Htv Punjabi
Punjab

ਲੰਡਨ ਵਿੱਚ ਲੜੇ ਪੰਜਾਬੀ, ਪਟਿਆਲਾ ਅਤੇ ਕਪੂਰਥਲਾ ਦੇ ਨੌਜਵਾਨਾਂ ਸਮੇਤ ਤਿੰਨ ਦਾ ਬੇਰਹਿਮੀ ਨਾਲ ਕਤਲ

ਪੰਜਾਬ : ਇੰਗਲੈਂਡ ਦੀ ਰਾਜਧਾਨੀ ਲੰਡਨ ਵਿੱਚ ਪੰਜਾਬੀ ਨੋਜਵਾਨਾਂ ਦੇ ਦੋ ਗੁੱਟਾਂ ਵਿੱਚ ਲੜਾਈ ਵਿੱਚ ਤਿੰਨ ਨੋਜਵਾਨਾਂ ਦੀ ਮੌਤ ਦੀ ਖਬਰ ਆਈ ਹੈ l ਝਗੜਾ ਰੇਡਬ੍ਰਿਜ ਦੇ ਸੇਵਨ ਕਿੰਗਜ਼ ਏਰੀਏ ਵਿੱਚ ਐਤਵਾਰ ਰਾਤ ਨੂੰ ਹੋਇਆ ਸੀ l ਤਿੰਨਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ l ਮ੍ਰਿਤਕਾਂ ਵਿੱਚ ਪਟਿਆਲਾ ਦੇ ਗਰੀਨ ਪਾਰਕ ਕਲੋਨੀ ਵਿੱਚ ਰਹਿਣ ਵਾਲ ਹਰਿੰਦਰ ਕੁਮਾਰ, ਕਪੂਰਥਲਾ ਜ਼ਿਲ੍ਹੇ ਦੇ ਪਿੰਡ ਵਿੱਚ ਜੱਟਾਂ ਦੀ ਸਰਾਏ ਦਾ ਮਲਕੀਤ ਸਿੰਘ ਹੈ l ਤੀਸਰੇ ਨੌਜਵਾਨ ਦਾ ਨਾਮ ਹਰਿੰਦਰ ਸਿੰਘ ਹੈ l ਮਾਮਲੇ ਵਿੱਚ ਇੰਗਲੈਂਡ ਦੀ ਪੁਲਿਸ ਸਕਾਟਲੈਂਡ ਯਾਰਡ ਨੇ ਸ਼ੱਕ ਦੇ ਆਧਾਰ ‘ਤੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ l ਦੱਸਿਆ ਜਾ ਰਿਹਾ ਹੈ ਕਿ ਰੰਜਿਸ਼ ਦੇ ਕਾਰਨ ਅਣਪਛਾਤੇ ਲੋਕਾਂ ਨੇ ਤਿੰਨਾਂ ਦੀ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਹੱਤਿਆ ਕੀਤੀ ਹੈ l ਬਲਜੀਤ ਦੇ ਸਿਰ ‘ਤੇ ਹਥੌੜੇ ਨਾਲ ਵਾਰ ਕਰਕੇ ਉਸਦੀ ਜਾਨ ਲਈ ਗਈ ਹੈ l ਉਸਦੀ ਮੌਤ ਦੀ ਖਬਰ ਜੱਟਾਂ ਦੀ ਸਰਾਏ ਪਹੁੰਚਦੇ ਹੀ ਲੋਕਾਂ ਵਿੱਚ ਸ਼ੋਕ ਦੀ ਲਹਿਰ ਦੌੜ ਗਈ l

Related posts

ਬਹੂ ਨੇ ਗਲਵਸ ਪਾ ਕੇ ਸੱਸ ‘ਤੇ ਕੀਤਾ ਹਮਲਾ, ਸਿਰ ਵਿੱਚ ਲੱਗੇ 30 ਟਾਂਕੇ

Htv Punjabi

ਸਿਹਤ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

htvteam

ਕੁੜੀ ਦੇ ਮਾਮਿਆਂ ਨੇ ਮਿਲਣੀ ਦੀ ਥਾਂ ਢਾਹ ਢਾਹ ਕੁੱ/ਟੇ ਪਿਓ ਪੁੱਤ !

htvteam

Leave a Comment