Htv Punjabi
Punjab

ਲੋਕ ਗਾਜਰ, ਮੂਲੀ ਵਾਂਗ ਵੱਢ ਰਹੇ ਨੇ ਇਨਸਾਨਾਂ ਨੂੰ, ਦੇਖੋ ਮਾਂ ਦੇ ਸਾਹਮਣੇ ਪੁੱਤ ਦਾ ਕੀ ਹਾਲ ਕਰਤਾ

ਜਲੰਧਰ : ਪਿੰਡ ਤੰਦੌਰਾ ਵਿੱਚ ਸੋਮਵਾਰ ਸ਼ਾਮ ਕਰੀਬ 4 ਵਜੇ 30 ਸਾਲ ਦੇ ਜਰਨੈਲ ਸਿੰਘ ਨਾਨੂ ਦੇ ਸਿਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।ਇੰਨਾ ਹੀ ਨਹੀਂ, ਮੁੰਡੇ ਦਾ ਖੂਨ ਹੁੰਦਾ ਦੇਖ ਰਹੀ ਮਾਂ ਤੇ ਵੀ ਗੋਲੀ ਚਲਾਈ ਗਈ, ਪਰ ਉਹ ਬਾਲ ਬਾਲ ਬਚ ਗਈ।ਇਸ ਦੇ ਬਾਅਦ ਸ਼ੂਟਰ ਸਾਥੀ ਦੀ ਬਾਈਕ ਤੇ ਬੈਠ ਕੇ ਫਰਾਰ ਹੋ ਗਿਆ।ਨਾਨੂ ਦੇ ਸਿਰ ਨੂੰ ਚੀਰਦੇ ਹੋਏ ਗੋਲੀ ਆਰ ਪਾਰ ਹੋ ਗਈ ਸੀ।ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਹੈ।ਥਾਣਾ ਮੇਹਤਪੁਰ ਵਿੱਚ ਅਣਪਛਾਤੇ ਹਮਲਾਵਰਾਂ ਦੇ ਖਿਲਾਫ ਆਈਪੀਸੀ ਦੀ ਘਾਰਾ 302, 307, 34 ਅਤੇ ਅਸਲਾ ਐਕਟ ਦੀ ਧਾਰਾ-25 ਦੇ ਤਹਿਤ ਕੇਸ ਦਰਜ ਕਰ ਕੇ ਤਲਾਸ਼ ਸ਼ੁਰੂ ਕੀਤੀ ਗਈ ਹੈ।

ਨਾਨੂ ਤੇ ਮਾਰ ਕੁੱਟ ਅਤੇ ਲੁੱਟ ਵਰਗੇ 8 ਸੰਗੀਨ ਕੇਸ ਦਰਜ ਹੋਏ ਸਨ ਪਰ ਉਹ ਖਤਮ ਹੋ ਚੁੱਕੇ ਸਨ।ਪੁਲਿਸ ਮੰਨ ਕੇ ਚੱਲ ਰਹੀ ਹੈ ਕਿ ਨਾਨੂ ਦੀ ਹੱਤਿਆ ਗੈਂਗਵਾਰ ਨੂੰ ਲੈ ਕੇ ਕੀਤੀ ਗਈ ਹੈ।ਇਸ ਲਈ ਪੁਲਿਸ ਸੁਪਾਰੀ ਦੇ ਐਂਗਲ ਤੇ ਵੀ ਜਾਂਚ ਕਰ ਰਹੀ ਹੈ। ਮਾਮਲੇ ਵਿੱਚ ਨਕੋਦਰ ਨਾਲ ਜੁੜੇ 2 ਕਰਿਮਿਨਲ ਦੀ ਭੂਮਿਕਾ ਤੇ ਸਵਾਲ ਚੁੱਕੇ ਹਨ।ਇਨ੍ਹਾਂ ਦੇ ਨਾਲ ਨਾਨੂ ਦੀ ਪੁਰਾਣੀ ਦੁਸ਼ਮਣੀ ਚਚੱਲ ਰਹੀ ਸੀ।ਉੱਧਰ, ਐਸਐਸਪੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਪੁਲਿਸ ਕੇਸ ਨਾਲ ਜੁੜੇ ਹਰ ਐਂਗਲ ਨਾਲ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਮਾਮਲਾ ਟ੍ਰੇਸ ਕਰ ਮੁਲਜ਼ਮ ਫੜ ਲਏ ਜਾਣਗੇ।

 

Related posts

ਸਿੱਧੂ ਮੂਸੇਵਾਲਾ ਦੀ ਅੱਜ ਬਰਸੀ: ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ

htvteam

ਲੁਧਿਆਣਾ ‘ਚ ਦਿਨ ਦਿਹਾੜੇ ਆਹ ਦੇਖੋ ਮੁੰਡੇ ਕੀ ਕਰਗੇ

htvteam

ਦੇਖੋ ਕਿਵੇਂ ਫਰਿਸ਼ਤਾ ਬਣੇ ਪੰਜਾਬੀ ਬੰਦੇ ਨੇ ਬਚਾ ਲਿਆ ਪੂਰਾ ਪਰਿਵਾਰ

htvteam

Leave a Comment