Htv Punjabi
Punjab

ਅਖੌਤੀ ਨਿਹੰਗਾਂ ਵੱਲੋਂ ਜ਼ਖਮੀ ਕੀਤੇ ਪੁਲਿਸ ਜਵਾਨ ਨੂੰ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਇਕ ਲੱਖ ਰੁਪਏ ਦੀ ਸਹਾਇਤਾ ਦਾ ਐਲਾਨ

ਪਟਿਆਲਾ (ਨਿਊਜ਼ ਡੈਸਕ): ਪਟਿਆਲਾ ਦੀ ਸਬਜ਼ੀ ਮੰਡੀ ਅੰਦਰ ਨਿਹੰਗਾਂ ਦੇ ਬਾਣੇ ਵਿਚ ਆਏ ਕੁਝ ਬਹੁ-ਰੂਪੀਆਂ ਵੱਲੋਂ ਡਿਊਟੀ ਕਰ ਰਹੇ ਪੁਲਿਸ ਮਲਾਜ਼ਮਾਂ ਉਤੇ ਕੀਤੇ ਗਏ ਹਮਲੇ ਦੀ ਕਾਰ ਸੇਵਾ ਸੰਪਰਦਾਇ ਸਰਹਾਲੀ ਸਾਹਿਬ ਦੇ ਉਪ ਮੁਖੀ ਬਾਬਾ ਹਾਕਮ ਸਿੰਘ ਨੇ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ, ਇਸ ਹਮਲੇ ਦੌਰਾਨ ਜ਼ਖਮੀ ਹੋਏ ਪੁਲਿਸ ਮੁਲਾਜ਼ਮ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਇਸ ਮੌਕੇ ਸ਼ਿਵਪੁਰੀ (ਮੱਧ ਪ੍ਰਦੇਸ਼) ਵਿਚ ਗਏ ਹੋਏ ਬਾਬਾ ਹਾਕਮ ਸਿੰਘ ਨੇ ਸਰਕਾਰੀ ਨੁਮਾਇੰਦਿਆਂ ਨਾਲ ਫੋਨ ਉਤੇ ਗੱਲ ਕਰਦੇ ਹੋਏ  ਕਿਹਾ ਕਿ ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਇਸ ਸੰਕਟ ਦੇ ਸਮੇਂ ਸਮੁੱਚੀ ਪੰਜਾਬ ਸਰਕਾਰ ਰਾਜ ਦੇ ਲੋਕਾਂ ਦੀ ਹਿਫ਼ਾਜ਼ਤ ਵਿਚ ਲੱਗੀ ਹੋਈ ਹੈ, ਜਿਸ ਵਿਚ ਪੰਜਾਬ ਪੁਲਿਸ ਸਭ ਤੋਂ ਅੱਗੇ ਹੋ ਕੇ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਸਰਕਾਰ ਵੱਲੋਂ ਲਗਾਇਆ ਗਿਆ ਕਰਫਿਊ ਲੋਕਾਂ ਦੇ ਭਲੇ ਲਈ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਦੀ ਆਪ ਪਾਲਣਾ ਕਰਨੀ ਚਾਹੀਦੀ ਹੈ, ਨਾ ਕਿ ਪੁਲਿਸ ਦੇ ਡੰਡੇ ਨੂੰ ਉਡੀਕਣਾ ਚਾਹੀਦਾ ਹੈ।
ਬਾਬਾ ਹਾਕਮ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਇੰਨਾਂ ਨਿਹੰਗ ਬਾਣੇ ਵਿਚ ਆਏ ਵਿਅਕਤੀਆਂ ਨੇ ਲੋਕਾਂ ਦੀ ਰੱਖਿਆ ਲਈ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਉਤੇ ਹਮਲਾ ਕਰਕੇ ਕਾਇਰਤਾ ਦਾ ਸਬੂਤ ਦਿੱਤਾ ਹੈ, ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਬਾਬਾ ਹਾਕਮ ਸਿੰਘ ਨੇ ਆਈ ਜੀ ਪਟਿਆਲਾ ਸ. ਜਤਿੰਦਰ ਸਿੰਘ ਔਲਖ ਤੇ ਜਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੂੰ ਵਧਾਈ ਦਿੱਤੀ, ਜਿੰਨਾ ਨੇ ਬਿਨਾਂ ਕਿਸੇ ਮਰਿਯਾਦਾ ਭੰਗ ਕੀਤੇ ਅਤੇ ਬਿਨਾਂ ਕਿਸੇ ਜਾਨੀ-ਮਾਲੀ ਨੁਕਸਾਨ ਦੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਕਾਮਯਾਬੀ ਹਾਸਿਲ ਕਰ ਲਈ। ਉਨ੍ਹਾਂ ਕਿਹਾ ਕਿ ਕਰਫਿਊ ਹਟਣ ਮਗਰੋਂ ਉਹ ਸਿੱਧਾ ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਨੂੰ ਮਿਲ ਕੇ ਜਿੱਥੇ ਉਨਾਂ ਨੂੰ ਇਸ ਕਾਮਯਾਬੀ ਲਈ ਸਨਮਾਨਿਤ ਕਰਨਗੇ ਉਥੇ ਜ਼ਖਮੀ ਪੁਲਿਸ ਮੁਲਾਜ਼ਮ ਦੀ ਸਹਾਇਤਾ ਲਈ ਇਕ ਲੱਖ ਰੁਪਏ ਦੀ ਰਾਸ਼ੀ ਵੀ ਸੌਂਪਣਗੇ।

Related posts

ਸ਼੍ਰੀਲੰਕਾ ਤੋਂ ਭਾਰਤ ਘੁੰਮਣ ਆਏ ਮੁੰਡਾ ਕੁੜੀ ਹੋਟਲ ਚੋਂ ਗਾਇਬ

htvteam

ਮਾਹਰਾਣੀ ਪ੍ਰਨੀਤ ਕੌਰ ਅਤੇ ਧੀ ਜੈਇੰਦਰ ਕੌਰ ਹੜ੍ਹ ਸ਼ਾਂਤੀ ਲਈ ਪੁਰਾਣੀ ਰਸਮ ਨੂੰ ਕੀਤਾ ਪੂਰਾ

htvteam

ਅੰਮ੍ਰਿਤਪਾਲ ਨੂੰ ਐਵੇਂ ਕੱਢਣਗੇ ਬਾਹਰ, ਖਾਲੜਾ ਦਾ ਵੱਡਾ ਐਲਾਨ

htvteam

Leave a Comment