Htv Punjabi
Punjab Video

LPG Cylinder ਨੇ ਕੱਢੀ ਲੋਕਾਂ ਦੀ ਗੈਸ !

ਇਰਾਨ, ਇਜ਼ਰਾਈਲ ਤੇ ਅਮਰੀਕਾ ਜੰਗ ਦਾ ਭਾਰਤ ਤੇ ਅਸਰ
ਗੈਸ ਸਲੰਡਰਾਂ ਨੂੰ ਲੈਕੇ ਲੋਕਾਂ ਚ ਹਾਹਾਕਾਰ
ਸ੍ਰੀ ਮੁਕਤਸਰ ਸਾਹਿਬ ਵਿੱਚ ਗੈਸ ਏਜੰਸੀਆਂ ਦੇ ਬਾਹਰ ਲੰਬੀਆਂ ਲਾਈਨਾਂ
ਜਿੱਥੇ ਲੋਕ ਘੰਟਿਆਂ ਇੰਤਜ਼ਾਰ ਕਰਨ ਤੋਂ ਬਾਅਦ ਗੈਸ ਸਿਲੰਡਰ ਪ੍ਰਾਪਤ ਕਰ ਰਹੇ ਹਨ
ਮਿਡਲ ਈਸਟ ਵਿੱਚ ਚੱਲ ਰਹੀ ਤਣਾਅਪੂਰਨ ਸਥਿਤੀ ਦਾ ਪ੍ਰਭਾਵ ਹੁਣ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਤੇ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਜਿੱਥੇ ਕੁਝ ਦਿਨ ਪਹਿਲਾਂ ਪੈਟਰੋਲ ਪੰਪਾਂ ਤੇ ਪੈਟਰੋਲ ਅਤੇ ਡੀਜ਼ਲ ਭਰਾਉਣ ਲਈ ਲੋਕਾਂ ਦੀਆਂ ਲੰਮੀਆਂ ਲਾਈਨਾਂ ਦਿਖਾਈ ਦੇ ਰਹੀਆਂ ਸਨ, ਉੱਥੇ ਹੁਣ ਐਲਪੀਜੀ ਗੈਸ ਸਿਲੰਡਰ ਲੈਣ ਲਈ ਗੈਸ ਏਜੰਸੀਆਂ ਦੇ ਬਾਹਰ ਵੀ ਲੋਕਾਂ ਦੀ ਭੀੜ ਲੱਗ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਕਈ ਗੈਸ ਏਜੰਸੀਆਂ ਦੇ ਬਾਹਰ ਸਵੇਰੇ ਤੋਂ ਹੀ ਲੰਬੀਆਂ ਲਾਈਨਾਂ ਵੇਖਣ ਨੂੰ ਮਿਲ ਰਹੀਆਂ ਹਨ, ਜਿੱਥੇ ਲੋਕ ਘੰਟਿਆਂ ਇੰਤਜ਼ਾਰ ਕਰਨ ਤੋਂ ਬਾਅਦ ਗੈਸ ਸਿਲੰਡਰ ਪ੍ਰਾਪਤ ਕਰ ਰਹੇ ਹਨ।

ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਗੈਸ ਸਿਲੰਡਰ ਲੈਣ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੇ ਮੁਤਾਬਕ ਪਹਿਲਾਂ ਕੰਪਨੀ ਦੇ ਨੰਬਰਾਂ ਤੇ ਸੰਪਰਕ ਕਰਕੇ ਗੈਸ ਸਿਲੰਡਰ ਬੁੱਕ ਕਰਵਾਇਆ ਜਾਂਦਾ ਸੀ, ਪਰ ਇਸ ਸਮੇਂ ਨੰਬਰ ਲਗਾਤਾਰ ਵਿਅਸਤ ਆ ਰਹੇ ਹਨ ਅਤੇ ਕਾਲ ਨਹੀਂ ਲੱਗ ਰਹੀ। ਇਸ ਕਾਰਨ ਲੋਕਾਂ ਨੂੰ ਖੁਦ ਗੈਸ ਏਜੰਸੀ ਤੱਕ ਪਹੁੰਚ ਕੇ ਪਹਿਲਾਂ ਸਿਲੰਡਰ ਬੁੱਕ ਕਰਵਾਉਣਾ ਪੈ ਰਿਹਾ ਹੈ ਅਤੇ ਫਿਰ ਲੰਬੀ ਲਾਈਨ ਵਿੱਚ ਖੜ੍ਹ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ। ਕਈ ਲੋਕਾਂ ਨੇ ਦੱਸਿਆ ਕਿ ਉਹ ਸਵੇਰੇ ਤੜਕੇ ਹੀ ਏਜੰਸੀ ਤੇ ਪਹੁੰਚ ਗਏ ਸਨ ਅਤੇ ਕਈ ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਉਹਨਾਂ ਨੂੰ ਗੈਸ ਸਿਲੰਡਰ ਮਿਲਿਆ ਹੈ।

ਲੋਕਾਂ ਦਾ ਕਹਿਣਾ ਹੈ ਕਿ ਇਸ ਕਾਰਨ ਉਹਨਾਂ ਦਾ ਕਾਫੀ ਸਮਾਂ ਵੀ ਖਰਾਬ ਹੋ ਰਿਹਾ ਹੈ ਅਤੇ ਘਰੇਲੂ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ।ਉੱਥੇ ਹੀ ਜਦੋਂ ਇੱਕ ਵੱਡੀ ਗੈਸ ਏਜੰਸੀ ਦੇ ਮਾਲਕ ਵਿਜੈ ਸੱਚਦੇਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕੈਮਰੇ ਸਾਹਮਣੇ ਤਾਂ ਨਹੀਂ ਆਏ, ਪਰ ਉਹਨਾਂ ਨੇ ਦੱਸਿਆ ਕਿ ਐਲਪੀਜੀ ਗੈਸ ਦੀ ਕੋਈ ਕਮੀ ਨਹੀਂ ਹੈ ਅਤੇ ਸਟਾਕ ਲਗਾਤਾਰ ਆ ਰਿਹਾ ਹੈ। ਉਹਨਾਂ ਦੇ ਮੁਤਾਬਕ ਲੋਕ ਘਬਰਾਹਟ ਦੇ ਕਾਰਨ ਵੱਡੀ ਗਿਣਤੀ ਵਿੱਚ ਸਿਲੰਡਰ ਲੈਣ ਲਈ ਏਜੰਸੀਆਂ ਤੇ ਪਹੁੰਚ ਰਹੇ ਹਨ ਜਿਸ ਨਾਲ ਭੀੜ ਬਣ ਰਹੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਪਹਿਲਾਂ ਗੈਸ ਸਿਲੰਡਰ ਬੁੱਕ ਕਰਵਾਉਣ ਲਈ ਘੱਟ ਸਮੇਂ ਦਾ ਅੰਤਰਾਲ ਹੁੰਦਾ ਸੀ, ਪਰ ਹੁਣ ਇਸ ਸਮੇਂ ਨੂੰ ਵਧਾ ਕੇ 25 ਦਿਨ ਕਰ ਦਿੱਤਾ ਗਿਆ ਹੈ ਅਤੇ ਹੁਣ ਗਾਹਕ 25 ਦਿਨਾਂ ਬਾਅਦ ਹੀ ਨਵਾਂ ਸਿਲੰਡਰ ਬੁੱਕ ਕਰਵਾ ਸਕਦੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਬੂੰਦਾਂ ਮੂੰਹ ’ਚ ਪਾਓ ਬਲੌਕਿੰਗ ਕਰਕੇ ਮਰਦੇ-ਕਮਜ਼ੋਰ ਹੁੰਦੈ ਦਿਲ ‘ਚ ਜਾਨ ਪਾਓ

htvteam

ਜਿਹੜਾ ਐਵੇਂ ਖਾਵੇ ਛੋਲੇ ਉਸਦਾ ਸਰੀਰ ਪੀਲੀਏ ਕਰਕੇ ਕਦੇ ਨਾ ਡੋਲੇ

htvteam

ਸੁਖਬੀਰ ਜੀਜੇ ਦੇ ਗੋਲੀ ਲੱਗਣ ਤੋਂ ਬਾਅਦ ਸਾਲਾ ਆਹ ਕੀ ਕਹਿ ਗਿਆ ?

htvteam

Leave a Comment