ਹੁਸ਼ਿਆਰਪੁਰ :ਇਥੋਂ ਦੇ ਬਲਾਕ ਮਾਹਿਲਪੁਰ ਦੇ ਛੋਟੇ ਜਿਹੇ ਪਿੰਡ ਰਸੂਲਪੁਰ ਦੇ ਕੁਲਵਿੰਦਰ ਸਿੰਘ ਵਿੱਚ ਸਮਾਜ ਸੇਵਾ ਪ੍ਰਤੀ ਇੰਨਾ ਜਨੂਨ ਹੈ ਕਿ ਉਹਨਾਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਕਰਫ਼ਿਊ ਅਤੇ ਲਾਕ ਡਾਊਨ ਵਿੱਚ ਝੁੱਗੀ ਝੌਂਪੜੀ ਅਤੇ ਗਰੀਬ ਮਜ਼ਦੂਰਾਂ ਦੀ ਮਦਦ ਲਈ ਆਪਣਾ ਇਕ ਪਲਾਟ 17 ਲੱਖ ਰੁਪਏ ਵਿੱਚ ਵੇਚ ਦਿੱਤਾ। ਇਸ 17 ਲੱਖ ਵਿੱਚ 3 ਲੱਖ ਹੋਰ ਪਾ ਕੇ 20 ਲੱਖ ਰੁਪਏ 500 ਜਰੂਰਤਮੰਦ ਪਰਿਵਾਰਾਂ ਦੀ ਮਦਦ ਦੇ ਲਈ ਖਰਚ ਕਰ ਦਿੱਤੇ। ਇਸ ਦੌਰਾਨ ਉਨ੍ਹਾਂ ਨੇ ਇਨ੍ਹਾਂ ਪੈਸਿਆਂ ਨਾਲ ਚੱਬੇਵਾਲ ਵਿੱਚ ਕਰੀਬ 500 ਝੁੱਗੀ ਝੋਪੜੀਆਂ ਵਿੱਚ ਰਹਿਣ ਵਾਲਿਆਂ ਲਈ ਨਾ ਸਿਰਫ 2 ਟਾਈਮ ਲਗਾਤਾਰ ਲੰਗਰ ਚਲਾਇਆ ਬਲਕਿ 20 ਹਾਜ਼ਰ ਸੈਨੇਟਾਇਜ਼ਰ ਦੀ ਬੋਤਲਾਂ ਅਤੇ ਪੈਸੇ ਵੀ ਮਜ਼ਦੂਰਾਂ ਨੂੰ ਵੰਡੇ। ਇਸ ਤੋਂ ਇਲਾਵਾ ਕੁਲਵਿੰਦਰ ਸਿੰਘ ਨੇ 10 ਹਾਜ਼ਰ ਮਾਸਕ ਡੀਸੀ ਹੁਸ਼ਿਆਰਪੁਰ ਨੂੰ ਦਿੱਤੇ।
ਦੱਸ ਦਈਏ ਕਿ ਟਰੱਸਟ ਦੁਆਰਾ ਹੁਣ ਜ਼ਿਲ੍ਹੇ ਦੇ ਪੁਲਿਸ ਵਿਭਾਗ ਸਮੇਤ ਸਾਰੀਆਂ ਕਚਹਿਰੀਆਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਵੀ ਮਦਦ ਕੀਤੀ ਜਾ ਰਹੀ ਹੈ। ਕੁਲਵਿੰਦਰ ਸਿੰਘ ਦੇ ਟਰੱਸਟ ਵੱਲੋਂ ਹੁਣ ਸਿਵਲ ਹਸਪਤਾਲ ਮਾਹਿਲਪੁਰ, ਬੜਲਾ, ਚੱਬੇਵਾਲ ਅਤੇ ਹੁਸ਼ਿਆਰਪੁਰ ਵਿੱਚ ਡਾਕਟਰਾਂ ਨੂੰ ਕਿੱਟਾਂ ਦਿਤੀਆਂ ਜ਼ਾ ਰਹੀਆਂ ਹਨ। ਇਹੀ ਨਹੀਂ ਇਸ ਤੋਂ ਪਹਿਲਾਂ ਕੁਲਵਿੰਦਰ ਸਿੰਘ ਨੇ ਚੱਬੇਵਾਲ ਹਰ ਰਾਏ ਗਰਲਜ਼ ਕਾਲਜ ਵਿੱਚ 57 ਲੱਖ ਖਰਚ ਕਰਕੇ ਮਾਤਾ ਚਿੰਤ ਕੌਰ ਦੇ ਨਾਮ ਤੇ 2 ਮੰਜ਼ਿਲਾ ਹਾਲ ਵੀ ਬਣਵਾਇਆ ਅਤੇ ਪਿੰਡ ਸਮੇਤ ਅਲੱਗ ਅਲੱਗ ਸ਼ਹਿਰਾਂ ਵਿੱਚ 3 ਗੁਰਦਵਾਰਿਆਂ ਦਾ ਨਿਰਮਾਣ ਵੀ ਕਰਵਾਇਆ ਹੈ ।
ਕੁਲਵਿੰਦਰ ਸਿੰਘ ਪਿੰਡਾਂ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਗਰੀਬ ਜ਼ਰੂਰਤਮੰਦ ਪਰਿਵਾਰਾਂ ਦੇ ਗਰੀਬ ਬੱਚਿਆਂ ਦੀ ਸਾਰੀ ਫੀਸ ਅਤੇ ਕਿਤਾਬਾਂ ਦਾ ਖਰਚਾ ਵੀ ਚੁੱਕਦੇ ਹਨ। ਉਹ ਕਹਿੰਦੇ ਹਨ ਕਿ ਕੋਈ ਵੀ ਹੁਸ਼ਿਆਰ ਬੱਚਾ ਗਰੀਬੀ ਕਾਰਨ ਪੜਾਈ ਨਾ ਛੱਡੇ ਇਹੀ ਉਹਨਾਂ ਦੀ ਕੋਸ਼ਿਸ਼ ਹੈ ਅਤੇ ਇਹੋ ਉਨ੍ਹਾਂ ਦੀ ਮਾਤਾ ਦਾ ਸੁਪਨਾ ਵੀ ਸੀ, ਜਿਸਨੂੰ ਉਹ ਪੂਰਾ ਕਰ ਰਹੇ ਹਨ।
ਰਸੂਲਪੁਰ ਪਿੰਡ ਦੇ ਕੁਲਵਿੰਦਰ ਸਿੰਘ ਦੀ ਕਹਾਣੀ ਵੀ ਬੇਹੱਦ ਦਿਲਚਸਪ ਤੇ ਮੁਸ਼ਕਲਾਂ ਭਰੀ ਐ। ਜਿਸ ਨੇ ਮਾਂ ਦੇ ਸਪਨੇ ਨੂੰ ਆਪਣੀ ਜ਼ਿੰਦਗੀ ਦਾ ਟੀਚਾ ਬਣਾ ਕੇ ਸਖ਼ਤ ਮਿਹਨਤ ਕਰਨ ਉਪਰੰਤ ਇਹ ਮੁਕਾਮ ਹਾਸਿਲ ਕੀਤਾ ਹੈ । ਦੱਸ ਦਈਏ ਕਿ ਤਕਰੀਬਨ 28 ਸਾਲ ਪਹਿਲਾਂ ਕੁਲਵਿੰਦਰ ਸਿੰਘ ਦੇ ਘਰ ਵਿੱਚ ਢਿੱਡ ਭਰਨ ਜੋਗਾ ਖਾਣਾ ਖਾਣ ਲਈ ਵੀ ਪੈਸੇ ਨਹੀਂ ਸਨ। ਘਰ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਸੀ। ਇਸ ਤੋਂ ਦੁਖੀ ਹੋ ਕੇ ਉਨ੍ਹਾਂ ਦੀ ਮਾਂ ਨੇ ਇੱਕ ਦਿਨ ਉਨ੍ਹਾਂ ਨੂੰ ਕਿਹਾ ਸੀ ਕਿ ਬੇਟਾ ਜਦ ਵੀ ਤੈਨੂੰ ਮੌਕਾ ਮਿਲੇ ਅਤੇ ਕਦੇ ਅਮੀਰ ਬਣਿਆ ਤਾਂ ਗਰੀਬਾਂ ਦੀ ਚਿੰਤਾ ਅਤੇ ਸੇਵਾ ਜ਼ਰੂਰ ਕਰੀਂ। ਇਸ ਦੌਰਾਨ ਉਨ੍ਹਾਂ ਦੀ ਮਾਂ ਗਰੀਬੀ ਕਾਰਨ ਮਰ ਗਈ ਤੇ ਕੁਲਵਿੰਦਰ ਨੂੰ ਗਰੀਬੀ ਕਾਰਨ ਪੜ੍ਹਾਈ ਵਿੱਚ ਹੀ ਛੱਡ ਕੇ ਸਕੂਟਰ ਮਕੈਨਿਕ ਦਾ ਕੰਮ ਕਰਨਾ ਪਿਆ, ਪਰ ਉਨ੍ਹਾਂ ਨੇ ਕਦੇ ਹਿੰਮਤ ਨਹੀਂ ਹਾਰੀ।
ਕੁਲਵਿੰਦਰ ਨੇ ਲੱਕੜ ਦੀ ਠੇਕੇਦਾਰੀ ਅਤੇ ਪ੍ਰਾਪਰਟੀ ਦਾ ਕੰਮ ਕਰਕੇ ਖੂਬ ਪੈਸਾ ਕਮਾਇਆ। ਅੱਜ ਉਸੀ ਗਰੀਬ ਮਾਂ ਦੇ ਇਸ ਪੁੱਤਰ ਦੀ ਗਿਣਤੀ ਮਾਹਿਲਪੁਰ ਅਤੇ ਚੱਬੇਵਾਲ ਦੇ ਅਮੀਰ ਲੋਕਾਂ ਵਿੱਚ ਕੀਤੀ ਜਾਂਦੀ ਹੈ।1993 ਵਿੱਚ ਮਾਤਾ ਚਿੰਤ ਕੌਰ ਚੈਰੀਟੇਬਲ ਟਰੱਸਟ ਬਣਾ ਕੇ ਸਮਾਜ ਸੇਵਾ ਸ਼ੁਰੂ ਕੀਤੀ, ਪਰ ਮਾਂ ਦੀ ਗੱਲ ਨੂੰ ਅੱਜ ਵੀ ਨਹੀਂ ਭੁੱਲਿਆ।
ਕੁਲਵਿੰਦਰ ਨੇ ਲੱਕੜ ਦੀ ਠੇਕੇਦਾਰੀ ਅਤੇ ਪ੍ਰਾਪਰਟੀ ਦਾ ਕੰਮ ਕਰਕੇ ਖੂਬ ਪੈਸਾ ਕਮਾਇਆ। ਅੱਜ ਉਸੀ ਗਰੀਬ ਮਾਂ ਦੇ ਇਸ ਪੁੱਤਰ ਦੀ ਗਿਣਤੀ ਮਾਹਿਲਪੁਰ ਅਤੇ ਚੱਬੇਵਾਲ ਦੇ ਅਮੀਰ ਲੋਕਾਂ ਵਿੱਚ ਕੀਤੀ ਜਾਂਦੀ ਹੈ।1993 ਵਿੱਚ ਮਾਤਾ ਚਿੰਤ ਕੌਰ ਚੈਰੀਟੇਬਲ ਟਰੱਸਟ ਬਣਾ ਕੇ ਸਮਾਜ ਸੇਵਾ ਸ਼ੁਰੂ ਕੀਤੀ, ਪਰ ਮਾਂ ਦੀ ਗੱਲ ਨੂੰ ਅੱਜ ਵੀ ਨਹੀਂ ਭੁੱਲਿਆ।