ ਹੋਵੇਗਾ ਇੱਕ ਇੱਕ ਪੁਲਿਸ ਮੁਲਾਜ਼ਿਮ

Htv Punjabi

ਸੜਕ ਦੇ ਵਿੱਚੋ ਵਿਚ ਡੇਰਾ ਜਮਾਈ ਬੈਠਾ ਸੀ ਕਾਲ; ਕੈਮਰੇ ‘ਚ ਦਰਜ਼ ਹੋਇਆ ਭਿਆਨਕ ਸੀਨ

htvteam

Leave a Comment