ਲੁਧਿਆਣਾ (ਸੁਰਿੰਦਰ ਸੋਨੀ) : ਲੁਧਿਆਣਾ ਦੀ ਥਾਣਾ ਕੂਮ ਕਲਾਂ ਪੁਲਿਸ ਨੇ ਇੱਕ ਅਜਿਹੇ ਟਰੱਕ ਨੂੰ ਕਾਬੂ ਕਰਕੇ ਉਸ ਵਿਚੋਂ 18 ਗਊਆਂ ਨੂੰ ਛੁਡਾਉਣ ਦਾ ਦਾਅਵਾ ਕੀਤਾ ਹੈ ਜਿਨ੍ਹਾਂ ਗਾਂਵਾਂ ਨੂੰ ਅਬੋਹਰ ਤੋਂ ਹਰਿਆਣਾ ਦੇ ਬੁੱਚੜਖਾਨੇ ‘ਚ ਲਿਜਾਇਆ ਜਾ ਰਿਹਾ ਸੀ। ਇਹ ਸਾਰੀ ਕਾਰਵਾਈ ਵਿੱਚ ਪੁਲਿਸ ਦਾ ਸਾਥ ਗਊ ਰੱਖਿਆ ਦਲ ਦੇ ਪ੍ਰਧਾਨ ਸਤੀਸ਼ ਕੁਮਾਰ ਤੇ ਉਸ ਦੇ ਸਾਥੀਆਂ ਨੇ ਦਿੱਤਾ। ਸਤੀਸ਼ ਕੁਮਾਰ ਅਨੁਸਾਰ ਇਨ੍ਹਾਂ ਗਾਂਵਾਂ ਨੂੰ ਟਰੱਕ ‘ਚ ਤੁੰਨ-ਤੁੰਨ ਕੇ ਲੱਦਿਆ ਗਿਆ ਸੀ ਜਿਨ੍ਹਾਂ ਨੂੰ ਲੁਧਿਆਣਾ ਦੀ ਭੈਰੋਮੁੰਨਾ ਗਊਸ਼ਾਲਾ ਵਿਖੇ ਪਹੁੰਚਾਇਆ ਗਿਆ ਹੈ। ਪੁਲਿਸ ਤੇ ਸਤੀਸ਼ ਕੁਮਾਰ ਮੁਤਾਬਕ ਇਨ੍ਹਾਂ ਗਾਵਾਂ ਨੂੰ ਟਰੱਕ ‘ਚ ਲੱਦ ਕੇ ਗੈਰਕਾਨੂੰਨੀ ਢੰਗ ਨਾਲ ਲਿਜਾਇਆ ਜਾ ਰਿਹਾ ਸੀ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਟਰੱਕ ਦੇ ਅੱਗੇ ਪੁਲਿਸ ਨਾਕਿਆਂ ਦੀ ਜਾਣਕਾਰੀ ਦੇਣ ਲਈ ਇੱਕ ਗੱਡੀ ਵੀ ਜਾ ਰਹੀ ਸੀ ਜੋ ਟਰੱਕ ਚਾਲਕ ਨੂੰ ਪੁਲਿਸ ਨਾਕਿਆਂ ਬਾਰੇ ਜਾਣਕਾਰੀ ਦੇ ਰਹੇ ਸੀ। ਇਸਦੇ ਨਾਲ ਹੀ ਸ਼ੀਵਸੈਨਾ ਦੇ ਪੰਜਾਬ ਪ੍ਰਧਾਨ ਨਿਸ਼ਾਂਤ ਸ਼ਰਮਾਂ ਮੁਤਾਬਕ ਗਊਆਂ ਨੂੰ ਟਰੱਕ ‘ਚ ਐਨੀ ਬੁਰੀ ਤਰ੍ਹਾਂ ਲੱਦਿਆ ਗਿਆ ਸੀ ਕਿ ਇੱਕ ਗਾਂ ਦੀ ਟਰੱਕ ਅੰਦਰ ਹੀ ਮੌਤ ਹੋ ਗਈ ਤੇ ਬਾਕੀ ਗਾਵਾਂ ਨੂੰ ਭੈਰੋਮੁੰਨਾਂ ਦੀ ਗਊਸ਼ਾਲਾ ‘ਚ ਸਹੀ ਸਲਾਮਤ ਛੱਡ ਦਿੱਤਾ ਗਿਆ।
ਓਧਰ ਗਊਸ਼ਾਲਾ ਦੇ ਪ੍ਰਬੰਧਕ ਦਾ ਕਹਿਣੈ ਕਿ ਗਊਆਂ ਦੀ ਹਾਲਤ ਕਾਫੀ ਤਰਸਯੋਗ ਐ ਤੇ ਮਰੀ ਹੋਈ ਗਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਥਾਣਾ ਕੁੰਮ ਕਲਾਂ ਦੇ ਐਸਐਚਓ ਪਰਮਜੀਤ ਸਿੰਘ ਅਨੁਸਾਰ ਗਊਆਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਪੁਲਿਸ ਨੇ ਕਾਬੂ ਕਰਕੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗਊ ਭਗਤ ਮੁਲਜ਼ਮਾਂ ਵਲੋਂ ਬੇਜ਼ੁਬਾਨ ਗਊਆਂ ਨੂੰ ਫੜ ਕੇ ਬੁੱਚੜਖਾਨੇ ਚ ਭੇਜਣ ਤੋਂ ਬੇਹੱਦ ਦੁਖੀ ਨੇ ਤੇ ਮੰਗ ਕਰਦੇ ਨੇ ਕਿ ਪ੍ਰਸ਼ਾਸ਼ਨ ਨੂੰ ਗਊਂਆਂ ਦੀ ਤਸਕਰੀ ‘ਚ ਫੜ੍ਹੇ ਗਏ ਇਨ੍ਹਾਂ ਮੁਲਜ਼ਮਾਂ ਕੋਲੋਂ ਸਖਤੀ ਨਾਲਕ ਪੁੱਛਗਿੱਛ ਕਰਨੀ ਚਾਹੀਦੀ ਐ ਤਾਂ ਜੋ ਏਸ ਗਿਰੋਹ ਨੂੰ ਚਲਾਉਣ ਵਾਲੇ ਮੁੱਖ ਸਰਗਨੇ ਤੱਕ ਪਹੁੰਚਿਆ ਜਾ ਸਕੇ ਅਤੇ ਗਊ ਤਸਕਰੀ ਦੇ ਏਸ ਧੰਦੇ ਨੂੰ ਪੱਕੇ ਤੌਰ ‘ਤੇ ਬੰਦ ਕੀਤਾ ਜਾ ਸਕੇ।