Htv Punjabi
Pakistan Sport

IPL 13ਵਾਂ ਸੀਜ਼ਨ: ਪਾਕਿਸਤਾਨ ਨੂੰ ਛੱਡ 120 ਦੇਸ਼ਾਂ ‘ਚ ਸਾਰੇ ਮੈਚਾਂ ਦਾ ਹੋਵੇਗਾ ਲਾਈਵ ਪ੍ਰਸਾਰਣ

ਦੁਨੀਆਂ ਦੀ ਸਭ ਤੋਂ ਵੱਡੀ ਕ੍ਰਿਕੇਟ ਲੀਗ ਆਈਪੀਐੱਲ ਦੇ 13ਵੇਂ ਸੀਜ਼ਨ ਦਾ ਲਾਈਵ ਟੇਲੀਕਾਸਟ 120 ਦੇਸ਼ਾਂ ‘ਚ ਕੀਤਾ ਜਾਵੇਗਾ। ਸਟਾਰ ਇੰਡੀਆ ਦੇ ਕੋਲ ਟੂਰਨਾਂਮਿੰਟ ਦੇ ਪ੍ਰਸਾਰਨ ਦਾ ਅਧਿਕਾਰ ਹੈ। ਭਾਰਤ ‘ਚ ਹਿੰਦੀ ਇੰਗਲਿੰਸ਼ ਦੇ ਇਲਾਵਾ ਸਥਾਨਕ ਭਾਸ਼ਾਵਾਂ ‘ਚ ਵੀ ਪ੍ਰਸਾਰਣ ਹੋਵੇਗਾ। ਇਸ ‘ਚ ਤਮਿਲ, ਤੇਲਗੂ, ਕੰਨੜ, ਬੰਗਲਾ, ਮਲਿਆਲਮ ਅਤੇ ਮਰਾਠੀ ਸ਼ਾਮਿਲ ਹਨ।


ਦਰਸ਼ਕ ਹਾਟ-ਸਟਾਰ ‘ਤੇ ਮੈਚ ਦੀ ਲਾਈਵ ਸਟ੍ਰੀਮਿੰਗ ਦੇਖ ਸਕਦੇ ਹਨ। ਹਾਲਾਂਕਿ ਇਸਦੇ ਲਈ ਯੂਜਰ ਨੂੰ ਪ੍ਰੀਮਿਅਮ ਮੈਂਬਰਸ਼ਿਪ ਦੀ ਜ਼ਰੂਰਤ ਹੋਵੇਗੀ। ਯੂਕੇ-ਆਏਰਲੈਂਡ ‘ਚ ਸਕਾਈ ਸਪੋਟਸ ‘ਤੇ ਮੈਚ ਦੇਖ ਸਕਦੇ ਹਨ। ਉੱਥੇ ਹੀ ਪਾਕਿਸਤਾਨ ‘ਚ ਟੂਰਨਾਂਮੈਂਟ ਦਾ ਲਾਈਵ ਪ੍ਰਸਾਰਣ ਨਹੀਂ ਹੋਵੇਗਾ। ਇਸ ਦੇ ਨਾਲ ਹੀ ਅਫਗਾਨਿਸਤਾਨ ਅਤੇ ਬੰਗਲਾਦੇਸ਼ ‘ਚ ਪ੍ਰਸਾਰਣ ਦੇ ਲਈ ਸਟਾਰ ਸਥਾਨਕ ਬ੍ਰਾਂਡਕਾਸਟਰਸ ਨਾਲ ਗੱਲਬਾਤ ਹੋ ਰਹੀ ਹੈ।


ਕਾਬਿਲੇਗੌਰ ਹੈ ਕਿ ਇੰਡੀਅਨ ਪ੍ਰੀਮਿਅਰ ਲੀਗ (ਆਈਪੀਐੱਲ) ੨੦੨੦ ਦਾ ਪੂਰਾ ਸ਼ੇਡੁਓਲ ਜਾਰੀ ਕਰ ਦਿੱਤਾ ਗਿਆ ਹੈ। ਆਈਪੀਐੱਲ ਦੇ ੧੩ਵੇਂ ਸੀਜ਼ਨ ਦਾ ਆਗਾਜ਼ ੧੯ ਸਤੰਬਰ ਨੂੰ ਆਬੁ-ਧਾਬੀ ‘ਚ ਹੋਵੇਗਾ। ਉਦਘਾਟਨ ਮੈਚ ‘ਚ ਪਿਛਲੀ ਬਾਰ ਦੀ ਚੈਂਪੀਅਨ ਮੁੰਬਈ ਇੰਡੀਅਨ ਅਤੇ ਚੇਨੱਈ ਸੁਪਰਕਿੰਗਜ਼ ਨਾਲ ਮੁਕਾਬਲਾ ਹੋਵੇਗਾ। ਇਸਦੇ ਬਾਅਦ ਐਤਵਾਰ ੨੦ ਸਤੰਬਰ ਨੂੰ ਦੁਬਈ ‘ਚ ਦਿੱਲੀ ਕੈਪਿਟਲਜ ਅਤੇ ਕਿੰਗਜ ਇੰਲੈਵਨ ਪੰਜਾਬ ਦੇ ਵਿੱਚ ਮੁਕਾਬਲਾ ਹੋਵੇਗਾ।
ਸੋਮਵਾਰ ਨੂੰ ੨੧ ਸਤੰਬਰ ਨੂੰ ਸਨਰਾਈਜ ਹੈਦਰਾਬਾਦ ਅਤੇ ਰਾਇਲ ਚੈਲੰਜ ਬੇਂਗਲੂਰੁ ਦੁਬਾਈ ‘ਚ ਭਿੜਣਗੇ। ਮੰਗਲਵਾਰ ਨੂੰ ਸ਼ਾਰਜਾਹ ‘ਚ ਰਾਜਸਥਾਨ ਰਾਇਲ ਅਤੇ ਚੇੱਨਈ ਸੁਪਰਕਿੰਗਜ ‘ਚ ਮੁਕਾਬਲਾ ਹੋਵੇਗਾ। ਦੁਬਈ ‘ਚ ਆਈਪੀਐੱਲ ਦੇ ਸਭ ਤੋਂ ਜਿਆਦਾ ੨੪ ਮੁਕਾਬਲੇ ਖੇਡੇ ਜਾਣਗੇ। ਆਬੁ-ਧਾਬੀ ‘ਚ ੨੦ ਮੈਚ ਅਤੇ ਸ਼ਾਰਜਹਰਾ ‘ਚ ੧੨ ਮੁਕਾਬਲੇ ਖੇਡੇ ਜਾਣਗੇ।
ਕਰੋਨਾ ਦੇ ਕਾਰਨ ਇਸ ਵਾਰ ਦਰਸ਼ਕਾਂ ਦੀ ਥਾਂ ਹੁਣ ਸਪੀਕਰਾਂ ਰਾਹੀ ਤਾੜੀਆਂ ਦੀ ਗੂੰਝਾਂ ਸੁਣਾਈਆਂ ਦੇਣਗੀਆਂ। ਇਸ ਦੇ ਨਾਲ ਹੀ ਹੁਣ ਦਰਸ਼ਕ ਵੀ ਘਰ ‘ਚ ਬੈਠ ਕੇ ਹੀ ਮੈਚ ਦਾ ਅਨੰਦ ਮਾਣ ਸਕਣਗੇ।

Related posts

ਕ੍ਰਿਕਟਰ ਸੁਰੇਸ਼ ਰੈਨਾ ਪੁੱਜੇ ਪਠਾਨਕੋਟ, ਭੂਆ ਨਾਲ ਕੀਤਾ ਦੁੱਖ ਸਾਝਾਂ

htvteam

ਹਰਭਜਨ ਸਿੰਘ ਨੂੰ ਮਿਲੇ ਪਲਾਟ ਦੀ ਮੰਗੀ ਜਾਣਕਾਰੀ, ਸੀਐਮਓ ਨੇ ਮੋੜਿਆ

Htv Punjabi

ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਕਰੋਨਾ ਟੈਸਟ ਰਿਪੋਰਟ ਆਈ ਸਾਹਮਣੇ, ਦੇਖੋ ਨਤੀਜਾ ਕੀਂ ਨਿਕਲਿਆ

Htv Punjabi