ਪਠਾਨਕੋਟ : ਲਾਕਡਾਊਨ ਦੇ ਵਿੱਚ ਮਾਧੋਪੁਰ ਸਿੰਚਾਈ ਵਿਭਾਗ ਵਿੱਚ ਤੈਨਾਤ ਦਰਜਾ ਚਾਰ ਮਹਿਲਾਕਰਮੀ ਨੂੰ ਪੁਲਿਸ ਨੇ ਸ਼ਰਾਬ ਤਸਕਰੀ ਦੇ ਇਲਜ਼ਾਮ ਵਿੱਚ ਫੜਿਆ ਹੈ l ਬੁੱਧਵਾਰ ਸ਼ਾਮ ਸ਼ਾਹਪੁਰਕੰਡੀ ਦੇ ਕ੍ਰਿਸ਼ਨਾ ਮਾਰਕਿਟ ਰੋਡ ਤੇ ਤੇਜ਼ ਰਫਤਾਰ ਕਾਰ ਅਗਲਾ ਟਾਇਰ ਫਟਣ ਤੇ ਪਲਟ ਗਈ l ਕਾਰ ਦੇ ਪਲਟਦੇ ਉਸ ਵਿੱਚ ਰੱਖੀ ਸ਼ਰਾਬ ਦੀ ਬੋਤਲਾਂ ਬਾਹਰ ਸੜਕ ਤੇ ਖਿੱਲਰ ਗਈਆਂ l ਕਾਰ ਵਿੱਚ 17 ਬੋਤਲਾਂ ਸਨ l ਕਾਰ ਦੀ ਡਿੱਗੀ ਚੈਕ ਕਰਨ ਤੇ ਉਸ ਵਿੱਚੋਂ ਸ਼ਰਾਬ ਦੀ 8 ਬੋਤਲਾਂ ਬਰਾਮਦ ਕੀਤੀਆਂ ਗਈਆਂ, ਜਦ ਕਿ ਸੜਕ ਤੇ 9 ਬੋਤਲਾਂ ਖਿੱਲਰ ਗਈਆਂ ਸਨ l ਕਾਰ ਚਲਾ ਰਹੀ ਔਰਤ ਨੂੰ ਵੀ ਸੱਟਾਂ ਆਈਆਂ ਹਨ l
ਔਰਤ ਦੀ ਪਹਿਚਾਣ ਪਿੰਡ ਘੋ ਦੀ ਸ਼ਸ਼ੀਬਾਲਾ ਉਰਫ ਸੁਸ਼ਮਾ ਦੇ ਰੂਪ ਵਿੱਚ ਹੋਈ ਹੈ l ਦੇਖਣ ਵਾਲਿਆਂ ਨੇ ਔਰਤ ਨੂੰ ਕਾਰ ਤੋਂ ਬਾਹਰ ਕੱਢਿਆ l ਸੂਚਨਾ ਮਿਲਣ ਤੇ ਨਾਕਾ ਡਿਊਟੀ ਤੇ ਤੈਨਾਤ ਪੁਲਿਸ ਟੀਮ ਪਹੁੰਚੀ l ਪੁਲਿਸ ਦੇ ਮੁਤਾਬਿਕ ਔਰਤ ਦੇ ਖਿਲਾਫ ਐਕਸਾਈਜ਼ ਐਕਟ ਅਤੇ ਕਰਫਿਊ ਦੇ ਦੌਰਾਨ ਉਲੰਘਣ ਕਰਨ ਦੇ ਤਹਿਤ ਕੇਸ ਦਰਜ ਕਰ ਲਿਆ ਹੈ l