ਲੁਧਿਆਣਾ : ਜਲੰਧਰ ਤੋਂ ਦੋਸਤ ਦੇ ਵਿਆਹ ਵਿੱਚ ਸ਼ਾਮਿਲ ਹੋਣ ਗਏ ਚਾਰ ਦੋਸਤਾਂ ਦੀ ਗੱਡੀ ਹਾਰਿਡਿਜ਼ ਵਰਲਡ ਦੇ ਨਜ਼ਦੀਕ ਆਵਾਰਾ ਪਸ਼ੂ ਨਾਲ ਵੱਜ ਕੇ ਡਿਵਾਈਡਰ ‘ਤੇ ਚੜ ਕੇ ਪਲਟ ਗਈ l ਹਾਦਸਾ ਹੁੰਦੇ ਹੀ ਲੋਕਾਂ ਦੀ ਭੀੜ ਇੱਕਠੀ ਹੋ ਗਈ, ਜਿਨ੍ਹਾਂ ਨੇ ਚਾਰਾਂ ਨੂੰ ਬਾਹਰ ਕੱਢ ਕੇ ਨਿੱਜੀ ਹਸਪਤਾਲ ਪਹੁੰਚਾਇਆ l ਜਿੱਥੇ ਇੱਕ ਦੀ ਮੌਤ ਹੋ ਗਈ, ਹਾਲਾਂਕਿ ਬਾਕੀ ਮਾਮੂਲੀ ਜ਼ਖ਼ਮੀ ਹੋਏ l ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਥਾਣਾ ਸਲੇਮਟਾਬਰੀ ਦੀ ਪੁਲਿਸ ਨੇ ਮ੍ਰਿਤਕ ਸੁਨੀਲ ਤੰਵਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ.ਫਿਲਹਾਲ ਪੁਲਿਸ ਨੇ ਧਾਰਾ 174 ਦੇ ਤਹਿਤ ਕਾਰਵਾਈ ਕਰ ਦਿੱਤੀ ਹੈ l ਪੁਲਿਸ ਦੇ ਮੁਤਾਬਿਕ ਸੁਨੀਲ ਹਰਿਆਣਾ ਦੇ ਪੀਐਨਬੀ ਬੈਂਕ ਵਿੱਚ ਅਸਿਸਟੈਂਟ ਮੈਨੇਜਰ ਦੀ ਨੋਕਰੀ ਕਰਦਾ ਸੀ.ਐਤਵਾਰ ਨੂੰ ਉਸ ਦੇ ਦੋਸਤ ਦਾ ਵਿਆਹ ਜਲੰਧਰ ਵਿੱਚ ਸੀ l ਜਿਸ ਦੇ ਕਾਰਨ ਉਹ ਆਪਣੀ ਰਿਟਜ਼ ਗੱਡੀ ਵਿੱਚ ਵਿਆਹ ਵਿੱਚ ਗਿਆ ਸੀ l ਵਿਆਹ ਦੇ ਬਾਅਦ ਸੋਮਵਾਰ ਦੀ ਸਵੇਰੇ ਕਰੀਬ 4 ਵਜੇ ਵਾਪਿਸ ਮੁੜਦੇ ਹੋਏ ਜਦ ਲੁਧਿਆਣਾ ਦੇ ਹਾਰਡਿਜ਼ ਵਰਲਡ ਦੇ ਕੋਲ ਪਹੁੰਚੇ ਤਾਂ ਅਚਾਨਕ ਗੱਡੀ ਦੇ ਸਾਹਮਣੇ ਅਵਾਰਾ ਪਸ਼ੂ ਦੇ ਨਾਲ ਟਕਰਾਉਣ ਦੇ ਬਾਅਦ ਡਿਵਾਈਡਰ ‘ਤੇ ਚੜ ਗਈ l ਗੱਡੀ ਦੀ ਸਪੀਡ ਤੇਜ਼ ਹੋਣ ਦੀ ਵਜ੍ਹਾ ਕਰਕੇ ਉਹ ਕੰਟਰੋਲ ਵਿੱਚ ਨਹੀਂ ਰਹੀ ਅਤੇ ਦੋ ਤੋਂ ਤਿੰਨ ਵਾਰ ਪਲਟ ਗਈ l
previous post
