ਬਰਨਾਲਾ : ਔਰਤਾਂ ਦੇ ਗਹਿਣੇ ਖੋਹ ਕੇ ਉਨ੍ਹਾਂ ਗਹਿਣਿਆਂ ‘ਤੇ ਗੋਲਡ ਲੋਨ ਲੈ ਕੇ ਆਪਦੇ ਸ਼ੌਕ ਪੂਰੇ ਕਰਨਾ ਅਤੇ ਚਿੱਟਾ ਪੀਣ ਦੇ ਆਦੀ ਇੱਕ ਗਿਰੋਹ ਦਾ ਬਰਨਾਲਾ ਪੁਲਿਸ ਨੇ ਪਰਦਾਫ਼ਾਸ਼ ਕੀਤਾ ਹੈ l ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਦੋ ਹਲੇ ਵੀ ਪੁਲਿਸ ਦੀ ਗ੍ਰਿਫਤ ‘ਚੋਂ ਬਾਹਰ ਹਨ l ਇਹ ਮੁਲਜ਼ਮ ਹੁਣ ਤੱਕ ਖੋਹੇ ਹੋਏ ਗਹਿਣਿਆਂ ਤੋਂ 75000 ਰੁਪਏ ਫਾਈਨਾਂਸ ਕੰਪਨੀ ਤੋਂ ਗੋਲਡ ਲੋਨ ਲੈ ਚੁੱਕੇ ਹਨ l ਪੁਲਿਸ ਨੇ ਚਾਰੇ ਮੁਲਜ਼ਮਾਂ ‘ਤੇ ਕੇਸ ਦਰਜ ਕਰ ਲਿਆ ਹੈ l ਡੀਐਸਪੀ ਸਿਟੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਬਰਨਾਲਾ ਸਮੇਤ ਹੋਰ ਪਿੰਡਾਂ ਅਤੇ ਸੰਗਰੂਰ ਵਿੱਚ ਵੀ ਵਾਰਦਾਤ ਕਰਨ ਦੀ ਗੱਲ ਕਬੂਲੀ ਹੈ l ਫੜੇ ਹੋਏ ਮੁਲਜ਼ਮਾਂ ਦੀ ਪਹਿਚਾਣ ਲਖਬੀਰ ਸਿੰਘ ਅਤੇ ਸਾਹਿਲਦੀਪ ਸਿੰਘ ਨਿਵਾਸੀ ਭਦੋੜ ਦੇ ਰੂਪ ਵਿੱਚ ਹੋਈ ਹੈ l ਇਨ੍ਹਾਂ ਦੇ ਦੋ ਸਾਥੀ ਬਲਜੀਤ ਨਿਵਾਸੀ ਭਦੋੜ ਅਤੇ ਗਗਨਦੀਪ ਨਿਵਾਸੀ ਉਪਲੀ ਵੀ ਇਸ ਵਾਰਦਾਤ ਵਿੱਚ ਇਨ੍ਹਾਂ ਨਾਲ ਸ਼ਾਮਿਲ ਹਨ l ਪੁਲਿਸ ਨੇ ਦੋਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਹਾਸਿਲ ਕਰ ਲਿਆ ਹੈ l
previous post
