Htv Punjabi
crime news Punjab

ਗੈਂਗਸਟਰ ਜੇਲ੍ਹ ਚੋਂ ਮੰਗ ਰਿਹਾ ਸੀ ਫਿਰੌਤੀ, ਦੁਕਾਨਦਾਰ ਨੇ ਬਲੌਕ ਕੀਤਾ ਫੋਨ ਨੰਬਰ, ਤਾਂ ਗੈਂਗਸਟਰ ਨੇ ਕੀਤਾ ਆਹ ਕੰਮ 

ਮੁਕਤਸਰ : ਮੁਕਤਸਰ ਦੇ ਇੱਕ ਨੌਜਵਾਨ ਤੋਂ 10 ਲੱਖ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਪੁਲਿਸ ਨੇ ਗੈਂਗਸਟਰ ਲਾਂਰੇਂਸ ਬਿਸ਼ਨੋਈ ਦੇ ਭਾਈ ਅਨਮੋਲ ਬਿਸ਼ਨੋਈ ਨੂੰ ਨਾਮਜ਼ਦ ਕਰਦੇ ਹੋਏ ਉਸ ਨੂੰ ਜੋਧਪੁਰ ਜੇਲ ਤੋਂ ਵੀਰਵਾਰ ਸ਼ਾਮ ਨੂੰ ਭਾਰੀ ਸੁਰੱਖਿਆ ਵਿੱਚ ਮੁਕਤਸਰ ਲਿਆਂਦਾ ਗਿਆ।ਉਸ ਨੂੰ ਸ਼ੁੱਕਰਵਾਰ ਨੂੰ ਮੁਕਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਅਨਮੋਲ ਨੂੰ 28 ਜੁਲਾਈ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।
ਜਾਣਕਾਰੀ ਦੇ ਅਨੁਸਾਰ ਇੱਕ ਜੁਲਾਈ ਨੂੰ ਸ਼ਹਿਰ ਦੇ ਇੱਕ ਵਿਅਕਤੀ ਨੂੰ ਅਣਪਛਾਤੇ ਲੋਕਾਂ ਵੱਲੋਂ ਫੋਨ ਤੇ ਧਮਕੀਆਂ ਦੇ ਕੇ 10 ਨੰਖ ਰੁਪਏ ਦੀ ਮੰਗ ਕੀਤੀ ਗਈ ਸੀ।ਪੀੜਿਤ ਨੇ ਜਿਸ ਦੀ ਸਿਕਾਇਤ 4 ਜੁਲਾਈ ਨੂੰ ਥਾਣਾ ਸਿਟੀ ਮੁਕਤਸਰ ਵਿੱਚ ਦਿੱਤੀ।ਜਿਸ ਦੇ ਬਾਅਦ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿੱਤੀ।ਫਿਰੌਤੀ ਦੇ ਮਾਮਲੇ ਵਿੱਚ ਪੁਲਿਸ ਨੇ ਜੋਧਪੁਰ ਜੇਲ ਵਿੱਚ ਬੰਦ ਅਨਮੋਲ ਬਿਸ਼ਨੋਈ ਨੂੰ ਨਾਮਜਦ ਕਰਦੇ ਹੋਏ ਉਸ ਦਾ ਪ੍ਰੋਡਕਸ਼ਨ ਵਰੰਟ ਲੈ ਕੇ ਮੁਕਤਸਰ ਆਏ।ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੀ ਸੀਜੀਐਮ ਅਤੁਲ ਕੰਬੋਜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ 28 ਜੁਲਾਈ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।
10 ਲੱਖ ਦੀ ਫਿਰੌਤੀ ਵਿੱਚ ਨਾਮਜਦ ਅਨਮੋਲ ਬਿਸ਼ਨੋਈ ਨੇ ਜੋਧਪੁਰ ਜੇਲ ਤੋਂ ਫੋਨ ਕਰ ਮੁਕਤਸਰ ਦੇ ਉਕਤ ਨੋਜਵਾਨ ਤੋਂ ਜੂਨ ਦੇ ਆਖਰੀ ਹਫਤੇ ਵਿੱਚ 10 ਲੱਖ ਦੀ ਫਿਰੌਤੀ ਮੰਗੀ ਸੀ।ਪੁਲਿਸ ਸੂਤਰਾਂ ਦੇ ਅਨੁਸਾਰ ਜਿਸ ਨੌਜਵਾਨ ਤੋਂ ਫਿਰੌਤੀ ਮੰਗੀ ਗਈ ਉਸ ਨੇ ਨੰਬਰ ਰਿਜੈਕਟ ਕਾਲ ਵਿੱਚ ਪਾ ਦਿੱਤਾ ਤਾਂ 1 ਜੁਲਾਈ ਨੂੰ ਅਨਮੋਲ ਬਿਸ਼ਨੋਈ ਦੇ ਸਾਥੀਆਂ ਨੇ ਉਕਤ ਨੌਜਵਾਨ ਦੀ ਦੁਕਾਨ ਤੇ ਆ ਕੇ ਕਿਹਾ ਕਿ ਤੁਸੀਂ ਨੰਬਰ ਰੀਜੈਕਟ ਕਾਲ ਵਿੱਚ ਕਿਉਂ ਪਾ ਰੱਖਿਆ ਹੈ, ਤੁਹਾਡੀ ਲੋਕੇਸ਼ਨ ਟਰੇਸ ਕਰਕੇ ਇੱਥੇ ਤੱਕ ਪਹੁੰਚੇ ਹਾਂ।ਉਸ ਦੇ ਬਾਅਦ ਅਨਮੋਲ ਦੇ ਸਾਥੀਆਂ ਨੇ ਉਕਤ ਨੌਜਵਾਨ ਦੀ ਗੱਲ ਆਪਣੇ ਫੋਨ ਤੋਂ ਅਨਮੋਲ ਦੇ ਨਾਲ ਲਾਂਰੇਂਸ ਦਾ ਨਾਮ ਲੈ ਕੇ ਕਰਵਾਈ।
ਐਸਐਸਪੀ ਮੁਕਤਸਰ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਪਹਿਲਾਂ ਅਨਮੋਲ ਨੇ ਜੋਧਪੁਰ ਜੇਲ ਤੋਂ ਫਿਰੌਤੀ ਮੰਗੀ, ਉਸ ਦੇ ਸਾਥੀਆਂ ਨੇ ਉਕਤ ਨੌਜਵਾਨ ਨੂੰ ਫੋਨ ਤੇ ਅਤੇ ਦੁਕਾਨ ਤੇ ਆ ਕੇ ਧਮਕਾਇਆ।ਪੁਲਿਸ ਦੀ ਟੈਕਨੀਕਲ ਟੀਮਾਂ ਦੁਆਰਾ ਕੀਤੀ ਗਈ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਉਕਤ ਫਿਰੌਤੀ ਅਨਮੋਲ ਦੇ ਦੁਆਰਾ ਮੰਗੀ ਗਈ ਹੈ।ਇਸ ਦੇ ਬਾਅਦ ਪੁਲਿਸ ਨੇ ਅਨਮੋਲ ਬਿਸ਼ਨੋਈ ਨੂੰ ਜੋਧਪੁਰ ਜੇਲ ਤੋਂ ਪ੍ਰੋਟੈਕਸ਼ਨ ਵਰੰਟ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਨਮੋਲ ਬਿਸ਼ਨੋਈ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਚੰਡੀਗੜ ਦੇ ਕੁਖਿਆਤ ਗੈਂਗਸਟਰ ਲਾਂਰੇਂਸ ਬਿਸ਼ਨੋਈ ਦਾ ਛੋਟਾ ਭਾਈ ਹੈ।ਇਨ੍ਹਾਂ 4 ਰਾਜਾਂ ਵਿੱਚ ਲਾਂਰੇਂਸ ਬਿਸ਼ਨੋਈ ਦੇ ਖਿਲਾਫ 41 ਮਾਮਲੇ ਦਰਜ ਹਨ।ਦੱਸ ਦਈਏ ਕਿ ਮੰਨਾ ਕਤਲ ਕਾਂਡ ਦੇ ਬਾਅਦ 7 ਦਸੰਬਰ ਨੂੰ ਰਾਜਸਥਾਨ ਪੁਲਿਸ ਨੇ ਇੱਕ ਮਾਮਲੇ ਵਿੱਚ ਗੈਂਗਸਟਰ ਰੋਹਿਤ ਗੋਦਾਰਾ ਨੁੰ ਗ੍ਰਿਫਤਾਰ ਕਰ ਲਿਆ ਸੀ।ਸਾਰੇ ਗੈਂਗਸਟਰਾਂ ਦੇ ਖਿਲਾਫ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿੱਚ ਬਹੁਤ ਮਾਮਲੇ ਦਰਜ ਹਨ।ਅਨਮੋਲ ਬਿਸ਼ਨੋਈ ਦੇ ਖਿਲਾਫ ਵੀ ਪੰਜਾਬ ਅਤੇ ਰਾਜਸਥਾਨ ਵਿੱਚ ਇੱਕ ਦਰਜਨ ਤੋਂ ਜਿਆਦਾ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ ਅੱਧੇ ਮਾਮਲਿਆਂ ਵਿੱਚੋਂ ਬਰੀ ਹੋ ਚੁੱਕਿਆ ਹੈ ਅਤੇ ਅੱਧੇ ਹਲੇ ਖੱਲ ਰਹੇ ਹਨ।ਅਸਐਸਪੀ ਨੇ ਕਿਹਾ ਉਸ ਦੇ ਸਾਥੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Related posts

ਧਰਮਿੰਦਰ ਨੂੰ ਰੋਜ਼ ਕੋਸਦੇ ਨੇ ਆਹ ਪੁਲਿਸ ਪ੍ਰਸ਼ਾਸ਼ਨ ਵਾਲੇ, ਕਹਿੰਦੇ ਕਾਸ਼ ਉਹ ਸ਼ਰਾਬ ਪੀਕੇ ਟੈਂਕੀ ਤੇ ਨਾ ਚਾੜ੍ਹਦਾ ਤਾਂ ਆਹ ਲੋਕ…

Htv Punjabi

ਪਾਕਿਸਤਾਨ ਦੀ ਖੁੱਲ੍ਹ ਗਈ ਪੋਲ, ਹਨ੍ਹੇਰੀ ਆਈ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਗੁਬੰਦ ਉੱਡ ਕੇ ਧਰਤੀ ਤੇ ਜਾ ਪਏ

Htv Punjabi

ਬੈਂਕ ਦੇ ਬਾਹਰ ਚੱਲੀ ਦਿਨ ਦਿਹਾੜੇ ਗੋ+ਲੀ !

htvteam