Htv Punjabi
Punjab Video

ਦੇਖੋ ਪੁਲਿਸ ਵਾਲਿਆਂ ‘ਤੇ ਹਮਲਾ ਕਰਨ ਵਾਲੇ ਚਾਂਬਲੇ ਨਿਹੰਗਾਂ ਦਾ ਕੀ ਹੋਇਆ ਹਾਲ, Live ਤਸਵੀਰਾਂ ਵਾਇਰਲ !

ਪਟਿਆਲਾ :- ਪਟਿਆਲਾ ‘ਚ ਪੁਲਿਸ ਵਾਲਿਆਂ ‘ਤੇ ਹਮਲਾ ਕਰਕੇ ਉਨ੍ਹਾਂ ਵਿਚੋਂ ਇੱਕ ਥਾਣੇਦਾਰ ਦਾ ਹੱਥ ਵੱਢਣਾ ਬਹਿਰੂਪੀਏ ਤੇ ਚਾਂਭਲੇ ਹੋਏ ਨਿਹੰਗਾਂ ਨੂੰ ਇੰਨਾਂ ਮਹਿੰਗਾ ਪਏਗਾ ਇਸ ਬਾਰੇ ਸ਼ਾਇਦ ਫੜੇ ਜਾਣ ਤੋਂ ਪਹਿਲਾਂ ਇਨ੍ਹਾਂ ਨਿਹੰਗਾਂ ਵਿਚੋਂ ਕਿਸੇ ਇੱਕ ਨੇ ਵੀ ਸੋਚਿਆ ਨਹੀਂ ਹੋਵੇਗਾ।  ਅਸੀਂ ਅਜਿਹਾ ਕਹਿ ਰਹੇ ਹਾਂ ਇਨ੍ਹਾਂ ਬਹਿਰੂਪੀਏ ਨਿਹੰਗਾਂ ਦੀਆਂ ਉਨ੍ਹਾਂ ਵਾਇਰਲ ਤਸਵੀਰਾਂ ਨੂੰ ਦੇਖ ਕੇ ਜਿਸ ਵਿੱਚ ਕੋਈ ਵੀਲ੍ਹ ਚੇਅਰ ‘ਤੇ ਜਾਂਦਾ ਦਿਖਾਈ ਦੇ ਰਿਹਾ ਹੈ, ਕੋਈ ਲੰਗੜਾ ਲੰਗੜਾ ਕੇ ਤੁਰ ਰਿਹਾ ਹੈ ਤੇ ਕੋਈ ਹਾਲੋਂ ਬੇਹਾਲ ਹੋ ਕੇ ਹਸਪਤਾਲ ‘ਚ ਤੇ  ਕੋਈ ਹਵਾਲਾਤ ਮੂਹਰੇ ਨਿਮਾਣਾ ਜਿਹਾ ਬਣੀ ਖੜ੍ਹਾ ਦਿਖਾਈ ਦੇਂਦਾ ਹੈ।  ਜੀ ਹਾਂ ਇਹ ਉਹੀ ਬਹਿਰੂਪੀਏ ਨਿਹੰਗ ਨੇ ਜਿਨ੍ਹਾਂ ਬਾਰੇ ਬਾਕੀ ਦੀਆਂ ਨਿਹੰਗ ਜਥੇਬੰਦੀਆਂ ਵੱਲੋਂ ਦਾਅਵਾ ਕੀਤਾ ਜਾ ਰਿਹੈ ਕਿਇਹ ਨਿਹੰਗ ਹੀ ਨਹੀਂ ਹਨ।

ਦੱਸ ਦਈਏ ਕਿ ਇਨ੍ਹਾਂ ਨੇ ਪੁਲਿਸ ਵਾਲਿਆਂ ਵਲੋਂ ਗੱਡੀ ਰੋਕੇ ਜਾਣ ‘ਤੇ ਫੂਕਰੇਪੁਣੇ ‘ਚ ਉਨ੍ਹਾਂ ‘ਤੇ ਹਮਲਾ ਕਰਕੇ ਇਕ ਥਾਣੇਦਾਰ ਤੇ ਸਿਪਾਹੀ ਨੂੰ ਜ਼ਖਮੀ ਕਰਨ ਦੇ ਨਾਲ ਨਾਲ ਇਕ ਏ.ਐਸ.ਆਈ. ਹਰਜੀਤ ਸਿੰਘ ਦਾ ਹੱਥ ਤਲਵਾਰ ਨਾਲ ਵਾਰ ਕਰਕੇ ਗੁੱਟ ਤੋਂ ਹੱਥ ਵੱਖ ਕਰ ਦਿੱਤਾ ਸੀ ਤੇ ਜਿਨ੍ਹਾਂ ਨੇ ਗੁਰਦੁਆਰੇ ਨੂੰ ਆਪਣੀ ਢਾਲ ਬਣਾਕੇ ਪੁਲਿਸ ਨਾਲ ਮੁਕਾਬਲੇ ਦੀ ਪੂਰੀ ਵਿਉਂਤਬੰਦੀ ਕਰ ਲਈ ਸੀ।

ਹੋਰ ਤਾਂ ਹੋਰ ਇਨ੍ਹਾਂ ਵਿਚੋਂ ਇੱਕ ਬਾਬਾ ਤਾਂ ਐਸ.ਐਸ.ਪੀ. ਮਨਦੀਪ ਸਿੱਧੂ ਵੱਲੋਂ ਸਲੀਕੇ ਨਾਲ ਗੱਲ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਹੀ ਲਲਕਾਰੇ ਮਾਰ-ਮਾਰ ਦਬਕੇ ਮਾਰਦਾ ਵੀ ਦਿਖਾਈ ਦਿੱਤਾ । ਪਰ ਸੋਸ਼ਲ ਮੀਡੀਆ ‘ਤੇ ਹੁਣ ਨਿਹੰਗ ਸਿੰਘਾਂ ਦੀ ਅਜਿਹੀ ਵੀਡੀਓ ਤੇ ਫੋਟੋਆਂ ਵਾਇਰਲ ਹੋ ਰਹੀਆਂ ਨੇ। ਜਿਸ ਤੋਂ ਬਾਅਦ ਹਰ ਕੋਈ ਜਿੱਥੇ ਇਨ੍ਹਾਂ ਕਥਿਤ ਨਿਹੰਗ ਸਿੰਘਾਂ ਨੂੰ ਕੋਸ ਰਿਹਾ ਹੈ ਉੱਥੇ ਕਈ ਇਨ੍ਹਾਂ ਲੋਕਾਂ ਦਾ ਮਜ਼ਾਕ ਵੀ ਖੂਬ ਬਣਾ ਰਹੇ ਨੇ।

ਲਲਕਾਰੇ ਮਾਰਨ ਵਾਲੇ ਨਿਹੰਗ ਸਿੰਘਾਂ ਦਾ ਕੀ ਹਾਲ ਐ ਇਹ ਤੁਸੀਂ ਇਸ ਵੀਡੀਓ ਚ ਦੇਖ ਸਕਦੇ ਓ ਜਿਸ ਨੂੰ ਦੇਖਣ ਲਈ ਤੁਹਾਨੂੰ ਹੇਠ ਦਿੱਤੇ ਲਿੰਕ ਤੇ ਕਰਨਾ ਪਏਗਾ ਕਲਿੱਕ……

 

Related posts

ਪੈਟਰੋਲ ਪੰਪ ਤੇ ਹੋਈ ਅਜੀਬ ਘਟਨਾ ਕਾਰ ਵਾਲੇ ਦੇ ਪਿੱਛੇ ਭੱਜੇ ਪੰਪ ਵਾਲੇ; ਦੇਖੋ ਵੀਡੀਓ

htvteam

ਫਿਰ ਆਹ ਮੈਡਮ ਦੇ ਦਿੱਤੇ 500 ਨੇ ਦਵਾਈ ਮੁਕਤੀ

htvteam

ਬਿਜਲੀ ਬਿੱਲ ਦੀ ਵਸੂਲੀ ਕਰਨ ਆਏ ਅਧਿਕਾਰੀਆਂ ‘ਤੇ ਪਿਸਤੌਲ ਤਾਣੀ, ਫਿਰ ਕੁੱਤਾ ਪਿੱਛੇ ਛੱਡ ਭਜਾਇਆ

Htv Punjabi

Leave a Comment