Htv Punjabi
corona news India Punjab Video

21 ਸਾਲ ਦੀ ਜਵਾਨ ਕੁੜੀ ਨਾਲ ਹੋਇਆ ਅਜਿਹਾ ਕੰਮ ਪੂਰੇ ਖੇਤਰ ‘ਚ ਸ਼ੁਰੂ ਹੋ ਗਈ ਨਵੀਂ ਹੀ ਚਰਚਾ!

ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ): ਜਿੱਥੇ ਦੇਸ਼ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਨੇ, ਉੱਥੇ ਹੀ ਭਾਰਤ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੋਣ ਦਾ ਦਾਅਵਾ ਕਰਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਹੋਸਟਲਾਂ ‘ਚ ਰਹਿਣ ਵਾਲੇ ਬੱਚੇ ਵੀ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਣੇ ਸ਼ੁਰੂ ਹੋ ਗਏ ਨੇ। ਜਿਸ ਨਾਲ ਪੂਰੀ ਯੂਨੀਵਰਸਿਟੀ ‘ਤੇ ਕੋਰੋਨਾ ਦਾ ਖਤਰਾ ਮੰਡਰਾਉਣ ਲੱਗ ਪਿਆ ਹੈ।  ਜੀ ਅਸੀਂ ਗੱਲ ਕਰ ਰਹੇ ਆਂ ਪੰਜਾਬ ਦੇ ਜਿਲ੍ਹਾ ਕਪੂਰਥਲਾ ਦੇ ਬਲਾਕ ਫਗਵਾੜਾ ‘ਚ ਪੈਂਦੀ ਦੇਸ਼ ਦੀ ਵੱਡੀ ਯੂਨੀਵਰਸਿਟੀ ਲਵਲੀ ਯੂਨੀਵਰਸਿਟੀ ਦੀ, ਜਿੱਥੇ ਹੋਸਟਲ ‘ਚ ਰਹਿਣ ਵਾਲੀ ਇੱਕ ਵਿਦਿਆਰਥਣ ਦੀ ਰਿਪੋਰਟ ਕੋਰੋਨਾ ਪੌਜ਼ਟਿਵ ਆਉਣ ਨਾਲ ਪੂਰੀ ਯੂਨੀਵਰਸਿਟੀ ਅਤੇ ਪੂਰੇ ਦੇਸ਼ ਅੰਦਰ ਡਰ ਦਾ ਮਾਹੌਲ ਪੇਦਾ ਹੋ ਗਿਐ, ਕਿਉਂਕਿ ਦੇਸ਼ ਦੇ ਹਰ ਕੋਨੇ ਤੋਂ ਬੱਚੇ ਇਸ ਯੂਨੀਵਰਸਿਟੀ ‘ਚ ਪੜ੍ਹਾਈ ਕਰਨ ਆਉਂਦੇ ਨੇ ਤੇ ਅੰਦਰ ਬਣੇ ਹੋਸਟਲਾਂ ‘ਚ ਰਹਿੰਦੇ ਨੇ।

ਜਿਸ ਬਾਰੇ ਕਪੂਰਥਲਾ ਦੇ ਸਹਾਇਕ, ਐੱਸਐਮਓ, ਡਾ. ਸੰਦੀਪ ਧਮਨ, ਕਹਿੰਦੇ ਨੇ ਕਿ ਕੋਰੋਨਾ ਪੌਜ਼ਟਿਵ ਆਈ ਵਿਦਿਆਰਥਣ ਨੂੰ ਕਪੂਰਥਲਾ ਦੇ ਸਰਕਾਰੀ ਹਸਪਤਾਲ ਦੇ ਆਈਸੀਯੂ ਵਾਰਡ ‘ਚ ਰੱਖਿਆ ਗਿਐ।

ਜਾਣਕਾਰੀ ਮੁਤਾਬਕ ਤੁਹਾਨੂੰ ਲਵਲੀ ਪ੍ਰਫੈਸ਼ਨਲ ਯੂਨੀਵਰਸਿਟੀ ‘ਚ ਕੋਰਨੇ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸ਼ਨ ਨੇ ਯੁਨੀਵਰਸਿਟੀ ਨੂੰ ਪੁਰੀ ਸੀਲ ਕਰ ਦਿੱਤੈ ਅਤੇ ਹੋਸਟਲ ‘ਚ ਰਹਿੰਦੇ ਬਾਕੀ ਬੱਚਿਆਂ ਦੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਐ। ਜਾਂਚ ਦੇ ਬਾਅਦ ਹੀ ਪਤਾ ਚੱਲੇਗਾ ਕਿ ਕੋਰੋਨਾ ਪੀੜਿਤ ਲੜਕੀ ਹੋਰ ਕਿਹੜੇ ਵਿਦਿਆਰਥੀਆਂ ਦੇ ਸੰਪਰਕ ‘ਚ ਆਈ ਸੀ ਜਿਸਦੇ ਬਾਅਦ ਸਿਹਤ ਵਿਭਾਗ ਵੱਲੋਂ ਉਨ੍ਹਾਂ ਵਿਦਿਆਰਥੀਆਂ ਨੂੰ ਕੁਆਰੰਟਾਈਨ ਕੀਤਾ ਜਾਵੇਗਾ।

ਇਸ ਖ਼ਬਰ ਦੀ ਪੂਰੀ ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ …

Related posts

ਸਮਾਂ ਆ ਗਿਆ ਹੈ ਪੰਜਾਬ ਦੇ ਖਜ਼ਾਨੇ ਨੁੰ ਲੁੱਟਣ ਦੀ ਪੋਲ ਖੋਲਣ ਵਾਲਿਆਂ ਦਾ : ਸਿੱਧੂ

Htv Punjabi

‘‘ਰਾਜ ਧਰਮ ਦੇ ਅਨੁਸਾਰ ਚਲੇਗਾ’’ ਕਹਿਣ ਵਾਲੇ ਮੁੱਖ ਮੰਤਰੀ ਦੱਸਣ ਫਿਰ ਸਰਕਾਰੀ ਕਾਲਜਾਂ ‘ਚ ਧਰਮ ਦਾ ਵਿਸ਼ਾ ਕਿਉਂ ਨਹੀ ਕੀਤਾ ਜਾਂਦਾ ਲਾਗੂ: ਜਗਜੀਤ ਸਿੰਘ ਪੰਜੋਲੀ

htvteam

ਗਰੁੱਪ ਬਣਾ ਵਹਿਸ਼ੀ ਹਸਪਤਾਲ ‘ਚ ਦਾਖਲ ਮਰੀਜ਼ ਨਾਲ ਟੱਪ ਗਏ ਹੱਦਾਂ

htvteam

Leave a Comment