ਚੰਡੀਗੜ (ਅਮਰ ਸਿੰਘ) : 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਫੜੇ ਗਏ ਸਾਬਕਾ ਇਨਕਮ ਟੈਕਸ ਅਫਸਰ ਰਾਕੇਸ਼ ਜੈਨ ਨੂੰ ਬੁੱਧਵਾਰ ਨੂੰ ਸੀਬੀਆਈ ਦੀ ਸਪੈਸ਼ਲ ਕੋਰਟ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ l ਇਸ ਮਾਮਲੇ ਵਿੱਚ ਜੈਨ ਨੂੰ ਵੀਰਵਾਰ ਨੂੰ ਸਜ਼ਾ ਸੁਣਾਈ ਜਾਵੇਗੀ l ਜੈਨ ਨੂੰ ਸੀਬੀਆਈ ਨੇ 7 ਸਾਲ ਪਹਿਲਾਂ ਰਿਸ਼ਵਤ ਲੈਂਦੇ ਫੜਿਆ ਸੀ l 2 ਫਰਵਰੀ 2013 ਨੂੰ ਰੀਅਲ ਅਸਟੇਟ ਕਾਰੋਬਾਰੀ ਅਸ਼ੋਕ ਅਰੋੜਾ ਦੀ ਸ਼ਿਕਾਇਤ ‘ਤੇ ਸੀਬੀਆਈ ਨੇ ਜੈਨ ਨੂੰ ਅਰੈਸਟ ਕਰਨ ਦੇ ਲਈ ਟਰੈਪ ਲਾਇਆ ਸੀ l ਅਰੋੜਾ ਨੇ ਸੀਬੀਆਈ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਇਨਕਮ ਟੈਕਸ ਵੱਲੋਂ ਨੋਟਿਸ ਆਇਆ ਸੀ l ਇਸ ਦੇ ਬਾਅਦ ਆਈਟੀਓ ਰਾਕੇਸ਼ ਜੈਨ ਨੇ ਉਨ੍ਹਾਂ ਨੂੰ ਆਪਣੇ ਆਫਿਸ ਵਿੱਚ ਬੁਲਾਇਆ l ਸੀਬੀਆਈ ਦੇ ਸਰਕਾਰੀ ਵਕੀਲ ਕੇਪੀ ਸਿੰਘ ਨੇ ਕੋਰਟ ਵਿੱਚ ਬਹਿਸ ਕਰਦੇ ਹੋਏ ਕਿਹਾ ਕਿ ਜੈਨ ਨੇ ਅਰੋੜਾ ਤੋਂ ਟੈਕਸ ਦੇ ਨੋਟਿਸ ਨੂੰ ਸੈਟਲ ਕਰਨ ਦੇ ਲਈ ਸਾਢੇ ਪੰਜ ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ l
previous post
