ਬਰਨਾਲਾ : ਸੀਆਈਏ ਨੇ 2 ਲੱਖ 72 ਹਜ਼ਾਰ 400 ਨਸ਼ੀਲੀ ਗੋਲੀਆਂ ਸਮੇਤ ਹਰਿਆਣਾ ਨਿਵਾਸੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ l ਪੁਲਿਸ ਨੇ ਇੱਕ ਕਾਲੇ ਰੰਗ ਦੀ ਸਕੋਡਾ ਗੱਡੀ ਵੀ ਬਰਾਮਦ ਕੀਤੀ ਹੈ l ਉਸ ਦਾ ਦੂਜਾ ਸਾਥੀ ਮੌਕੇ ਤੋਂ ਭੱਜਣ ਵਿੱਚ ਸਫਲ ਹੋ ਗਿਆ l ਪ੍ਰੈਸ ਕਾਨਫਰੰਸ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ, ਡੀਐਸਪੀ ਰਮਿੰਦਰ ਸਿੰਘ, ਸੀਆਈਏ ਸਟਾਫ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਨਸ਼ੀਲੀ ਗੋਲੀਆਂ ਦੀ ਜਿੰਨੀ ਵੀ ਸਪਲਾਈ ਉਸ ਦੀ ਤਾਰਾਂ ਸਿੱਧੀਆਂ ਦਿੱਲੀ ਨਾਲ ਜੁੜੀਆਂ ਹਨ l ਪਿਛਲੇ 1 ਸਾਲ ਤੋਂ ਹੁਣ ਤੱਕ ਪੁਲਿਸ ਨੇ ਕੁਲ ਕਰੀਬ 12 ਲੱਖ ਨਸ਼ੀਲੀ ਬੈਨ ਕੀਤੀਆਂ ਹੋਈਆਂ ਗੋਲੀਆਂ ਬਰਾਮਦ ਕਰ ਲਈਆਂ ਹਨ l ਪੁਲਿਸ ਨੇ ਕੇਸ ਦਰਜ ਕਰ ਲਿਆ ਹੈ l
previous post
