Htv Punjabi
Punjab

ਭਾਰਤੀ ਵਿਦਿਆਰਥੀਆਂ ਨੇ ਬਣਾਈ ਕਰੋਨਾ ਦੇ ਲੱਛਣ ਫੜਨ ਵਾਲੀ ਮਸ਼ੀਨ, ਡੇਢ਼ ਮਿੰਟ ‘ਚ ਫੜ ਲਵੇਗੀ ਲੱਛਣ!

ਰੋਪੜ : ਕੋਰੋਨਾ ਮਰੀਜ਼ਾਂ ਦੀ ਵੱਧਦੀ ਸੰਖਿਆ ਦੇ ਵਿੱਚ ਰਾਹਤ ਦੀ ਖਬਰ ਆਈ ਹੈ l ਆਈਆਈਆਈਟੀ ਸੂਰਤ ਦੀ ਇਲੈਕਟਰਾਨਿਕਸ ਅਤੇ ਕੰਪਿਊਟਰ ਸਾਇੰਸ ਦੀ ਵਿਦਿਆਰਥਣ ਏਕਤਾ ਅਰੋੜਾ ਅਤੇ ਉਸ ਦੇ ਦੋਸਤ ਕ੍ਰਿਸ਼ਨਾ ਓਝਾ ਜਿਹੜਾ ਕਿ ਬੀਕਾਨੇਰ ਦਾ ਵਾਸੀ ਹੈ ਨੇ ਕੋਰੋਨਾ ਸ਼ੱਕੀ ਮਰੀਜ਼ਾਂ ਦੀ ਸਕਰੀਨਿੰਗ ਦੇ ਲਈ ਆਟੋਨੋਮਸ ਕੋਵਿਡ-19 ਸਕੈਨਰ ਬਣਾਇਆ ਹੈ l ਇਹ ਸਕਰੀਨਿੰਗ ਕਰ ਕੇ ਡੇਢ ਮਿੰਟ ਵਿੱਚ ਕੋਰੋਨਾ ਦੇ ਲੱਛਣਾਂ ਨੂੰ ਖੋਜ ਲਵੇਗੀ l ਜ਼ਰੂਰਤ ਪਈ ਤਾਂ ਮਰੀਜ਼ ਨੂੰ ਕੁਆਰੰਨਟਾਈਨ ਕਰਨਾ ਹੈ ਜਾਂ ਫੇਰ ਜਾਂਚ ਦੇ ਲਈ ਸੈਂਪਲ ਲੈਣ ਦੇ ਸੰਕੇਤ ਵੀ ਦੱਸੇਗੀ l ਮਸ਼ੀਨ 50 ਸੈਂਟੀਮੀਟਰ ਦੂਰ ਤੋਂ ਹੀ ਸ਼ੱਕੀ ਨੂੰ ਸਕੈਨ ਕਰ ਲਵੇਗੀ l
ਰੋਪੜ ਦੇ ਆਜ਼ਾਦ ਨਗਰ ਦੀ ਏਕਤਾ ਨੇ ਦੱਸਿਆ ਕਿ ਮਸ਼ੀਨ ਬਣਾਉਣ ਵਿੱਚ 25 ਦਿਨ ਲੱਗੇ l ਮਸ਼ੀਨ ਡੇਢ ਮਿੰਨ ਵਿੱਚ ਸਕਰੀਨਿੰਗ ਪੂਰੀ ਕਰਦੀ ਹੈ l ਮਸ਼ੀਨ ਤੋਂ 50 ਸੈਂਟੀਮੀਟਰ ਦੀ ਦੂਰੀ ਤੇ ਸ਼ੱਕੀ ਨੂੰ ਖੜਾ ਕਰਨ ਨਾਲ ਜਾਂਚ ਹੋ ਜਾਵੇਗੀ l ਜਾਂਚ ਹੋਣ ਦੇ ਬਾਅਦ ਪੂਰੀ ਦੇ ਦੇਵੇਗੀ l ਜੇਕਰ ਮਰੀਜ਼ ਨੂੰ ਸਰਦੀ, ਖਾਂਸੀ ਵਹਿੰਦੀ ਨੱਕ ਜਾਂ ਛਿੱਕ ਦੀ ਸ਼ਿਕਾਇਤ ਹੈ ਤਾਂ ਸਕੈਨਰ ਤੁਰੰਤ ਡਾਟਾ ਵਿਸ਼ਲੇਸ਼ਣ ਕਰ ਐਕਸਰੇ ਲੈਂਦਾ ਹੈ l ਲਾਕਡਾਊਨ ਦੇ ਦੌਰਾਨ ਹੀ ਇਸ ਦਾ ਪਲਾਨ ਬਣਾਇਆ l
ਲਗਾਤਾਰ ਸਕਰੀਨਿੰਗ ਹੋ ਰਹੀ ਹੈ l ਡਕਟਰ, ਪੁਲਿਸ ਕਰਮਚਾਰੀਆਂ ਦੇ ਪ੍ਰਭਾਵਿਤ ਹੋਣ ਦਾ ਖਤਰਾ ਵਧਗੇਾ l ਸਾਰਿਆਂ ਨੂੰ ਕਿੱਟ ਦੇਣਾ ਵੀ ਅਸੰਭਵ ਹੈ l ਇਸ ਨਾਲ ਫਰੰਟ ਲਾਈਨ ਵਿੱਚ ਕੰਮ ਕਰਨ ਵਾਲਿਆਂ ਵਿੱਚ ਪ੍ਰਭਾਵ ਦਾ ਖਤਰਾ ਘਟੇਗਾ l
ਦੱਸ ਦਈਏ ਕਿ ਏਕਤਾ ਅਰੋੜਾ ਨੇ ਦੱਸਿਆ ਕਿ ਆਟੋਨੋਮਸ ਕੋਵਿਡ-19 ਸਕੈਨਰ ਬਣਾਉਣ ਦੇ ਬਾਅਦ ਪੀਐਮ ਅਤੇ ਸਿਹਤ ਮੰਤਰੀ ਨੂੰ ਟਵੀਟ ਕੀਤਾ ਹੈ l ਆਈਆਈਟੀ ਸੂਰਤ ਦੇ ਡੀਨ ਨੇ ਵੀ ਮਾਨਵ ਸੰਸਾਧਨ ਮੰਤਰਾਲਿਆ ਨੂੰ ਵੀ ਇਸ ਦੀ ਪੇਸ਼ਕਸ਼ ਭੇਜੀ ਹੈ l

Related posts

ਜਿਸ ਘਰ ‘ਚ ਹੋਈ ਸੀ ਕਰੋੜਾਂ ਦੀ ਚੋਰੀ, ਉਸ ਦਾ ਮਾਲਿਕ ਨਿਕਲਿਆ ਸੱਟੇਬਾਜ, ਪੁਲਿਸ ਨੇ ਫੜਿਆ

Htv Punjabi

Canada ਜਾਣ ਦੇ ਚੱਕਰ ‘ਚ ਮੁੰਡੇ Madam ਸਾਹਮਣੇ ਕਰ ਗਏ; ਦੱਸੋ ਕੌਣ ਸਹੀ ‘ਤੇ ਕੌਣ ਗਲਤ

htvteam

ਅੰਤਰਰਾਜੀ ਸਰਹੱਦਾਂ ਤੋਂ ਦਾਖਲ ਹੋਣ ਵਾਲੇ ਵਿਅਕਤੀਆਂ ਨਾਲ ਹੁਣ ਹੋਵੇਗਾ ਆਹ ਕੰਮ!

Htv Punjabi

Leave a Comment