ਨਵੀਂ ਦਿੱਲੀ : ਕੇਂਦਰ ਸਰਕਾਰ ਸੋਸ਼ਲ ਮੀਡਿਆ ਅਤੇ ਮੈਸੇਜਿੰਗ ਐਪਸ ਦੇ ਲਈ ਨਵਾਂ ਕਾਨੂੰਨ ਬਣਾ ਰਹੀ ਹੈ l ਇਸ ਮਹੀਨੇ ਦੇ ਅੰਤ ਤੱਕ ਇਹ ਕਾਨੂੰਨ ਆਉਣ ਦੀ ਸੰਭਾਵਨਾ ਹੈ l ਇਸ ਵਿੱਚ ਅਜਿਹੇ ਬਦਲਾਅ ਕੀਤੇ ਗਏ ਹਨ ਜਿਸ ਨਾਲ ਫੇਸਬੁੱਕ, ਟਵਿੱਟਰ, ਯੂਟਿਊਬ ਅਤੇ ਟਿੱਕ ਟਾਕ ਨੂੰ ਸਰਕਾਰੀ ਏਜੰਸੀਆਂ ਦੁਆਰਾ ਮੰਗੇ ਜਾਣ ‘ਤੇ ਯੂਜ਼ਰ ਦੀ ਪਹਿਚਾਣ ਦਾ ਖੁਲਾਸਾ ਕਰਨਾ ਹੋਵੇਗਾ l
ਨਵਾਂ ਕਾਨੂੰਨ ਆਉਣ ‘ਤੇ ਦੇਸ਼ ਦੇ ਕਰੀਬ 40 ਕਰੋੜ ਸੋਸ਼ਲ ਮੀਡੀਆ ਯੂਜ਼ਰਸ ਨਾਲ ਸੰਬੰਧਿਤ ਹੁਕਮ ਦਸੰਬਰ 2018 ਵਿੱਚ ਜਾਰੀ ਕੀਤੇ ਸਨ ਅਤੇ ਇਸ ‘ਤੇ ਆਮ ਲੋਕਾਂ ਤੋਂ ਸੁਝਾਅ ਮੰਗੇ ਗਏ ਸਨ l ਪ੍ਰਸਤਾਵਿਤ ਕਾਨੂੰਨ ਵਿੱਚ ਸੋਸ਼ਲ ਮੀਡੀਆ ਕੰਪਨੀਆਂ ਨੂੰ ਸਰਕਾਰ ਦੇ ਹੁਕਮ ‘ਤੇ 72 ਘੰਟੇ ਦੇ ਅੰਦਰ ਪੋਸਟ ਦਾ ਪਤਾ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ l ਉਨ੍ਹਾਂ ਦੇ ਲਈ ਘੱਟ ਤੋਂ ਘੱਟ 180 ਦਿਨ ਤੱਕ ਰਿਕਾਰਡ ਸੁਰੱਖਿਅਤ ਰੱਖਣਾ ਵੀ ਜ਼ਰੂਰੀ ਕੀਤਾ ਗਿਆ ਸੀ l ਇਹ ਨਿਯਮ ਉਨ੍ਹਾਂ ਸਾਰੀਆਂ ਸੋਸ਼ਲ ਮੀਡੀਆ ਕੰਪਨੀਆਂ ਦੇ ਲਈ ਹੈ ਜਿਨ੍ਹਾਂ ਦੇ 50 ਲੱਖ ਤੋਂ ਜ਼ਿਆਦਾ ਯੂਜ਼ਰਸ ਹਨ l ਭਾਰਤ ਵਿੱਚ ਕਰੀਬ 50 ਕਰੋੜ ਇੰਟਰਨੈਟ ਯੂਜ਼ਰ ਹਨ ਪਰ ਹੁਣ ਇਹ ਸਪੱਸ਼ਟ ਨਹੀਂ ਹੈ ਕਿ ਵਿਦੇਸ਼ੀ ਯੂਜਰਸ਼ ਕਾਨੂੰਨ ਦੇ ਦਾਇਰੇ ਵਿੱਚ ਆਉਣਗੇ ਜਾਂ ਨਹੀਂ l
ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਫੇਕ ਨਿਊਜ਼, ਚਾਈਲਡ ਪੋਰਨ, ਰੰਗਭੇਦ ਅਤੇ ਅੱਤਵਾਦ ਸੰਬੰਧਿਤ ਕੰਟੈਂਟ ਦੇ ਪ੍ਰਸਾਰ ਨੂੰ ਦੇਖਦੇ ਹੋਏ ਪੂਰੀ ਦੁਨੀਆਂ ਵਿੱਚ ਉਨ੍ਹਾਂ ਦੀ ਜ਼ਿੰਮੇਦਾਰੀ ਤੈਅ ਕਰਨ ਦੀ ਕੋਸ਼ਿਸਾਂ ਹੋ ਰਹੀਆਂ ਹਨ l ਭਾਰਤ ਵਿੱਚ ਬਣ ਰਿਹਾ ਕਾਨੂੰਨ ਇਨ੍ਹਾਂ ਸਭ ਲਈ ਪੂਰਾ ਵਿਸਥਾਰਪੂਰਵਕ ਹੈ l ਇਸ ਦੇ ਤਹਿਤ ਸੋਸ਼ਲ ਮੀਡੀਆ ਕੰਪਨੀਆਂ ਨੂੰ ਸਰਕਾਰ ਦਾ ਇਹ ਹੁਕਮ ਮੰਨਣਾ ਹੀ ਪਵੇਗਾ ਅਤੇ ਇਸ ਦੇ ਲਈ ਵਾਰੰਟ ਜਾਂ ਅਦਾਲਤ ਦੇ ਹੁਕਮ ਦੀ ਜ਼ਰੂਰਤ ਵੀ ਨਹੀਂ ਹੋਵੇਗੀ l
ਇਸ ਮਾਮਲੇ ‘ਤੇ ਵਟਸਐਪ ਦੇ ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ l ਕਿਉਂਕਿ ਇਸ ਨਾਲ ਯੂਜਰਸ਼ ਅਸੁਰੱਖਿਅਤ ਮਹਿਸੂਸ ਕਰਨਗੇ l ਟੇਕ ਕੰਪਨੀਆਂ ਅਤੇ ਨਾਗਰਿਕ ਅਧਿਕਾਰ ਸਮੂਹ ਨਵੇਂ ਕਾਨੂੰਨ ਨੂੰ ਸੈਂਸਰਸ਼ਿਪ ਅਤੇ ਨਵੀਂ ਕੰਪਨੀਆਂ ਦੇ ਲਈ ਬੋਝ ਦੱਸ ਰਹੇ ਹਨ l ਮਾਮਲੇ ਵਿੱਚ ਆਈਟੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਖੁੱਲ੍ਹਾ ਖਤ ਵੀ ਭੇਜਿਆ ਹੈ l ਭਾਰਤ ਵਿੱਚ ਇੰਟਰਨੈਟ ਅਤੇ ਫੇਕ ਨਿਊਜ਼ ਉਮੀਦ ਮੁਤਾਬਿਕ ਨਵੀਆਂ ਚੀਜ਼ਾਂ ਹਨ ਪਰ 2017-18 ਵਿੱਚ ਵਟਸਐਪ ‘ਤੇ ਬੱਚਾ ਚੋਰੀ ਨਾਲ ਸੰਬੰਧਿਤ ਝੂਠੀ ਖਬਰਾਂ ਬਹੁਤ ਜ਼ਿਆਦਾ ਵਾਇਰਲ ਹੋਈਆਂ ਅਤੇ ਨਤੀਜਾ ਇਹ ਹੋਇਆ ਕਿ ਭੀੜ ਦੀ ਹਿੰਸਾ ਵਿੱਚ ਤਿੰਨ ਦਰਜਨ ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ l ਸਰਕਾਰ ਦੇ ਕਹਿਣ ‘ਤੇ ਵੀ ਵਟਸਐਪ ਨੇ ਨਿਜਤਾ ਦੇ ਕਾਨੂੰਨ ਦਾ ਹਵਾਲਾ ਦੇ ਕੇ ਜਾਣਕਾਰੀ ਨਹੀਂ ਦਿੱਤੀ l
ਦੱਸ ਦਈਏ ਕਿ ਮਿਲੀ ਜਾਣਕਾਰੀ ਅਨੁਸਾਰ ਪੂਰੀ ਦੁਨੀਆਂ ਵਿੱਚ 27.5 ਕਰੋੜ ਨਕਲੀ ਜਾਂ ਫਰਜ਼ੀ ਖਾਤੇ ਹੋ ਸਕਦੇ ਹਨ l ਸੋਸ਼ਲ ਮੀਡੀਆ ਕੰਪਨੀ ਨੇ ਆਪਣੀ ਤਾਜ਼ਾ ਸਾਲਾਨਾ ਰਿਪੋਰਟ ਵਿੱਚ ਦੱਸਿਆ ਹੈ ਕਿ 31 ਦਸੰਬਰ 2019 ਤੱਕ ਇਸ ‘ਤੇ ਕਰੀਬ 2.5 ਅਰਬ ਅਕਾਊਂਟ ਸਨ, ਜਿਹੜੇ ਮਹੀਨਾਵਾਰ ਐਕਟਿਵ ਯੂਜਰਸ ਹਨ l ਕੰਪਨੀ ਦੇ ਮੁਤਾਬਿਕ ਦਸੰਬਰ 2018 ਦੀ ਤੁਲਨਾ ਵਿੱਚ ਫੇਸਬੁੱਕ ‘ਤੇ ਖਾਤਿਆਂ ਦੀ ਸੰਖਿਆ ਕਰੀਬ 8 ਪ੍ਰਤੀਸ਼ਤ ਵਧੀ ਹੈ l ਕੰਪਨੀ ਨੇ ਇਹ ਵੀ ਦੱਸਿਆ ਹੈ ਕਿ ਯੂਜਰਸ਼ ਦੀ ਸੰਖਿਆ ਵਿੱਚ ਸਭ ਤੋਂ ਜ਼ਿਆਦਾ ਸੰਖਿਆ ਭਾਰਤ, ਇੰਡੋਨੇਸ਼ੀਆ ਅਤੇ ਫਿਲੀਪੀਨਜ਼ ਜਿਹੇ ਦੇਸ਼ਾਂ ਵਿੱਚ ਹੋਈ ਹੈ l ਦਸੰਬਰ 2019 ਤੱਕ ਫੇਸਬੁੱਕ ‘ਤੇ ਕਰੀਬ 11 ਫੀਸਦੀ ਫਰਜ਼ੀ ਖਾਤਿਆਂ ਦਾ ਅਨੁਮਾਨ ਹੈ l ਕੰਪਨੀ ਨੇ ਕਿਹਾ ਹੈ ਕਿ ਨਕਲੀ ਜਾਂ ਫਰਜ਼ੀ ਖਾਤੇ ਉਸ ਦੇ ਨਿਯਮਾਂ ਦੇ ਖਿਲਾਫ ਹਨ ਪਰ ਉਨ੍ਹਾਂ ਦੀ ਪਹਿਚਾਣ ਕਰਨਾ ਬਹੁਤ ਮੁਸ਼ਕਿਲ ਹੈ l 2018 ਵਿੱਚ ਇਸ ਪਲੇਟਫਾਰਮ ‘ਤੇ ਡੇਲੀ ਐਕਟਿਵ ਯੂਜਰਸ਼ ਦੀ ਸੰਖਿਆ 1.52 ਅਰਬ ਸੀ ਜਿਹੜੀ ਦਸੰਬਰ 2019 ਵਿੱਚ 1.66 ਅਰਬ ਹੋ ਗਈ l