Htv Punjabi
Punjab Video

ਦੇਖੋ ਵਿਸਾਖੀ ਮੌਕੇ ਪੰਜਾਬ ‘ਚ ਕਰੋਨਾ ਤੋਂ ਅੱਕੇ ਕਿਸਾਨ ਨੇ ਲੱਖਾਂ ਦੀ ਫ਼ਸਲ ‘ਤੇ ਕਿਉਂ ‘ਤੇ ਫੇਰਿਆ ਟ੍ਰੈਕਟਰ !

ਨਾਭਾ (ਸੁਖਚੈਨ ਸਿੰਘ ਲੁਭਾਣਾ) : ਨਾਭਾ ਦੇ ਕਿਸਾਨ ਅਮਰ ਸਿੰਘ ਅਤੇ ਕੁਲਦੀਪ ਸਿੰਘ ਨੇ ਵੱਡਾ ਮੁਨਾਫਾ ਹੋਣ ਦੀ ਉਮੀਦ ‘ਚ ਆਪਣੀ ਦੋ ਏਕੜ ਜਮੀਨ ‘ਚ ਫੁੱਲਾਂ ਦੀ ਫਸਲ ਲਗਾਈ ਸੀ, ਪਰ ਕੋਰੋਨਾ ਕਰਫਿਊ ਕਾਰਨ ਉਨ੍ਹਾਂ ਨੇ ਫੁੱਲਾਂ ਦੀ ਫਸਲ ਖਰਾਬ ਹੋਣ ਦੇ ਡਰੋਂ ਸਾਰੀ ਫਸਲ ਟ੍ਰੈਕਟਰ ਨਾਲ ਵਾਹ ਦਿੱਤੀ, ਫੁੱਲਾਂ ਦੀ ਫਸਲ ਵਾਹੁਣ ਵਾਲੇੁ ਕਿਸਾਨ ਅਮਰ ਸਿੰਘ ਦਾ ਕੀ ਕਹਿਣੈ ਕਿ ਕਰੋਨਾ ਦੀ ਮਹਾਂਮਾਰੀ ਕਰਕੇ ਫੁੱਲ ਵਿੱਕ ਨਹੀਂ ਰਹੇ ਇਸ ਲਈ ਉਨ੍ਹਾਂ ਨੂੰ ਆਪਣੀ ਫ਼ਸਲ ਤੇ ਟਰੈਕਟਰ ਫੇਰਨਾ ਪੈ ਰਿਹੈ। ਦੁਖੀ ਅਮਰ ਸਿੰਘ ਕਹਿੰਦਾ ਹੈ ਕਿ ਇਹ ਸਭ ਤਾਲਾਬੰਦੀ ਕਾਰਨ ਹੋਇਐ।  ਅਮਰਾਰ ਸਿੰਘ ਅਨੁਸਾਰ ਕਰੋਨਾ ਕਰਕੇ ਸਰਕਾਰਨੀ ਹੁਕਮਾਂ ਦੀ ਪਾਲਣਾ ਕਰਨੀ ਵੀ ਜ਼ਰੂਰੀ ਐ, ਕਿਉਂਕਿ ਜਨਤਾ ਦੇ ਨਾਲ ਹੀ ਅਸੀਂ ਵੀ ਜਿਉਂਦੇ ਆਂ ਤੇ ਜੇਕਰ ਜਨਤਾ ਹੀ ਨਹੀਂ ਰਹੇਗੀ ਤਾਂ ਆਹ ਖੇਤੀ ਦਾ ਕੀ ਫਾਈਦੈ।

ਇਸ ਤੋਂ ਇਲਾਵਾ ਫੁੱਲਾਂ ਦੀ ਫਸਲ ਵਾਹੁਣ ਵਾਲੇ ਦੂਜੇ ਕਿਸਾਨ ਕੁਲਦੀਪ ਸਿੰਘ ਮੁਤਾਬਕ ਉਨ੍ਹਾਂ ਨੂੰ ਫੁੱਲਾਂ ਦੀ ਏਸ ਫਸਲ ਨੂੰ ਵੇਚ ਕੇ ਕਰੀਬ ਦੋ ਲੱਖ ਰੁਪਏ ਦਾ ਮੁਨਾਫਾ ਹੋਣਾ ਸੀ ਪਰ ਕੋਰੋਨਾ ਕਰਫਿਊ ਕਾਰਨ ਉਨ੍ਹਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹੈ।

ਇਸ ਤੋਂ ਇਲਾਵਾ ਇਨ੍ਹਾਂ ਕਿਸਾਨਾਂ ਨੇ ਆਪਣੀ ਫ਼ਸਲ ਵਾਹੁਣ ਦੇ ਹੋਰ ਕੀ ਰਾਜ ਖੋਲ੍ਹੇ ਤੇ ਅੱਗੇ ਆਪਣੀ ਹੋਰ ਕੀ ਪਲੈਨਿੰਗ ਦੱਸੀ ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਇਹ ਪੂਰੀ ਵੀਡੀਓ ਖ਼ਬਰ….

 

Related posts

ਹਵਲਦਾਰ ਨੇ ਗੁੱਸੇ ‘ਚ ਆ ਕੇ ਸਹੁਰੇ ਪਰਿਵਾਰ ‘ਤੇ ਚਲਾਈਆਂ ਗੋਲੀਆਂ, 4 ਦੀ ਮੌਤ

Htv Punjabi

ਬੂਹੇ ‘ਚ ਝਾੜੂ ਮਾਰ ਰਹੀ ਜਨਾਨੀ ਨਾਲ ਦੇਖੋ ਮੁੰਡੇ ਕੀ ਕਰ ਗਏ

htvteam

ਭਾਰਤ ਚੀਨ ਫੌਜੀ ਝੜਪਾਂ ‘ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਬਾਰੇ ਕੈਪਟਨ ਸਰਕਾਰ ਨੇ ਕੀਤਾ ਵੱਡਾ ਐਲਾਨ

Htv Punjabi

Leave a Comment