Htv Punjabi
Pakistan Punjab

ਕਰਤਾਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਬਾਰੇ ਕੈਪਟਨ ਨੇ ਦਿੱਤਾ ਵੱਡਾ ਬਿਆਨ, ਸੁਣ ਕੇ ਸੰਗਤਾਂ ਪਈਆਂ ਭੰਬਲਭੂਸੇ ‘ਚ ?

ਚੰਡੀਗੜ : ਪੰਜਾਬ ਦੇ ਮੁੱਖਮੰਤਰੀ ਕੈਪਟਲ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਰਤਾਰਪੁਰ ਕਾਰੀਡੋਰ ਖੋਲਣ ਤੇ ਕੋਈ ਦਿੱਕਤ ਨਹੀਂ ਹੈ ਪਰ ਇਸ ਮਾਮਲੇ ਵਿੱਚ ਅੰਤਿਮ ਫੈਸਲਾ ਕੇਂਦਰ ਸਰਕਾਰ ਵੱਲੋਂ ਲਿਆ ਗਿਆ ਹੀ ਮੰਨਿਆ ਜਾਵੇਗਾ।ਜੇਕਰ ਕੇਂਦਰ ਸਰਕਾਰ ਇਸ ਵਿਸ਼ੇ ਵਿੱਚ ਉਨ੍ਹਾਂ ਦੀ ਕੋਈ ਸਲਾਹ ਮੰਗਦੀ ਹੈ ਤਾਂ ਉਹ ਇਹੀ ਕਹਿਣਗੇ ਕਿ ਸਮਾਜਿਕ ਦੂਰੀ ਦਾ ਪਾਲਣ ਕਰਦੇ ਹੋਏ ਕਰਤਾਰਪੁਰ ਕਾਰੀਡੋਰ ਖੋਲ ਦਿੱਤਾ ਜਾਵੇ।ਹਾਲਾਂਕਿ ਕੈਪਟਲ ਨੇ ਇਹ ਵੀ ਕਿਹਾ ਹੈ ਕਿ ਪਾਕਿਸਤਾਨ ਵਿੱਚ ਕੋਰੋਨਾ ਦਾ ਫੈਲਾਅ ਜਿ਼ਆਦਾ ਹੈ।ਲਿਹਾਜ਼ਾ ਇਸ ਤੇ ਹੋਰ ਵੀ ਧਿਆਨਾ ਦੇਣਾ ਹੋਵੇਗਾ।

ਭਾਰਤ ਨੇ ਕੋਰੋਨਾਾ ਸੰਕਟ ਨੂੰ ਦੇਖਦੇੇ ਹੋਏ ਸੀਮਾ ਦੇ ਆਰ ਪਾਰ ਆਵਾਜਾਈ ਦੀ ਇਜ਼ਾਜ਼ਤ ਦੇਣ ਤੋਂ ਇਨਕਾਰ ਕਰਦੇ ਹੋਏ 29 ਜੂਨ ਨੂੰ ਕਰਤਾਰਪੁਰ ਗਲਿਆਰਾ ਖੋਲਣ ਦੀ ਪਾਕਿਸਤਾਨੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ।ਭਾਰਤ ਨੇ ਸਪੱਸ਼ਟ ਕਿਹਾ ਹੈ ਕਿ ਵੱਧਦੇ ਮਾਮਲਿਆਂ ਦੇ ਵਿੱਚ ਆਵਾਜਾਈ ਨੂੰ ਇਜ਼ਾਜ਼ਤ ਨਹੀਂ ਦਿੱਤੀ ਜਾ ਸਕਦੀ।ਉੱਥੇ, ਪਾਕਿਸਤਾਨ ਮਹਾਰਾਜਾ ਰਣਜੀਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਤੇ ਸਿੱਖ ਸ਼ਰਧਾਲੂਆਂ ਦੇ ਲਈ ਗਲਿਆਰਾ ਖੋਲ ਕੇੇ ਆਪਣੀ ਦਿੱਖ ਸਾਫ ਦੁਨੀਆਂ ਨੂੰ ਦਿਖਾਉਣ ਦੀ ਕੋਸਿ਼ਸ਼ ਕਰ ਰਿਹਾ ਹੈ।

ਅਜਿਹੇ ਵਿੱਚ ਕੇਂਦਰ ਸਰਕਾਰ ਨੇ ਦੋ ਟੁੱਕ ਕਿਹਾ ਹੈ ਕਿ ਸਿਹਤ ਅਧਿਕਾਰੀਆਂ ਅਤੇ ਹੋਰ ਭਾਗੀਦਾਰਾਂ ਤੋਂ ਸਲਾਹ ਅਤੇ ਹਾਲਾਤ ਦੀ ਸਮੀਖਿਆ ਦੇ ਬਾਅਦ ਹੀ ਆਵਾਜਾਈ ਦੀ ਇਜ਼ਾ਼ਜਤ ਦਿੱਤੀ ਜਾਵੇਗੀ।ਸਰਕਾਰ ਦੀ ਦਲੀਲ ਹੈ ਕਿ ਪਾਕਿਸਤਾਨ ਨੇ ਮਹਿਜ ਦੋ ਦਿਨ ਪਹਿਲਾਂ ਗਲਿਆਰਾ ਖੋਲਣ ਦੀ ਪੇਸ਼ਕਸ਼ ਕੀਤੀ ਹੈ, ਜਦ ਕਿ ਦੋ ਪੱਖੀ ਕਰਾਰ ਦੇ ਮੁਤਾਬਿਕ ਯਾਤਰਾ ਦੀ ਤਰੀਕ ਤੋਂ ਸੱਤ ਦਿਨ ਪਹਿਲਾਂ ਦੋਨਾਂ ਦੇਸ਼ਾਂ ਨੂੰ ਇੱਕ ਦੂਸਰੇ ਨੂੰ ਸੂਚਿਤ ਕਰਨਾ ਹੋਵੇਗਾ ਤਾਂ ਕਿ ਪੰਜੀਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਸਕੇ।

ਇਸ ਦੇ ਇਲਾਵਾ ਪਾਕਿਸਤਾਨ ਨੇ ਵਾਅਦੇ ਦੇ ਬਾਵਜੂਦ ਰਾਵੀ ਨਦੀ ਤੇ ਹੜ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲ ਵੀ ਨਹੀਂ ਬਣਾਇਆ ਹੈ।ਅਜਿਹੇ ਵਿੱਚ ਮਾਨਸੂਨ ਵਿੱਚ ਗਲਿਆਰੇ ਤੋਂ ਉਸ ਪਾਰ ਜਾ ਰਹੇ ਭਾਰਤੀਆਂ ਦੀ ਸੁਰੱਖਿਆ ਤੇ ਵੀ ਸਵਾਲ ਉੱਠਦੇ ਹਨ।ਇਨ੍ਹਾਂ ਸਭ ਦੇ ਵਿੱਚ ਸਰਕਾਰ ਨੇ ਆਪਣਾ ਪੱਖ ਸਪੱਸ਼ਟ ਕਰ ਦਿੱਤਾ ਹੈ ਕਿ ਮੌਜੂਦਾ ਹਾਲਾਤ ਵਿੱਚ ਦੇਸ਼ਵਾਸੀਆਂ ਨੂੰ ਸੀਮਾ ਪਾਰ ਜਾਣ ਦੀ ਇਜ਼ਾਜ਼ਤ ਨਹੀਂ ਦਿੱਤੀ ਜਾ ਸਕਦੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੁੰਦੀ ਹੈ ਕਿ ਕਰਤਾਰਪੁਰ ਕਾਰੀਡੋਰ ਖੁੱਲੇ ਪਰ ਕੇਂਦਰ ਜੋ ਫੈਸਲਾ ਲਵੇਗਾ, ਉਹ ਉਨ੍ਹਾਂ ਨੂੰ ਮਨਜ਼ੂਰ ਹੈ।

ਭਾਰਤ ਸਰਕਾਰ ਦੁਆਰਾ ਕਰਤਾਰਪੁਰ ਸਾਹਬਿ ਕਾਰੀਡੋਰ ਖੋਲਣ ਦੀ ਘੋਸ਼ਣਾ ਨੂੰ ਰੱਦ ਕਰਨ ਦੇ ਬਾਅਦ ਪਾਕਿਸਤਾਨ ਸਰਕਾਰ ਨੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਗੋਬਿੰਦ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਹੈ।ਵੀਡੀਓ ਵਿੱਚ ਮੁੱਖ ਗ੍ਰੰਥੀ ਭਾਰਤ ਸਰਕਾਰ ਤੋਂ ਅਪੀਲ ਕਰ ਰਹੇ ਹਨ ਕਿ ਪਾਕਿਸਤਾਨ ਸਰਕਾਰ ਨੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਕਿਵਾੜ ਖੋਲ ਦਿੱਤੇ ਹਨ।ਇਸ ਲਈ ਭਾਰਤ ਸਰਕਾਰ ਅਤੇ ਆਲੇ ਦੁਆਲੇ ਦੇ ਰਾਜਾਂ ਦੇ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੇ ਲਈ ਜਾਣ ਦੀ ਇਜ਼ਾਜ਼ਤ ਦੇਣ।

ਇੱਕ ਮਿੰਟ 30 ਸੈਕਿੰਡ ਦੇ ਇਸ ਵੀਡੀਓ ਵਿੱਚ ਗਿਆਨੀ ਗੋਬਿੰਦ ਸਿੰਘ ਨੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਕਿਵਾੜ ਖੋਲਣ ਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦਾ ਸ਼ੁਕਰੀਆ ਅਦਾ ਕਰਦੇ ਦਿਖ ਰਹੇ ਹਨ।ਕੋਰੋੋਨਾ ਨਾਲ ਲੜ ਰਹੇ ਪਾਕਿਸਤਾਨ ਦੇ ਪੰਜਾਬ ਵਿੱਚ 74202 ਮਰੀਜ਼ ਪੀੜਿਤ ਹਨ।1673 ਲੋਕਾਂ ਦੀ ਮੌੌਤ ਸਿਰਫ ਪਾਕਿਸਤਾਨ ਪੰਜਾਬ ਵਿੱਚ ਹੋ ਚੁੱਕੀ ਹੈ।

Related posts

ਵੱਡੀ ਖਬਰ: ਬਲਜੀਤ ਸਿੰਘ ਦਾਦੂਵਾਲ ਨੇ ਦਿੱਤਾ ਅਸਤੀਫਾ

htvteam

ਕੜਾਕੇ ਦੀ ਠੰਢ ‘ਚ ਮੁੰਡੇ ਨੇ ਸੜਕ ‘ਤੇ ਖੜਕੇ ਉਤਾਰੇ ਕੱਪੜੇ; ਦੇਖੋ ਕਿਉਂ

htvteam

ਕਿਸਾਨ ਅੰਦੋਲਨ ਦੀ ਸਫਲਤਾ ‘ਤੇ ਜਾਮਾ ਮਸਜਿਦ ‘ਚ ਮਠਿਆਈਆਂ ਵੰਡੀਆਂ ਗਈਆਂ

htvteam