Htv Punjabi
Featured Punjab Religion

ਲਓ ਬਈ ਅਕਾਲੀਆਂ ਦੀ ਐਸਜੀਪੀਸੀ ਨੇ ਵੀ ਕਿਸਾਨਾਂ ਦੇ ਸਿਰੋਂ ਹੱਥ ਚੁੱਕਿਆ, ਹੁਣ ਦੱਸੋ ਕਿਥੇ ਜਾਣ ਕਿਸਾਨ 

ਨਾਭਾ (ਸੁਖਚੈਨ ਸਿੰਘ ਲੁਬਾਣਾ) : ਬਲਾਕ ਦੇ ਪਿੰਡ ਚਾਸਵਾਲ ਵਿਖੇ ਅਤੇ ਵੱਖ ਵੱਖ ਡੇਅਰੀ ਫਾਰਮਰ ਕਾਫੀ ਚਿੰਤਾ ਦਿਖਾਈ ਦੇ ਰਹੇ ਹਨ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਹਿਲਾਂ ਘਿਓ ਅਤੇ ਸੁੱਕਾ ਦੁੱਧ ਪੰਜਾਬ ਦੇ ਅਦਾਰੇ ਵੇਰਕਾ ਤੋਂ ਖ੍ਰੀਦਦੀ ਸੀ ਜਦੋਂ ਕਿ ਹੁਣ ਇਹ ਠੇਕਾ ਮਹਾਂਰਾਸ਼ਟਰ ਦੇ ਸ਼ਹਿਰ ਪੁਣੇ ਦੀ ਇਕ ਕੰਪਨੀ ਨੂੰ ਦਿੱਤਾ ਗਿਆ ਹੈ ਜੋ ਕਿ ਸਾਰਾ ਸਾਮਾਨ ਸ਼੍ਰੋਮਣੀ ਕਮੇਟੀ ਨੂੰ ਪਹੁੰਚਾਓਣ ਲੱਗੀ ਹੈ,ਸ਼੍ਰੋਮਣੀ ਕਮੇਟੀ ਦਾ ਤਰਕ ਹੈ ਕਿ ਟੈਡਰਾਂ ਵਿਚ ਸਭ ਤੋਂ ਘੱਟ ਪੁਣੇ ਦੀ ਕੰਪਨੀ ਸੋਨਾਈ ਕਾਰਪੋਰੇਟ ਨੇ ਰੇਟ ਦਿੱਤੇ ਸਨ ਜਿਸ ਕਰਕੇ ਇਹ ਸਾਮਾਨ ਵੇਰਕਾ ਨੂੰ ਛੱਡ ਕੇ ਮਹਾਂਰਾਸ਼ਟਰ ਤੋਂ ਲੈਣਾ ਸ਼ੁਰੂ ਕੀਤਾ ਹੈ! ਵੇਰਕਾ ਨਾਲ ਪੰਜਾਬ ਦਾ ਕਿਸਾਨ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ ਜੋ ਕਿ ਸਹਾਇਕ ਧੰਦੇ ਦੇ ਰੂਪ ਵਿਚ ਦੁੱਧ ਵੇਚਦਾ ਹੈ ਅਤੇ ਬਹੁਤ ਸਾਰੇ ਘਰਾਂ ਦਾ ਗੁਜ਼ਾਰਾ ਇਸ ਨਾਲ ਚੱਲਦਾ ਹੈ !
ਇਕ ਵੱਡਾ ਆਰਡਰ ਰੱਦ ਹੋਣ ਨਾਲ ਇਸ ਦਾ ਅਸਰ ਸਿੱਧੇ ਰੂਪ ਵਿਚ ਕਿਸਾਨਾਂ ਤੇ ਹੀ ਪਵੇਗਾ ਕਿਉਂਕਿ ਵੇਰਕਾ ਦੁੱਧ ਕਿਸਾਨਾਂ ਤੋਂ ਸਸਤੇ ਭਾਅ ਲਵੇਗੀ ਅਤੇ ਬਾਕੀ ਦੁੱਧ ਲੈਣ ਵਾਲੀਆਂ ਕੰਪਨੀਆਂ ਵੀ ਕਿਸਾਨਾਂ ਤੋਂ ਲਏ ਜਾਣ ਵਾਲੇ ਦੁੱਧ ਦੇ ਭਾਅ ਸੁੱਟਣਗੀਆਂ !
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਵੀ ਤਰ੍ਹਾਂ ਦੇ ਦੂਜੇ ਸੂਬਿਆਂ ਨਾਲ ਕਰਾਰ ਕਰਨ ਵੇਲੇ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦਾ ਜ਼ਰੂਰ ਸੋਚਣਾ ਚਾਹੀਦਾ ਹੈ ਜੋ ਕਿ ਬਹੁ-ਗਿਣਤੀ ਉਹ ਸਿੱਖ ਭਾਈਚਾਰਾ ਹੈ ਜੋ ਕਿ ਗੁਰਦੁਆਰਿਆਂ ਵਿਚ ਅਥਾਹ ਯਕੀਨ ਰੱਖਦਾ ਹੈ ਅਤੇ ਜੇਕਰ ਇਨ੍ਹਾਂ ਗੁਰਦਵਾਰਿਆਂ ਨੂੰ ਚਲਾਉਣ ਵਾਲੀ ਸੰਸਥਾ ਹੀ ਇਹ ਗੱਲਾਂ ਨਹੀਂ ਸੋਚੇਗੀ ਤਾਂ ਹੋਰ ਕੌਣ ਸੋਚੇਗਾ,
 ਇਸ ਮੌਕੇ ਤੇ ਡੇਅਰੀ ਕਿਸਾਨ ਸਿਕੰਦਰ ਸਿੰਘ,ਹਰਵਿੰਦਰ ਸਿੰਘ ਅਤੇ ਜਸਵੰਤ ਸਿੰਘ ਨੇ ਕਿਹਾ ਕਿ ਅਸੀਂ ਕਰਜ਼ਾ ਚੱਕ ਕੇ ਦੁੱਧ ਦਾ ਕੰਮ ਕੀਤਾ ਸੀ ਅਤੇ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਫਰਮਾਨ ਜਾਰੀ ਕੀਤਾ ਗਿਆ ਹੈ ਅਸੀਂ ਵੇਰਕਾ ਤੋਂ ਕਿਸੇ ਵੀ ਤਰ੍ਹਾਂ ਦਾ ਸਾਮਾਨ ਨਹੀਂ ਲੈਣਾ ਜਿਸ ਕਰਕੇ ਵੇਰਕਾ ਸਾਡੇ ਤੋਂ ਦੁੱਧ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਅਤੇ ਹੁਣ ਅਸੀਂ ਇਸ ਚਿੰਤਾ ਵਿਚ ਹਾਂ ਕਿ ਅਸੀਂ ਲੱਖਾਂ ਰੁਪਏ ਕਰਜ਼ਾ ਲੈ ਕੇ ਇਹ ਧੰਦਾ ਸ਼ੁਰੂ ਕੀਤਾ ਗਿਆ ਸੀ ਅਸੀਂ ਤਾਂ ਹੁਣ ਬਿਲਕੁਲ ਬਰਬਾਦ ਹੀ ਹੋ ਜਾਵਾਂਗੇ ਪੰਜਾਬ ਸਰਕਾਰ ਨੂੰ ਇਸ ਮਸਲੇ ਵਿੱਚ ਪੈ ਕੇ ਹੱਲ ਕੱਢਣਾ ਚਾਹੀਦਾ ਹੈ ਅਤੇ ਡੇਅਰੀ ਦੇ ਧੰਦੇ ਨੂੰ ਬਚਾਉਣਾ ਚਾਹੀਦਾ ਹੈ ਤਾਂ ਕਿ ਡੇਅਰੀ ਮਾਲਕ ਬਚ ਸਕਦੇ ਹਨl

Related posts

ਜਵਾਨ ਮੁੰਡੇ ਨੇ ਮਾਂ ਦੇ ਕਹਿਣ ‘ਤੇ ਕੀਤਾ ਅਜਿਹਾ ਕੰਮ; ਬਣ ਗਿਆ ਕਰੋੜਪਤੀ

htvteam

ਪੁਲਿਸ ਵਾਲਿਆਂ ਦਾ ਖੁਸਰਿਆਂ ਨਾਲ ਪੈ ਗਿਆ ਪੰਗਾ, ਫਿਰ ਦੇਖੋ ਖੁਸਰਿਆਂ ਦਾ ਦਮ, ਉਹ ਕੰਮ ਕਰਕੇ ਦਿਖਾ ਤਾ ਜੋ ਖਾਲਿਸ ਮਰਦ ਤੇ ਜਨਾਨੀਆਂ ਵੀ ਨਹੀਂ ਕਰ ਸਕਦੇ 

Htv Punjabi

ਨਸ਼ੇੜੀ ਨੇ ਗੋਲੀ ਮਾਰ ਕੇ ਕੀਤੀ ਦਾਦੇ ਦੀ ਹੱਤਿਆ, ਰਿਸ਼ਤੇਦਾਰਾਂ ਨੇ ਮਾਮਲਾ ਦਬਾਉਣ ਲਈ ਕੀਤਾ ਅੰਤਿਮ ਸੰਸਕਾਰ, ਐਂਵੇ ਖੁੱਲਿਆ ਰਾਜ

Htv Punjabi