ਲੁਧਿਆਣਾ ; ਟਿੱਬਾ ਰੋਡ ਦੇ ਵਿਜੇ ਨਗਰ ਵਿੱਚ ਸਹੁਰੇ ਪਰਿਵਾਰ ਨੇ ਨਵਵਿਆਹੁਤਾ ਨੂੰ ਇੱਕ ਸਾਲ ਤੱਕ ਘਰ ਵਿੱਚ ਬੰਦ ਕਰਕੇ ਰੱਖਿਆ l ਸਹੁਰੇ ਵਾਲੇ ਉਸ ਦੇ ਨਾਲ ਮਾਰ ਕੁੱਟ ਵੀ ਕਰਦੇ ਰਹੇ ਹਨ l ਜਦ ਇਸ ਦਾ ਪਤਾ ਕਲੋਨੀ ਦੀ ਕੁਝ ਔਰਤਾਂ ਨੂੰ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਨੂੰ ਨਾਲ ਲੈ ਕੇ ਮੰਗਲਵਾਰ ਦੀ ਦੁਪਹਿਰ ਉਸ ਘਰ ਵਿੱਚ ਦਸਤਕ ਦਿੱਤੀ l ਉਨ੍ਹਾਂ ਨੇ ਵਿਆਹੁਤਾ ਨੂੰ ਛਡਵਾਇਆ ਅਤੇ ਇਲਾਜ ਲਈ ਸਿਵਿਲ ਹਸਪਤਾਲ ਪਹੁੰਚਾਇਆ l ਥਾਣਾ ਟਿੱਬਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ l ਪੀੜਿਤਾ ਦਾ ਨਾਮ ਗੀਤਾ ਵਰਮਾ ਹੈ l ਉਸੀ ਇਲਾਕੇ ਵਿੱਚ ਰਹਿਣ ਵਾਲੀ ਪਰਮਜੀਤ ਕੌਰ ਨੇ ਦੱਸਿਆ ਕਿ ਗੀਤਾ ਦਾ ਵਿਆਹ ਕਰੀਬ 7 ਸਾਲ ਪਹਿਲਾਂ ਹੋਈ ਸੀ l ਉਹ ਗੋਂਡਾ, ਉੱਤਰ ਪ੍ਰਦੇਸ਼ ਦੇ ਪਿੰਡ ਬਲਾਕ ਰਾਮਪੁਰ ਦੀ ਰਹਿਣ ਵਾਲੀ ਹੈ l ਉਸਦਾ ਪਤੀ ਕਰੀਬ ਇੱਕ ਸਾਲ ਪਹਿਲਾਂ ਉਸਨੂੰ ਪਿੰਡ ਤੋਂ ਲੁਧਿਆਣਾ ਲੈ ਕੇ ਆਇਆ ਸੀ l ਗੀਤਾ ਦੀ ਸੱਸ ਅਤੇ ਪਤੀ ਉਸ ਨੂੰ ਘਰੋਂ ਬਾਹਰ ਨਿਕਲਣ ਨਹੀਂ ਦਿੰਦਾ ਸੀ l ਉਹ ਗੀਤਾ ਨਾਲ ਦਹੇਜ ਨੂੰ ਲੈ ਕੇ ਅਕਸਰ ਮਾਰ ਕੁੱਟ ਕਰਦੇ ਰਹਿੰਦੇ ਸਨ l ਕਈ ਵਾਰ ਗੀਤਾ ਦੇ ਪਤੀ ਅਤੇ ਸੱਸ ਨੇ ਉਸ ਨੂੰ ਗਰਮ ਸਰੀਏ ਨਾਲ ਜਲਾਇਆ ਵੀ l ਉਸ ਦੇ ਸਰੀਰ ‘ਤੇ ਨਿਸ਼ਾਨ ਬਣ ਚੁੱਕੇ ਹਨ l ਸਹੁਰੇ ਪਰਿਵਾਰ ਬਹੂ ਨੂੰ ਕਈ ਕਈ ਦਿਨ ਖਾਣਾ ਵੀ ਖਾਣ ਨੂੰ ਨਹੀਂ ਸੀ ਦਿੰਦਾ l ਪਰਮਜੀਤ ਕੌਰ ਨੇ ਦੱਸਿਆ ਕਿ ਉਹ ਇਸ ਇਲਾਕੇ ਵਿੱਚ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ l ਉਸ ਨੂੰ ਜਦੋਂ ਗੀਤਾ ‘ਤੇ ਹੋ ਰਹੇ ਜ਼ੁਲਮਾਂ ਬਾਰੇ ਪਤਾ ਲੱਗਿਆ ਤਾਂ ਉਸ ਨੇ ਪੜਤਾਲ ਕਰਨੀ ਸ਼ੁਰੂ ਕੀਤੀ ਅਤੇ ਪੜਤਾਲ ਵਿੱਚ ਸਾਰੀਆਂ ਗੱਲਾਂ ਸਹੀ ਨਿਕਲੀਆਂ l ਪਰਮਜੀਤ ਕੌਰ ਨੇ ਮੰਗਲਵਾਰ ਦੀ ਦੁਪਹਿਰ ਥਾਣਾ ਟਿੱਬਾ ਰੋਡ ਦੀ ਪੁਲਿਸ ਨਾਲ ਸੰਪਰਕ ਕੀਤਾ l ਫਿਰ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਗੀਤਾ ਨੂੰ ਉੱਥੋਂ ਰਿਹਾ ਕਰਵਾ ਕੇ ਉਸਦੇ ਪਤੀ ਅਤੇ ਸੱਸ ਨੂੰ ਹਿਰਾਸਤ ਵਿੱਚ ਲੈ ਲਿਆ l ਗੀਤਾ ਨੂੰ ਇਲਾਜ ਦੇ ਲਈ ਸਿਵਿਲ ਹਸਪਤਾਲ ਲਿਆਂਦਾ ਗਿਆ l ਉਥੇ ਦੇਖਿਆ ਤਾਂ ਉਸਦੇ ਸਾਰੇ ਸਰੀਰ ਵਿੱਚ ਸੱਟਾਂ ਦੇ ਨਿਸ਼ਾਨ ਅਤੇ ਪੈਰਾਂ ਵਿੱਚ ਸੋਜਿਸ਼ ਤੱਕ ਆਈ ਹੋਈ ਹੈ l ਡਾਕਟਰਾਂ ਨੇ ਉਸ ਦੀ ਹਾਲਤ ਦੇਖਦੇ ਹੋਏ ਉਸ ਨੂੰ ਦਾਖਲ ਕਰ ਲਿਆ l ਉੱਧਰ ਇਸ ਸੰਬੰਧੀ ਗੱਲ ਕਰਦੇ ਹੋਏ ਥਾਣਾ ਮੁਖੀ ਸਵਰਣ ਸਿੰਘ ਨੇ ਦੱਸਿਆ ਕਿ ਔਰਤ ਦਾ ਬਿਆਨ ਲੈਣਾ ਹਲੇ ਬਾਕੀ ਹੈ l ਉਸ ਦੇ ਬਿਆਨ ਦੇ ਆਧਾਰ ‘ਤੇ ਅਗਲੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ l