Htv Punjabi
Punjab Video

ਨਿਹੰਗਾਂ ‘ਤੇ ਹਮਲੇ ਤੋਂ ਭੜਕੇ ਸੀਐਮ ਕੈਪਟਨ ਨੇ ਪੁਲਿਸ ਨੂੰ ਦਿੱਤੀਆਂ ਹੋਰ ਪਾਵਰਾਂ 

ਚੰਡੀਗੜ੍ਹ :- ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਨਿਹੰਗ ਸਿੰਘਾਂ ਵਲੋਂ ਕੀਤੇ ਗਏ ਜਾਨਲੇਵਾ ਹਮਲੇ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਖਤ ਨੋਟਿਸ ਲਿਐ। ਅੱਜ ਹੁਣ ਤੋਂ ਥੋੜੀ ਦੇਰ ਪਹਿਲਾਂ ਪੰਜਾਬ ਵਾਸੀਆਂ ਨੂੰ ਸੰਬੋਧਿਤ ਕਰਦਿਆਂ ਕੈਪਟਨ ਨੇ ਕਿਹੈ ਕਿ ਵੈਸਾਖੀ ਤੋਂ ਇੱਕ ਦਿਨ ਪਹਿਲਾਂ ਪਟਿਆਲਾ ਅੰਦਰ ਕੁਝ ਨਿਹੰਗਾਂ ਨੇ ਜੋ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਐ, ਸੂਬਾ ਸਰਕਾਰ ਉਸਦੀ ਸਿੱਖ ਸ਼ਬਦਾਂ ਚ ਨਿਖੇਧੀ ਕਰਦੀ ਹੈ, ਤੇ ਅਜਿਹੀਆਂ ਘਟਨਾਵਾਂ ਨੂੰ ਕਿਸੇ ਹਾਲਚ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਪਟਿਆਲਾ ਵਾਲੀ ਘਟਨਾ ਦਾ ਖਾਸ ਤੌਰ ਤੇ ਜ਼ਿਕਰ ਕਰਦਿਆਂ ਵੱਡਾ ਬਿਆਨ ਦਿੱਤਾ ਕਿ ਹੁਣ ਅਜਿਹੇ ਲੋਕਾਂ ਨਾਲ ਹੋਰ ਵੀ ਸਖਤੀ ਨਾਲ ਪੇਸ਼ ਆਇਆ ਜਾਏਗਾ। ਉਨ੍ਹਾਂ ਕਿਹਾ ਕਿ ਮੈਂ ਡੀਜੀਪੀ ਪੰਜਾਬ ਨੂੰ ਹੁਕਮ ਦਿੱਤੇ ਨੇ ਕਿ ਸਾਰੇ ਨਾਕਿਆਂ ਤੇ ਸਖਤੀ ਕੀਤੀ ਜਾਏ, ਤੇ ਅਜਿਹੇ ਲੋਕ ਜਿਥੇ ਵੀ ਕੁਝ ਖ਼ਰਾਬੀ ਕਰਨ ਪੁਲਿਸ ਉਨ੍ਹਾਂ ਨੂੰ ਹਰ ਹਾਲਤ ‘ਚ ਸਬਕ ਸਿਖਾਏ।  ਕੈਪਟਨ ਅਨੁਸਾਰ ਉਨ੍ਹਾਂ ਨੂੰ ਅਫਸੋਸ ਹੈ ਕਿ ਇਹ ਘਟਨਾ ਉਸ ਵੈਸਾਖੀ ਦੇ ਪਵਿੱਤਰ ਤਿਉਹਾਰ ਤੋਂ ਠੀਕ ਇੱਕ ਦਿਨ ਪਹਿਲਾਂ ਹੋਈ ਐ ਜਿਸ ਵੈਸਾਖੀ ਦੇ ਟਿਉਹਾਲ ਮੌਕੇ ਦਸਮ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ।
ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਨੂੰ ਹੋਰ ਕੀ ਵੱਡੀਆਂ ਪਾਵਰਾਂ ਦਿੱਤੀਆਂ ਨੇ ਤੇ ਉਨ੍ਹਾਂ ਪਾਵਰਾਂ ਦਾ ਪੁਲਿਸ ਵਾਲੇ ਹੁਣ ਕਿਸ ਢੰਗ ਮੱਲ ਇਸਤੇਮਾਲ ਕਰਨਗੇ ਇਹ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਅੱਖੋਂ ਪੂਰੀ ਵੀਡੀਓ…

 

Related posts

ਓਹੀ ਹੋਇਆ ਜਿਸ ਦਾ ਡਰ ਸੀ, ਬਾਦਲਾਂ ਦੇ ਘਰ ‘ਚ ਪਹੁੰਚਿਆ ਕਰੋਨਾ

htvteam

ਕੋਰੋਨਾ ਤੋਂ ਬਾਅਦ ਹੁਣ ਪਟਿਆਲਾ ‘ਚ ਫੇਰ ਫੈਲੀ ਦਹਿਸ਼ਤ, ਇੱਕ ਦੀ ਮੌਤ, ਲੋਕ ਦੌੜ ਕੇ ਘਰਾਂ ਤੋਂ ਬਾਹਰ ਨਿਕਲੇ, ਚਾਰੇ ਪਾਸੇ ਹੋ ਗਈ ਪੁਲਿਸ ਹੀ ਪੁਲਿਸ 

Htv Punjabi

ਏਸ ਸ਼ਹਿਰ ਦੀ ਪਹਿਲੀ ਕੋਰੋਨਾ ਪੀੜਿਤਾ ਨਾਲ ਦੇਖੋ ਲੋਕਾਂ ਨੇ ਕੀ ਕੀਤਾ ਪੂਰੇ ਸ਼ਹਿਰ ‘ਚ ਗੂੰਜਣ ਲਾ ਤੀ ਤਾੜ ਤਾੜ ਦੀ ਆਵਾਜ਼ !

Htv Punjabi

Leave a Comment