ਇੰਡੀਅਨ ਪ੍ਰੀਮਿਅਰ ਲੀਗ (ਆਈਪੀਐੱਲ) 2020 ਦਾ ਪੂਰਾ ਸ਼ੇਡੁਓਲ ਜਾਰੀ ਕਰ ਦਿੱਤਾ ਗਿਆ ਹੈ। ਆਈਪੀਐੱਲ ਦੇ 13ਵੇਂ ਸੀਜ਼ਨ ਦਾ ਆਗਾਜ਼ 19 ਸਤੰਬਰ ਨੂੰ ਆਬੁ-ਧਾਬੀ ‘ਚ ਹੋਵੇਗਾ। ਉਦਘਾਟਨ ਮੈਚ ‘ਚ ਪਿਛਲੀ ਬਾਰ ਦੀ ਚੈਂਪੀਅਨ ਮੁੰਬਈ ਇੰਡੀਅਨ ਅਤੇ ਚੇਨੱਈ ਸੁਪਰਕਿੰਗਜ਼ ਨਾਲ ਮੁਕਾਬਲਾ ਹੋਵੇਗਾ। ਇਸਦੇ ਬਾਅਦ ਐਤਵਾਰ 20 ਸਤੰਬਰ ਨੂੰ ਦੁਬਈ ‘ਚ ਦਿੱਲੀ ਕੈਪਿਟਲਜ ਅਤੇ ਕਿੰਗਜ ਇੰਲੈਵਨ ਪੰਜਾਬ ਦੇ ਵਿੱਚ ਮੁਕਾਬਲਾ ਹੋਵੇਗਾ।
ਸੋਮਵਾਰ ਨੂੰ 21 ਸਤੰਬਰ ਨੂੰ ਸਨਰਾਈਜ ਹੈਦਰਾਬਾਦ ਅਤੇ ਰਾਇਲ ਚੈਲੰਜ ਬੇਂਗਲੂਰੁ ਦੁਬਾਈ ‘ਚ ਭਿੜਣਗੇ। ਮੰਗਲਵਾਰ ਨੂੰ ਸ਼ਾਰਜਾਹ ‘ਚ ਰਾਜਸਥਾਨ ਰਾਇਲ ਅਤੇ ਚੇੱਨਈ ਸੁਪਰਕਿੰਗਜ ‘ਚ ਮੁਕਾਬਲਾ ਹੋਵੇਗਾ। ਦੁਬਈ ‘ਚ ਆਈਪੀਐੱਲ ਦੇ ਸਭ ਤੋਂ ਜਿਆਦਾ 24 ਮੁਕਾਬਲੇ ਖੇਡੇ ਜਾਣਗੇ। ਆਬੁ-ਧਾਬੀ ‘ਚ 20 ਮੈਚ ਅਤੇ ਸ਼ਾਰਜਹਰਾ ‘ਚ 12 ਮੁਕਾਬਲੇ ਖੇਡੇ ਜਾਣਗੇ।
ਕਾਬਿਲੇਗੌਰ ਹੈ ਕੇ ਕਰੋਨਾ ਦੇ ਕਾਰਨ ਇਸ ਵਾਰ ਦਰਸ਼ਕਾਂ ਦੀ ਥਾਂ ਹੁਣ ਸਪੀਕਰਾਂ ਰਾਹੀ ਤਾੜੀਆਂ ਦੀ ਗੂੰਝਾਂ ਸੁਣਾਈਆਂ ਦੇਣਗੀਆਂ। ਇਸ ਦੇ ਨਾਲ ਹੀ ਹੁਣ ਦਰਸ਼ਕ ਵੀ ਘਰ ‘ਚ ਬੈਠ ਕੇ ਹੀ ਮੈਚ ਦਾ ਅਨੰਦ ਮਾਣ ਸਕਣਗੇ।