ਅੰਮ੍ਰਿਤਸਰ : ਇੱਥੋਂ ਦੇ ਸਿਵਿਲ ਹਸਪਤਾਲ ਵਿੱਚ ਕੰਮ ਕਰਦੀ ਇੱਕ ਔਰਤ ਡਾਕਟਰ ਦੇ ਨਾਲ ਕੀਤੀ ਛੇੜਛਾੜ ਇੱਕ ਨੌਜਵਾਨ ਨੂੰ ਮਹਿੰਗੀ ਪੈ ਗਈ l ਔਰਤ ਡਾਕਟਰ ਜਦ ਸ਼ਨੀਵਾਰ ਨੂੰ ਡਿਊਟੀ ‘ਤੇ ਹਸਪਤਾਲ ਪਹੁੰਚੀ ਤਾਂ ਨੌਜਵਾਨ ਦੀ ਰੱਜ ਕੇ ਛਿੱਤਰ ਪਰੇਡ ਹੋਈ ਅਤੇ ਉਸ ਨੂੰ ਸ਼ਿਵਾਲਾ ਚੌਂਕੀ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ l ਮੁਲਜ਼ਮ ਦੇ ਖਿਲਾਫ਼ ਡਾਕਟਰ ਨੇ ਛੇੜਛਾੜ ਦੀ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ l ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ l ਰੋਜ਼ ਦੀ ਤਰ੍ਹਾਂ ਡਾਕਟਰ ਡਿਊਟੀ ‘ਤੇ ਆ ਰਹੀ ਸੀ ਤਾਂ ਨੌਜਵਾਨ ਉਸਦਾ ਪਿੱਛਾ ਕਰਦੇ ਹੋੲ ਹਸਪਤਾਲ ਤੱਕ ਆ ਗਿਆ l ਹਸਪਤਾਲ ਵਿੱਚ ਨੌਜਵਾਨ ਨੇ ਡਾਕਟਰ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ l ਸ਼ੋਰ ਪਾਉਣ ‘ਤੇ ਸਾਰੇ ਡਾਕਟਰ ਇੱਕਠੇ ਹੋ ਗਏ l ਡਾਕਟਰਾਂ ਨੇ ਨੌਜਵਾਨ ਦੀ ਰੱਜ ਕੇ ਛਿੱਤਰ ਪਰੇਡ ਕੀਤੀ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ l ਡਾਕਟਰ ਦਾ ਕਹਿਣਾ ਕਿ ਮੁਲਜ਼ਮ ਨੌਜਵਾਨ ਕਾਫੀ ਸਮੇਂ ਤੋਂ ਉਸਦਾ ਪਿੱਛਾ ਕਰ ਰਿਹਾ ਸੀ l
