ਰੱਖਿਆ ਅਨੁਸੰਥਾਨ ਅਤੇ ਵਿਕਾਸ ਸੰਸਥਾਨ ਦੀ ਡਿਜਾਈਨ ਕੀਤੀ ਗਈ ਸਬ-ਮਸ਼ੀਨ ਗਨ ਰੱਖਿਆ ਮੰਤਰਾਲੇ ਦੇ ਟਰਾਇਲ ‘ਚ ਵੀਰਵਾਰ ਨੂੰ ਪਾਸ ਹੋ ਗਈ, ਲਿਹਾਜਾ ਗਨ ਨੂੰ ਫੌਜ, ਪੁਲਿਸ ਅਤੇ ਆਰਮਡ ਫੋਰਸ ‘ਚ ਸ਼ਾਮਿਲ ਕਰਨ ਲਈ ਰਸਤਾ ਸਾਫ ਹੋ ਚੁੱਕਾ ਹੈ, 5.56.30 ਮਮ ਇਹ ਗਨ ਸੇਮੀ ਆਟੋਮੇਟਿਕ ਹੈ ਅਤੇ ਗੈਸ ਨਾਲ ਚਲਦੀ ਹੈ, ਇਹ ਇਕ ਮਿੰਟ ‘ਚ 100 ਰਾਉਂਡ ਕੱਢਦੀ ਹੈ।

ਰੱਖਿਆ ਮੰਤਰਾਲੇ ਦੇ ਅਨੁਸਾਰ, ‘ਯੂਜਰ ਟਾeਰਿਲ ਦਾ ਅੰਤਿਮ ਚਰਨ ਸੋਮਵਾਰ ਨੂੰ ਖਤਮ ਹੋ ਗਿਆ ਸੀ। ਟੈਸਟਿੰਗ ਦੇ ਲਈ ਫੌਜ ਨੇ ਜਨਰਲ ਸਟਾਫ ਬਣਾਇਆ ਸੀ। ਇਸ ‘ਚ ਗਨ ਦਾ ਪਰੀਖਣ ਗਰਮੀ ਅਤੇ ਠੰਡ ਵਾਲੇ ਇਲਾਕੇ ‘ਚ ਕੀਤਾ ਸੀ।

ਸ਼ਬ-ਮਸ਼ੀਨ ਗਨ ਨਾਲ 100 ਤੋਂ ਜਿਆਦਾ ਮੀਟਰ ਦਾ ਨਿਸ਼ਾਨਾ ਲਗਾਇਆ ਜਾ ਸਕਦਾ ਹੈ। ਗਨ ਦਾ ਭਾਰ 3 ਕਿੱਲੋਂ ਹੈ। ਇਸਦੀ ਮੁੱਖ ਖੂਬੀਆਂ ‘ਚ ਪਿਛਲੇ ਪਾਸੇ ਘੱਟ ਝਟਕਾ ਦੇਣਾ, ਬਟ ਦਾ ਐਡਜਟੇਬਲ ਹੋਣਾ, ਗਨ ਨੂੰ ਇਕ ਹੱਥ ਨਾਲ ਵੀ ਚਲਾਇਆ ਜਾ ਸਕਦਾ ਹੈ, ਗਨ ਨੂੰ ਗ੍ਰਹਿ ਮੰਤਰਾਲੇ ਪਹਿਲਾਂ ਹੀ ਹਰੀ ਝੰਡੀ ਦੇ ਚੁੱਕਿਆ ਹੈ। ਹੁਣ ਇਸ ਨੂੰ ਸੈਂਟਰ ਆਰਮਡ ਪੁਲਿਸ ਫੋਰਸਜ਼ ਅਤੇ ਹੋਰ ਪੁਲਿਸ ਸੰਗਠਨਾ ਨੂੰ ਦਿੱਤਾ ਜਾਵੇਗਾ। ..
