Htv Punjabi
Punjab

ਖਾਲਿਸਤਾਨ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਦਿੱਤਾ ਵੱਡਾ ਬਿਆਨ, ਕਿਹਾ ਕੇਂਦਰ ਸਰਕਾਰ ਖਾਲਿਸਤਾਨ ਦੀ ਮੰਗ ਪੂਰੀ…

ਅੰਮ੍ਰਿਤਸਰ : ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਨੀਵਾਰ ਨੂੰ ਆਪਰੇਸ਼ਨ ਬਲੂ ਸਟਾਰ ਦੀ 36ਵੀਂ ਬਰਸੀ ਤੇ ਖਾਲਿਸਤਾਨ ਦੀ ਮੰਗ ਦਾ ਸਮਰਥਨ ਕਰ ਕੇ ਇੱਕ ਨਵਾਂ ਵਿਵਾਦ ਛੇੜ ਦਿੱਤਾ।ਉਨ੍ਹਾਂ ਨੇ ਆਪਰੇਸ਼ਨ ਵਿੱਚ ਮਾਰੇ ਗਏ ਸ਼ਹੀਦਾਂ ਦਾ ਮਹਿਮਾਮੰਡਨ ਕਰਦੇ ਹੋਏ ਕਿਹਾ ਕਿ ਜੇਕਰ ਭਾਰਤ ਸਰਕਾਰ ਖਾਲਿਸਤਾਨ ਦਿੰਦੀ ਹੈ ਤਾਂ ਸਿੱਖ ਉਸ ਨੂੰ ਸਵੀਕਾਰ ਕਰਨਗੇ।ਉਨ੍ਹਾਂ ਨੇ ਕਿਹਾ ਕਿ ਦੁਨੀਆਂ ਵਿੱਚ ਅਜਿਹਾ ਕਿਹੜਾ ਸਿੱਖ ਹੈ ਜਿਹੜਾ ਖਾਲਿਸਤਾਨ ਦੀ ਇੱਛਾ ਨਹੀਂ ਰੱਖਦਾ।

ਗਿਆਨੀ ਹਰਪ੍ਰੀਤ ਸਿੰਘ ਨੇ ਖਾਲਿਸਤਾਨ ਤੇ ਆਪਣੇ ਵਿਚਾਰਾਂ ਨੂੰ ਸਪੱਸ਼ਠ ਕਰਦੇ ਹੋਏ ਪੰਜਾਬੀ ਦੇ ਇੱਕ ਮੁਹਾਵਰੇ ਅੰਨੇ ਦੀ ਭਾਲੇ, ਦੋ ਅੱਖਾਂ ਦਾ ਉਲੇਖ ਕੀਤਾ।ਗਿਆਨੀ ਹਰਪ੍ਰੀਤ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਅਜਿਹੇ ਜੱਥੇਦਾਰ ਹਨ,ਜਿਨ੍ਹਾਂ ਨੇ ਖਾਲਿਸਤਾਨ ਨੂੰ ਲੈ ਕੇ ਆਪਣੇ ਚਿਾਰ ਸਪੱਸ਼ਟ ਕੀਤੇ ਹਨ।

ਗਿਆਨੀ ਹਰਪ੍ਰੀਤ ਸਿੰਘ ਦੇ ਅਨੁਸਾਰ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਆਯੋਜਿਤ ਸਮਾਗਮ ਦੇ ਦੌਰਾਨ ਖਾਲਿਸਤਾਨ ਦੇ ਸਮਰਥਨ ਵਿੱਚ ਨਾਾਰੇਬਾਜ਼ੀ ਉੱਚਿਤ ਨਹੀਂ ਹੈ, ਇਹ ਨਾਅਰੇਬਾਜ਼ੀ ਸਮਾਗਮ ਵਿੱਚ ਵਿਘਨ ਪਾਉਂਦੀ ਹੈ।ਸਮਾਗਮ ਦੇ ਬਾਅਦ ਜੇਕਰ ਨੌਜਵਾਨ ਆਪਣੇ ਜੋਸ਼ ਨੂੰ ਪ੍ਰਕਟ ਕਰਨ ਦੇ ਲਈ ਖਾਲਿਸਤਾਨ ਦੇ ਪੱਖ ਵਿੱਚ ਨਾਅਰੇਬਾਜ਼ੀ ਕਰਦੇ ਹਨ ਤਾਂ ਉਸ ਨੂੰ ਉਹ ਗਲਤ ਨਹੀਂ ਕਹਿਣਗੇ।

ਇੱਕ ਸਵਾਲ ਦੇ ਜਵਾਬ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਵੀ ਕੇਂਦਰ ਸਰਕਾਰ ਦੀ ਨੀਤੀਆਂ ਸਿੱਖ ਵਿਰੋਧੀ ਹਨ।ਕੇਂਦਰ ਸਰਕਾਰ ਨੇ ਸਾਰੇ ਧਾਰਮਿਕ ਸਧਾਨ 8 ਜੂਨ ਨੂੰ ਖੋਲਣ ਦੀ ਇਜ਼ਾਜ਼ਤ ਦਿੱਤੀ ਹੈ, ਪੰਜਾਬ ਸਰਕਾਰ ਇਸ ਤੇ ਅਮਲ ਕਰੇ। ਤਾਂ ਕਿ ਸ਼ਰਧਾਲੂ ਸਚਖੰੰਡ ਵਿੱਚ ਦਰਸ਼ਨ ਦੇ ਲਈ ਆ ਸਕਣ।ਜੱਥੇਦਾਰ ਨੇ ਐਸਜੀਪੀਸੀ ਨੂੰ ਹੁਕਮ ਦਿੱਤੇ ਕਿ ਉਹ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਸ਼ਹੀਦ ਹੋਏ ਲੋਕਾਂ ਦੇ ਰਿਸ਼ਤੇਦਾਰਾਂ ਅਤੇ ਲੋਕਾਂ ਤੋਂ ਇੰਟਰਵਿਊ ਕਰਨ, ਜਿਨ੍ਹਾਂ ਨੇ ਆਪਰੇਸ਼ਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਜ਼ਖਮ ਝੇਲੇ ਹਨ।

Related posts

ਆਹ ਨੁਸਕਾ ਕੋਈ ਕੋਈ ਵੈਦ ਹਕੀਮ ਹੀ ਦੱਸਦਾ ਹੈ

htvteam

ਬਾਈਕ ਸਵਾਰ ਨੌਜਵਾਨ ਦੇ ਢਿੱਡ ਚੋਂ ਆਰ ਪਾਰ ਹੋ ਗਿਆ ਅਵਾਰਾ ਜਾਨਵਰ ਦਾ ਸਿੰਙ, ਦੇਖੋ ਕਿਵੇਂ ਹੋਈ ਦਰਦਨਾਕ ਮੌਤ 

Htv Punjabi

ਚੋਰਾਂ ਨੇ ਮਚਾਈ ਦਹਿਸ਼ਤ, ਲੋਕਾਂ ‘ਚ ਡਰ

htvteam

Leave a Comment