Htv Punjabi
Punjab

ਅੰਮ੍ਰਿਤਸਰ ਰੇਲ ਹਾਦਸਾ ਮੁੱਦੇ ‘ਤੇ ਸਿਮਰਜੀਤ ਬੈਂਸ ਆਏ ਸਿੱਧੂ ਦੇ ਬੰਦੇ ਦੀ ਪਿੱਠ ‘ਤੇ! ਆਹ ਦੇਖੋ ਕਿਵੇਂ ਧੋ ਕੇ ਰੱਖ ‘ਤੇ ਮਿੱਠੂ ਬਾਰੇ ਬੋਲਣ ਵਾਲੇ!

ਲੁਧਿਆਣਾ : ਅੰਮ੍ਰਿਤਸਰ ਰੇਲ ਹਾਦਸੇ ਵਿੱਚ 23 ਲੋਕਾਂ ਦੇ ਉੱਪਰ ਮਾਮਲਾ ਦਰਜ ਦੀ ਰਿਪੋਰਟ ਜਨਤਕ ਹੋਣ ਦੇ ਕਾਰਨ ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਤਿੱਖਾ ਵਾਰ ਕਰਦੇ ਹੋਏ ਕਿਹਾ ਕਿ ਇਹ ਮਾਮਲਾ ਮਿੱਠੂ ਮਦਾਨ ਅਤੇ ਰੇਲਵੇ ਡਰਾਈਵਰ ਸਹਿਤ ਜਿਹੜੀ ਕਮੇਟੀ ਦੇ ਉੱਪਰ ਦਰਜ ਕੀਤਾ ਗਿਆ ਹੈ, ਉਹ ਬਿਲਕੁਲ ਗਲਤ ਹੈ l ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਸੰਬੰਧਿਤ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਤੇ ਦਰਜ ਕੀਤਾ ਜਾਣਾਂ ਚਾਹੀਦਾ ਹੈ l
ਇਸ ਦੌਰਾਨ ਉਨ੍ਹਾਂ ਨੇ ਕੈਪਟਨ ਸਰਕਾਰ ਤੇ ਵੀ ਨਿਸ਼ਾਨਾ ਲਾਇਆ, ਕਿ ਪੰਜਾਬ ਸਰਕਾਰ ਦੁਆਰਾ ਆਟਾ ਦਾਲ ਸਕੀਮ ਦੇ ਨਾਲ ਨਾਲ ਚੀਨੀ ਚਾਹਪੱਤੀ ਦਿੱਤੀ ਜਾਣੀ ਸੀ l ਪਰ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਵਾਲੇ ਹਨ, ਅਜਿਹਾ ਕੁਝ ਨਹੀਂ ਹੋਇਆ l ਉਨ੍ਹਾਂ ਨੇ ਕਿਹਾ ਕਿ 2022 ਦੇ ਇਲੈਕਸ਼ਨ ਨਜ਼ਦੀਕ ਆਉਣ ਕਰਕੇ ਸਰਕਾਰ ਨੇ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ ਹੈ l ਬੈਂਸ ਨੇ ਕਿਹਾ ਕਿ ਚੋਣ ਮੈਨੀਫ਼ੈਸਟੋ ਦੇ ਦੌਰਾਨ ਜੋ ਵਾਅਦੇ ਕੀਤੇ ਗਏ ਸਨ, ਕਿਸਾਨ ਕਰਜ਼ਾ ਮਾਫ਼ੀ, ਬੁਢਾਪਾ ਪੈਨਸ਼ਨ ਇਹ ਹੁਣ ਤੱਕ ਪੂਰੇ ਨਹੀਂ ਕੀਤੇ ਗਏ ਹਨ l ਇਸ ਕੌਰਾਨ ਉਨ੍ਹਾਂ ਨੇ ਮੌਜੂਦਾ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ l

Related posts

ਆਹ ਮੁੰਡੇ ਦੇ ਦਿਮਾਗ ‘ਚ ਦੇਖੋ ਕੀ ਆਇਆ

htvteam

ਢਾਬੇ ਵਾਲੇ ਵੈਦ ਤੋਂ ਸੁਣੋ ਕੁੱਜੇ ਨਾਲ ਕਿਵੇਂ ਕਰੀਏ ਨਸ਼ੇੜੀ ਦਾ ਇਲਾਜ

htvteam

ਕੁੜੀ ਨੇ ਗੱਡੀ ਦਾ ਬਣਾਤਾ ਜਹਾਜ, ਦੇਖੋ ਫਿਰ ਕਿਵੇਂ ਬੰਦੇ ਉਡਾਏ ਹਵਾ ‘ਚ

htvteam

Leave a Comment