ਜਲੰਧਰ : ਜਲੰਧਰ ਵਿੱਚ ਇੱਕ ਦਿਲ ਨੂੰ ਝਕਝੋਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਹੜਾ ਕਿ ਇਨ੍ਹਾਂ ਬੱਚਿਆਂ ਲਈ ਕਿਸੇ ਉੱਪਲਬਧੀ ਤੋਂ ਘੱਟ ਨਹੀਂ ਹੈ।ਸੋਮਵਾਰ ਨੁੰ ਦਿਨਭਰ ਭੁੱਖ ਵਿੱਚ ਤੜਫਨ ਦੇ ਬਾਅਦ ਇਨ੍ਹਾਂ ਨੂੰ ਕਾਂਗਰਸ ਭਵਨ ਦੇ ਕੋਲ ਕੂੜੇ ਦੇ ਢੇਰ ਵਿੱਚੋਂ ਇੱਕ ਬੋਰੀ ਮਿਲੀ, ਜਿਸ ਵਿੱਚੋਂ ਖਾਣ ਦਾ ਪੈਕਟ ਮਿਲਿਆ।ਪੈਕਟ ਦੇਖ ਇਨ੍ਹਾਂ ਦੇ ਚਿਹਰੇ ਤੇ ਇਸ ਗੱਲ ਦਾ ਸਕੂਨ ਨਜ਼ਰ ਆਇਆ ਕਿ ਅੱਜ ਇਨ੍ਹਾਂ ਨੂੰ ਭੁੱਖੇ ਨਹੀਂ ਸੌਣਾ ਪਵੇਗਾ।
ਸ਼ਹਿਰ ਵਿੱਚ ਕਈ ਅਜਿਹੇ ਬੱਚੇ ਹਨ ਜਿਹੜੇ ਰੋਜ਼ ਬਿਨਾਂ ਖਾਧੇ ਸੌਂਜਾਂਦੇ ਹਨ ਅਤੇ ਫੇਰ ਅਗਲੇ ਦਿਨ ਖਾਣ ਦੀ ਤਲਾਸ਼ ਵਿੱਚ ਨਿਕਲ ਪੈਂਦੇ ਹਨ।ਕਦੀ ਖਾਣਾ ਮਿਲਦਾ ਹੈ ਤਾਂ ਕਦੀ ਨਹੀਂ ਮਿਲਦਾ।ਕਈ ਵਾਰ ਲੋਕ ਦੇ ਜਾਂਦੇ ਹਨ ਅਤੇ ਜਿ਼ਆਦਾਤਰ ਕੂੜੇ ਦੇ ਢੇਰਾਂ ਵਿੱਚ ਲੱਭਦੇ ਹਨ।
