ਚੰਡੀਗੜ੍ਹ : ਇੱਥੋਂ ਦੇ ਸੈਕਟਰ 32 ਡੀ ਵਿੱਚ ਇੱਕ ਘਰ ਵਿੱਚ ਚਲਾਏ ਜਾ ਰਹੇ ਗਰਲਜ਼ ਪੀਜੀ ਵਿੱਚ ਅੱਗ ਲੱਗ ਗਈ l ਘਟਨਾ ਸ਼ਨੀਵਾਰ ਸ਼ਾਮ ਦੀ ਹੈ l ਇਸ ਘਟਨਾ ਵਿੱਚ 3 ਕੁੜੀਆਂ ਜ਼ਿੰਦਾ ਜਲ ਗਈਆਂ, ਜਦਕਿ 2 ਕੁੜੀਆਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ l ਉੱਥੇ ਹੀ ਇੱਕ ਕੁੜੀ ਨੇ ਪਹਿਲੀ ਮੰਜ਼ਿਲ ‘ਤੇ ਸਥਿਤ ਇਸ ਪੇਇੰਗ ਗੈਸਟ ਹਾਊਸ ਦੀ ਛੱਤ ਤੋਂ ਕੁੱਦ ਕੇ ਆਪਣੀ ਜਾਨ ਬਚਾਈ l ਉਹ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ l ਹਾਦਸੇ ਵਿੱਚ ਮਾਰੀ ਗਈ ਕੁੜੀਆਂ ਦੀ ਪਹਿਚਾਣ ਰੀਆ, ਪ੍ਰਾਛੀ ਅਤੇ ਮੁਸਕਾਨ ਦੇ ਤੌਰ ‘ਤੇ ਹੋਈ ਹੈ l ਇਨ੍ਹਾਂ ਵਿੱਚ 2 ਪੰਜਾਰ ਅਤੇ ਇੱਕ ਹਰਿਆਣਾ ਦੀ ਰਹਿਣ ਵਾਲੀ ਸੀ l ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ l ਪੁਲਿਸ ਨੇ ਇਲਾਕੇ ਨੂੰ ਆਪਣੇ ਘੇਰੇ ਵਿੱਚ ਲੈ ਲਿਆ ਹੈ l
ਦੱਸ ਦਈਏ ਕਿ ਪੀਜੀ ਵਿੱਚ ਲੋਕਾਂ ਨੇ ਅਚਾਨਕ ਧੂੰਆਂ ਉੱਠਦਾ ਦੇਖਿਆ l ਇਸ ਦੀ ਸੂਚਨਾ ਲੋਕਾਂ ਨੇ ਪੁਲਿਸ ਨੂੰ ਦਿੱਤੀ l ਮੌਕੇ ‘ਤੇ ਫਾਇਰ ਬ੍ਰਿਗੇਡ ਦੀ ਟੀਮ ਅਤੇ ਪੁਲਿਸ ਪਹੁੰਚੀ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ l ਅੰਦਰ ਜਾ ਕੇ ਦੇਖਿਆ ਤਾਂ ਉੱਥੇ 5 ਕੁੜੀਆਂ ਬੁਰੀ ਤਰ੍ਹਾਂ ਝੁਲਸੀ ਹੋਈ ਹਾਲਤ ਵਿੱਚ ਪਈਆਂ ਸਨ l ਉਨ੍ਹਾਂ ਨੂੰ ਜੀਐਮਸੀਐਚ 32 ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਤਿੰਨ ਕੁੜੀਆਂ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ, ਜਦਕਿ ਦੋ ਹੋਰ ਕੁੜੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ l ਮਰਨ ਵਾਲੀ ਕੁੜੀ ਮੁਸਕਾਨ ਹਰਿਆਣਾ ਦੇ ਹਿਸਾਰ, ਰੀਆ ਪੰਜਾਬ ਦੇ ਕਪੂਰਥਲਾ ਅਤੇ ਪ੍ਰਾਛੀ ਪੰਜਾਬ ਦੇ ਕੋਟਕਪੁਰਾ ਦੀ ਰਹਿਣ ਵਾਲੀ ਸੀ l ਕੁੜੀਆਂ ਦੀ ਉਮਰ 18 ਤੋਂ 22 ਸਾਲ ਦੇ ਵਿੱਚ ਦੱਸੀ ਜਾ ਰਹੀ ਹੈ l ਪ੍ਰਾਛੀ ਅਤੇ ਮੁਸਕਾਨ ਐਸਡੀ ਕਾਲਜ ਵਿੱਚ ਐਮਕਾਮ ਦੀ ਵਿਦਿਆਰਥਣ ਸਨ l

ਪੀਜੀ ਵਿੱਚ ਲਗਭਗ 25 ਬੱਚਿਆਂ ਦੇ ਰਹਿਣ ਦੀ ਵਿਵਸਥਾ ਹੈ ਪਰ ਇੱਥੇ ਚਾਰ ਪੰਜ ਕੁੜੀਆਂ ਹੀ ਰਹਿ ਰਹੀਆਂ ਸਨ l ਦੱਸਿਆ ਜਾ ਰਿਹਾ ਹੈ ਕਿ ਅੱਗ ਲੈਪਟਾਪ ਦੀ ਬੈਟਰੀ ਫਟਣ ਦੇ ਕਾਰਨ ਲੱਗੀ ਹੈ l ਕਮਰੇ ਵਿੱਚ ਲੱਕੜ ਦਾ ਸਮਾਨ ਜ਼ਿਆਦਾ ਹੋਣ ਕਾਰਨ ਉਸ ਨੇ ਅੱਗ ਫੜ ਲਈ ਅਤੇ ਕੁਝ ਕੁ ਮਿੰਟਾਂ ਵਿੱਚ ਅੱਗ ਨੇ ਕੁੜੀਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ l ਗੰਭੀਰ ਰੂਪ ਵਿੱਚ ਝੁਲਸਣ ਵਾਲਿਆਂ ਵਿੱਚ ਜੈਸਮੀਨ ਅਤੇ ਫਾਮਿਨਾ ਸ਼ਾਮਿਲ ਹਨ l ਜੈਸਮੀਨ ਪੰਜਾਬ ਦੇ ਮੋਗਾ, ਜਦਕਿ ਫਾਮਿਨਾ ਹਰਿਆਣਾ ਦੇ ਫਤੇਹਾਬਾਦ ਦੀ ਰਹਿਣ ਵਾਲੀ ਹੈ l ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ l
ਜੈਸਮੀਨ ਅਤੇ ਫਾਮਿਨਾ ਇੱਕ ਦੂਸਰੇ ਨੂੰ ਨਹੀਂ ਜਾਣਦੀ ਸੀ l ਉਨ੍ਹਾਂ ਦੇ ਮੁਤਾਰਿਕ ਪੀਜੀ ਵਿੱਚ ਅੱਜ ਕੱਲ 15 ਤੋਂ 20 ਵਿਦਿਆਰਥਣਾਂ ਰਹਿ ਰਹੀਆਂ ਸਨ ਪਰ ਘਟਨਾ ਦੇ ਦੌਰਾਨ ਜ਼ਿਆਦਾ ਕੁੜੀਆਂ ਉੱਥੇ ਮੌਜੂਦ ਨਹੀਂ ਸਨ l ਦੱਸਿਆ ਜਾ ਰਿਹਾ ਹੈ ਕਿ ਉਹ ਪੀਜੀ ਰਜਿਸਟਰਡ ਨਹੀਂ ਹੈ l ਇਹ ਪੀਜੀ ਗੈਰ ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਸੀ l
ਹਾਦਸੇ ਵਿੱਚ ਮਰਨ ਵਾਲੀ ਪ੍ਰਾਛੀ ਕੋਟਕਪੁਰਾ ਸ਼ਹਿਰ ਦੇ ਸੱਟਾ ਬਜ਼ਾਰ ਵਾਸੀ ਨਵਦੀਪ ਗਰੋਵਰ ਦੀ ਕੁੜੀ ਸੀ l ਦੱਸਿਆ ਜਾ ਰਿਹਾ ਹੈ ਉਹ ਡੀਏਵੀ ਕਾਲਜ ਵਿੱਚ ਮੈਡੀਕਲ ਗਰੁੱਪ ਵਿੱਚ 12ਵੀਂ ਕਲਾਸ ਦੀ ਟਾਪਰ ਰਹਿ ਚੁੱਕੀ ਹੈ l ਉਹ ਚੰਡੀਗੜ ਵਿੱਚ ਐਸਡੀ ਕਾਲਜ ਦੀ ਵਿਦਿਆਰਥਣ ਸੀ l ਉਸ ਦੀ ਦੋਸਤ ਦੀ ਖਬਰ ਦੇ ਬਾਅਦ ਸ਼ਹਿਰ ਵਿੱਚ ਸ਼ੌਕ ਦੀ ਲਹਿਰ ਦੌੜ ਗਈ l ਪਰਿਵਾਰ ਚੰਡੀਗੜ ਰਵਾਨਾ ਹੋ ਗਿਆ ਹੈ l
