Htv Punjabi
Punjab

ਗੋਲਡ ਕੰਪਨੀ ਵਿੱਚ ਲੁੱਟ, 30 ਕਿਲੋ ਸੋਨਾ ਅਤੇ ਸਾਢੇ 3 ਲੱਖ ਨਗਦੀ ਲੈ ਗਏ 4 ਹਥਿਆਰਬੰਦ ਬਦਮਾਸ਼

ਲੁਧਿਆਣਾ : ਇੱਥੇ ਦੀ ਇੱਕ ਗੋਲਡ ਲੋਨ ਕੰਪਨੀ ਵਿੱਚੋਂ ਅੱਜ ਦੁਪਹਿਰ 30 ਕਿਲੋ ਸੋਨਾ ਅਤੇ ਸਾਢੇ 3 ਲੱਖ ਰੁਪਏ ਨਗਦੀ ਲੁੱਟ ਕੇ ਲੇ ਗਏ l ਵਾਰਦਾਤ ਨੂੰ 4 ਹਥਿਆਰਬੰਦ ਬਦਮਾਸ਼ਾਂ ਨੇ ਅੰਜ਼ਾਮ ਦਿੱਤਾ ਹੈ l ਮੌਕੇ ‘ਤੇ ਪਹੁੰਚੀ ਪੁਲਿਸ ਘਟਨਾ ਦੇ ਸੰਬੰਧ ਵਿੱਚ ਜਾਣਕਾਰੀ ਲੈ ਰਹੀ ਹੈ l
ਘਟਨਾ ਕਰੀਬ 11.45 ਵਜੇ ਦੀ ਹੈ l ਲੁਧਿਆਣਾ ਦੇ ਗਿੱਲ ਰੋਡ ‘ਤੇ ਸਥਿਤ ਆਈਆਈਐਫਐਨ ਗੋਲਡ ਲੋਨ ਬੈਂਕ ਵਿੱਚ ਹਥਿਆਰਾਂ ਨਾਲ ਲੈਸ 4 ਨੌਜਵਾਨ ਵੜ ਗਏ l ਉਨ੍ਹਾਂ ਸਾਰਿਆਂ ਨੇ ਆਉਂਦੇ ਹੀ ਬੈਂਕ ਦੇ ਸਟਾਫ ਅਤੇ ਗ੍ਰਾਹਕਾਂ ਨੂੰ ਬੰਧਕ ਬਣਾ ਲਿਆ l ਇਸ ਦੇ ਬਾਅਦ ਇੱਥੇ ਤੋਂ ਸੋਨਾ ਅਤੇ ਕੈਸ਼ ਲੁੱਟ ਕੇ ਫਰਾਰ ਹੋ ਗਏ.ਪੁਲਿਸ ਨੂੰ ਸੂਚਨਾ ਦਿੱਤੀ ਗਈ l
ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਸਮੇਤ ਕਈ ਅਧਿਕਾਰੀ ਮੌਕੇ ‘ਤੇ ਪਹੁੰਚੇ l ਲੁਟੇਰਿਆਂ ਨੂੰ ਫੜਣ ਦੇ ਲਈ ਪੁਲਿਸ ਵੱਲੋਂ ਕਈ ਜਗ੍ਹਾ ‘ਤੇ ਨਾਕੇ ਲਾਏ ਗਏ ਹਨ l ਵਾਰਦਾਤ ਦੇ ਬਾਅਦ ਗਿੱਲ ਰੋਡ ਦੇ ਦੁਕਾਨਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ l

Related posts

ਕਾਲੇ ਕੱਛਿਆਂ ਵਾਲਿਆਂ ਤੋਂ ਬਾਅਦ ਹੁਣ ਇਹਨਾਂ ਨੇ ਮਚਾਈ ਦਹਿਸ਼ਤ

htvteam

ਰਾਹ ਜਾਂਦੀ ਜਵਾਨ ਕੁੜੀ ਪਤਾ ਨਹੀਂ ਕੌਣ ਲੈ ਗਿਆ ਚੁੱਕ ਕੇ; ਪੁਲਿਸ ਪਈ ਚੱਕਰਾਂ ‘ਚ

htvteam

ਚੋਰ ਨੂੰ ਪੈ ਗਏ ਮੋਰ, ਲੋਕਾਂ ਨੇ ਚੋਰ ਨਾਲ ਕਰਤਾ ਕਾਂ/ ਡ

htvteam

Leave a Comment