ਉੱਧਰ ਮੌਕੇ ‘ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਥਾਣਾ ਸਿਟੀ ਦੇ ਐੱਸਐੱਚਓ ਰਜੇਸ਼ ਕੁਮਾਰ ਨੇ ਦੱਸਿਆ ਕਿ ਇੱਕ ਪਾਸੇ ਤਾਂ ਸਕੂਲ ਪ੍ਰਬੰਧਰ ਦੀ ਨੂੰਹ ਉਸ’ਤੇ ਦਹੇਜ ਮੰਗਣ ਦੇ ਦੋਸ਼ ਲਾ ਰਹੀ ਐ ਤੇ ਦੂਜੇ ਪਾਸੇ ਸਕੂਲ ‘ਚ ਕੰਮ ਕਰਨ ਵਾਲੀ ਔਰਤ ਤਨਖਾਹ ਨਾ ਦੇਣ ਅਤੇ ਧੱਕੇ ਨਾਲ ਸਕੂਲ ਤੋਂ ਬਾਹਰ ਕੱਢਣ ਦੇ ਦੋਸ਼ ਲਾ ਰਹੀ ਐ ਪਰ ਉਨ੍ਹਾਂ ਨੂੰ ਉਲਝਣ ਭਰੇ ਏਸ ਮਾਮਲੇ ਦੀ ਸਮਝ ਜਾਂਚ ਕਰਨ ਦੇ ਬਾਅਦ ਆਵੇਗੀ।
ਅਜਿਹੇ ਸਮੇਂ ਜਦੋਂ ਸਰਕਾਰ ਵੱਲੋਂ ਸਖਤੀ ਨਾਲ ਹੁਕਮ ਜਾਰੀ ਕੀਤੇ ਗਾੇ ਨੇ ਕਿ ਨਾ ਤਾਂ ਕੋਈ ਕੰਪਨੀ ਕਿਸੇ ਵਰਕਰ ਦੀ ਤਨਖਾਹ ਕੱਟੇਗੀ ਤੇ ਨਾ ਹੀ ਕੋਈ ਮਕਾਨ ਮਾਲਕ ਕਿਰਾਏ ਲਈ ਕਿਰਾਏਦਾਰ ਨੂੰ ਪਰੇਸ਼ਾਨ ਕਰੇਗਾ। ਅਜਿਹੇ ‘ਚ ਏਸ ਸਕੂਲ ਪ੍ਰਬੰਧਕ ‘ਤੇ ਗੀਭੀਰ ਦੋਸ਼ ਲੱਗੇ ਹਨ। ਫਿਲਹਾਲ ਪੁਲਿਸ ਸਕੂਲ ਪ੍ਰਬੰਧਕ ਸਮੇਤ ਕੁਝ ਲੋਕਾਂ ਨੂੰ ਆਪਣੇ ਨਾਲ ਲੈ ਗਈ ਤਾਂ ਹੈ ਕਿ ਕੋਈ ਅਣਹੋਣੀ ਘਟਨਾ ਵਾਪਰਣ ਤੋਂ ਬਚਾਇਆ ਜਾ ਸਕੇ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਜਾਂਚ ‘ਚ ਕੀ ਨਿਕਲ ਕੇ ਸਾਹਮਣੇ ਆਉਂਦੈ ਤੇ ਦੋਸ਼ੀ ਪਾਏ ਜਾਣ ‘ਤੇ ਪੁਲਿਸ ਕਸੂਰਵਾਰ ‘ਤੇ ਕੀ ਕਾਰਵਾਈ ਕਰੇਗੀ ਤਾਂ ਜੋ ਏਸ ਲਾਕਡਾਊਨ ‘ਚ ਸ਼ਾਂਤੀ ਬਰਕਾਰ ਰਹੇ।