ਮੋਗਾ : ਬਾਘਾਪੁਰਾਨਾ ਵਿੱਚ 11 ਮਹੀਨੇ ਪਹਿਲਾਂ ਹੋਈ ਔਰਤ ਦੀ ਸ਼ੱਕੀ ਮੌਤ ਦਾ ਰਾਜ਼ ਖੁੱਲ ਗਿਆ ਹੈ।ਔਰਤ ਦਾ ਕਤਲ ਉਸ ਦੇ ਪ੍ਰੇਮੀ ਨੇ ਕੀਤਾ ਸੀ ਅਤੇ ਬਾਅਦ ਵਿੱਚ ਫਿਲਮੀ ਸਟੋਰੀ ਦੀ ਤਰ੍ਹਾਂ ਉਸ ਨੂੰ ਆਤਮਹੱਤਿਆ ਵਿੱਚ ਬਦਲ ਦਿੱਤਾ ਸੀ।ਉਸ ਸਮੇਂ ਪੁਲਿਸ ਨੇ ਮ੍ਰਿਤਕਾ ਦੇ ਰਿਸ਼ਤੇਦਾਰਾਂ ਦੇ ਬਿਆਨ ਤੇ ਸਹੁਰੇ ਵਾਲਿਆਂ ਤੇ ਆਤਮਹੱਤਿਆ ਦੇ ਲਈ ਮਜ਼ਬੂਰ ਕਰਨ ਦੇ ਇਲਜ਼ਾਮ ਵਿੱਚ ਕੇਸ ਦਰਜ ਕੀਤਾ ਸੀ।ਬਾਅਦ ਵਿੱਚ ਜਾਂਚ ਵਿੱਚ ਸਾਹਮਣੇ ਆਇਆ ਕਿ ਮ੍ਰਿਤਕਾ ਦੀ ਹੱਤਿਆ ਹੋਈ ਹੈ।
ਪੋਸਟਮਾਰਟਮ ਰਿਪੋਰਟ ਵਿੱਚ ਖੁਲਾਸਾ ਹੋਣ ਦੇ ਬਾਅਦ ਮੋਬਾਈਲ ਕਾਲ ਡੀਟੇਲ ਅਤੇ ਲੋਕੇਸ਼ਲ ਟ੍ਰੇਸ ਕਰਨ ਦੇ ਬਾਅਦ ਵਿੱਚ ਪੁਲਿਸ ਨੇ ਮੁਲਜ਼ਮ ਲਵਪ੍ਰੀਤ ਸਿੰਘ ਲਾਪੀ ਨਿਵਾਸੀ ਨਥੂਵਾਲਾ ਨਿਵਾਸੀ ਗਰਬੀ ਨੂੰ ਗ੍ਰਿਫਤਾਰ ਕਰ ਕੇ ਹੱਤਿਆ ਦੇ ਇਲਜ਼ਾਮ ਵਿੱਚ ਕੇਸ ਦਰਜ ਕੀਤਾ ਹੈ।ਉੱਥੇ, ਮ੍ਰਿਤਕਾ ਦੇ ਪਤੀ ਜਗਤਾਰ ਸਿੰਘ ਅਤੇ ਸੱਸ ਕੁਲਵੰਤ ਕੌਰ ਨੂੰ ਕਲੀਨਚਿੱਟ ਦੇ ਦਿੱਤੀ ਹੈ।28 ਜੁਲਾਈ 2019 ਨੂੰ ਪਿੰਡ ਲੰਗੇਆਣਾ ਨਿਵਾਸੀ ਬਲਜਿੰਦਰ ਕੌਰ ਨੇ ਇਲਜ਼ਾਮ ਲਾਇਆ ਕਿ ਕੁੜੀ ਹਰਪ੍ਰੀਤ ਕੌਰ ਦੇ ਵਿਆਹ 6 ਸਾਲ ਪਹਿਲਾਂ ਪਿੰਡ ਨੱਥੂਵਾਲਾ ਗਰਬੀ ਨਿਵਾਸੀ ਜਗਤਾਰ ਸਿੰਘ ਨਾਲ ਹੋਈ ਸੀ।ਉਨ੍ਹਾਂ ਦੇ 2 ਬੱਚੇ ਸਨ।
ਕੁੜੀ ਤੋਂ ਉਸ ਦੀ ਸੱਸ ਅਤੇ ਪਤੀ ਕਿਸੀ ਨਾ ਕਿਸੀ ਗੱਲ ਨੂੰ ਲੈ ਕੇ ਮਾਰ ਕੁੱਟ ਕਰਦੇ ਸਨ।ਫਿਰ ਉਸ ਨੂੰ ਸਹੁਰੇ ਘਰ ਤੋਂ ਕੱਢ ਦਿੱਤਾ ਅਤੇ ਕੁੜੀ ਪੇਕੇ ਵਿੱਚ ਰਹਿਣ ਲੱਗੀ।27 ਜੁਲਾਈ ਦੀ ਰਾਤ ਨੂੰ ਖਾਣਾ ਖਾਣ ਦੇ ਬਾਅਦ ਸਾਰੇ ਸੌਂ ਗਏ।ਕੁੜੀ ਹੱਥ ਵਿੱਚ ਕਾਗਜ਼ ਰੱਖ ਕੇ ਕਿਤੇ ਚਲੀ ਗਈ।ਰਾਤ 12 ਵਜੇ ਅੱਖ ਖੁੱਲੀ ਤਾਂ ਦੇਖਿਆ ਕੁੜੀ ਗਾਇਬ ਸੀ ਅਤੇ ਹੱਥ ਵਿੱਚ ਕਾਗਜ਼ ਸੀ।
ਉਸ ਨੂੰ ਪੜਿਆ ਤਾਂ ਉਸ ਵਿੱਚ ਲਿਖਿਆ ਸੀ ਕਿ ਪਤੀ ਅਤੇ ਸੱਸ ਤੋਂ ਦੁਖੀ ਹੋ ਕੇ ਉਹ ਜਾ ਰਹੀ ਹੈ।ਕੁੜੀ ਦੀ ਤਲਾਸ਼ ਸ਼ੁਰੂ ਕੀਤੀ ਪਰ ਕਿਤੇ ਪਤਾ ਨਹੀਂ ਚੱਲਿਆ।ਬਾਅਦ ਵਿੱਚ ਲਾਸ਼ ਪਿੰਡ ਦੇ ਸੁਨਸਾਨ ਹਸਪਤਾਲ ਦੇ ਇੱਕ ਕਮਰੇ ਵਿੱਚ ਮਿਲਿਆ ਸੀ।ਇਸ ਦੇ ਬਾਅਦ ਪੁਲਿਸ ਨੇ ਮ੍ਰਿਤਕਾ ਦੀ ਮਾਂ ਦੇ ਬਿਆਨ ਤੇ ਪਤੀ ਜਗਤਾਰ ਸਿੰਘ ਅਤੇ ਸੱਸ ਕੁਲਵੰਤ ਕੌਰ ਦੇ ਖਿਲਾਫ ਕੇਸ ਦਰਜ ਕਰ ਲਿਆ ਸੀ।ਬਾਅਦ ਵਿੱਚ ਪੋਸਟਮਾਰਟਮ ਰਿਪੋਰਟ ਵਿੱਚ ਪਤਾ ਲੱਗਿਆ ਉਸ ਦੀ ਹੱਤਿਆ ਹੋਈ ਹੈ।ਬਾਘਾਪੁਰਾਨਾ ਡੀਐਸਪੀ ਜਸਵਿੰਦਰ ਕੌਰ ਨੇ ਮੁਲਜ਼ਮ ਦੇ ਗ੍ਰਿਫਤਾਰ ਹੋਣ ਦੀ ਪੁਸ਼ਟੀ ਕੀਤੀ ਹੈ।
ਪੁਲਿਸ ਨੇ ਦੱਸਿਆ ਕਿ ਭਾਬੀ ਹਰਪ੍ਰੀਤ ਤੋਂ ਬਦਲਾ ਲੈਣ ਨੂੰ ਮੁਲਜ਼ਮ ਨੇ ਪਹਿਲਾਂ ਉਸ ਨਾਲ ਦੋਸਤੀ ਕੀਤੀ।ਬਾਅਦ ਵਿੱਚ ਦੋਨੋਂ ਰਾਤ ਨੂੰ ਮਿਲਣ ਲੱਗੇ।ਮੁਲਜ਼ਮ ਉਸ ਨੂੰ ਨਸ਼ੀਲੀਆਂ ਗੋਲੀਆਂ ਦਿੰਦਾ ਸੀ ਅਤੇੇ ਉਹ ਇਨ੍ਹਾਂ ਨੂੰ ਸਹੁਰੇ ਪਰਿਵਾਰ ਦੇ ਖਾਣੇ ਵਿੱਚ ਮਿਲਾ ਦਿੰਦੀ ਸੀ।ਬਾਅਦ ਵਿੱਚ ਸਾਰੇ ਸੌਂ ਜਾਂਦੇ ਤਾਂ ਦੋਨੋਂ ਸੰਬੰਧ ਬਣਾਉਂਦੇ ਸਨ।ਜਦ ਹਰਪ੍ਰੀਤ ਪੇਕੇ ਘਰ ਰਹਿਣ ਲੱਗੀ ਤਾਂ ਇੱਥੇ ਵੀ ਅਜਿਹਾ ਹੀ ਕੰਮ ਉਸ ਨੇ ਜਾਰੀ ਰੱਖਿਆ।ਗੋਲੀਆਂ ਖਾਣ ਵਿੱਚ ਮਿਲਾਉਣ ਦੇ ਬਾਅਦ ਉਹ ਮੁਲਜ਼ਮ ਨੂੰ ਮਿਲਣ ਆਉਂਦੀ ਸੀ।27 ਜੁਲਾਈ ਨੂੰ ਵੀ ਉਹ ਮਿਲਣ ਗਈ ਸੀ ਤਦ ਮੁਲਜ਼ਮ ਨੇ ਉਸ ਦੇ ਸਿਰ ਤੇ ਹਮਲਾ ਕਰ ਕੇ ਹੱਤਿਆ ਕੀਤੀ ਦਿੱਤੀ ਅਤੇ ਉਸ ਦੇ ਨਾਮ ਦਾ ਸੁਸਾਈਡ ਨੋਟ ਬਣਾ ਕੇ ਉਸ ਦੇ ਘਰ ਵਿੱਚ ਸੁੱਟ ਦਿੱਤਾ ਸੀ।