Htv Punjabi
Punjab

ਔਰਤ ਨਾਲ ਸਬੰਧ ਬਣਾਕੇ ਫੋਟੋ ਵਾਇਰਲ ਕਰਨ ਦੀ ਦਿੱਤੀ ਧਮਕੀ, ਅਕੀ ਹੋਈ ਜਨਾਨੀ ਨੇ ਕਰਤਾ ਆਹ ਕੰਮ

ਲੁਧਿਆਣਾ : ਭਾਮੀਆਂ ਕਲਾਂ ਦੀ ਭੈਣੀ ਕਲੋਨੀ ਵਿੱਚ ਇੱਕ ਨੌਜਵਾਨ ਨੇ ਪਹਿਲਾਂ ਐਨਆਰਆਈ ਦੀ ਪਤਨੀ ਤੋਂ ਦੋਸਤੀ ਕਰਕੇ ਸੰਬੰਧ ਬਣਾ ਲਏ।ਜਿਸ ਦੇ ਬਾਅਦ ਉਸ ਦੀ ਫੋਟੋ ਕਲਿੱਕ ਕਰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।ਇਸ ਤੋਂ ਤੰਗ ਹੋ ਕੇ ਔਰਤ ਨੇ ਪੇਕੇ ਘਰ ਕਿਚਨ ਵਿੱਚ ਚੁੰਨੀ ਦੇ ਨਾਲ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ।ਔਰਤ ਦੀ ਪਹਿਚਾਣ ਜਲੰਧਰ ਦੀ ਰਹਿਣ ਵਾਲਾ ਅਕਵਿੰਦਰ ਕੌਰ ਦੇ ਰੂਪ ਵਿੱਚ ਹੋਈ ਹੈ।ਥਾਣਾ ਜਮਾਲਪੁਰ ਦੀ ਪੁਲਿਸ ਨੇ ਭੈਣੀ ਕਲੋਨੀ ਦੇ ਰਹਿਣ ਵਾਲੇ ਕੇਵਲ ਸਿੰਘ ਦੀ ਸਿ਼ਕਾਇਤ ਤੇ ਜਲੰਧਰ ਦੇ ਹਰਪ੍ਰੀਤ ਸਿੰਘ, ਰਵੀ, ਛੀਬੂ, ਧੋਨਾ, ਸਨੀ ਤੇ ਕੇਸ ਦਰਜ ਕੀਤਾ ਹੈ।

ਸਬ ਇੰਸਪੈਕਟਰ ਹਰਭਜਨ ਸਿੰਘ ਨੇ ਦੱਸਿਆ ਕਿ ਸਿ਼ਕਾਇਤਕਰਤਾ ਮਰਨ ਵਾਲੀ ਔਰਤ ਅਕਵਿੰਦਰ ਕੌਰ ਦਾ ਪਿਤਾ ਹੈ।ਸਿ਼ਕਾਇਤਕਰਤਾ ਦੇ ਅਨੁਸਾਰ ਅਕਵਿੰਦਰ ਦੀ 13 ਸਾਲ ਪਹਿਲਾਂ ਜਲੰਧਰ ਦੇ ਹਰਜਿੰਦਰ ਕੁਮਾਰ ਨਾ ਵਿਆਹ ਹੋਇਆ ਸੀ।ਉਨ੍ਹਾਂ ਦੇ 2 ਮੁੰਡੇ ਹਨ।ਕਰੀਬ 8 ਸਾਲ ਪਹਿਲਾਂ ਹਰਜਿੰਦਰ ਇੰਗਲੈਂਡ ਚਲਾ ਗਿਆ।ਤਦ ਤੋਂ ਉਹ ਉੱਥੇ ਹੀ ਹੈ ਅਤੇ ਅਕਸਰ ਇੰਡੀਆ ਆਂਦਾ ਜਾਂਦਾ ਰਹਿੰਦਾ ਹੈ।ਜਦ ਕਿ ਅਕਵਿੰਦਰ ਜਲੰਧਰ ਆਪਣੇ ਸਹੁਰੇ ਘਰ ਰਹਿੰਦੀ ਸੀ।ਸਿ਼ਕਾਇਤਕਰਤਾ ਨੇ ਦੱਸਿਆ ਕਿ ਸਹੁਰੇ ਘਰ ਰਹਿਣ ਦੇ ਦੌਰਾਨ ਉੱਥੇ ਨੇੜੇ ਰਹਿੰਦਾ ਮੁਲਜ਼ਮ ਨੌਜਵਾਨ ਰਵੀ ਉਸ ਦੇ ਸੰਪਰਕ ਵਿੱਚ ਆਇਆ।ਮੁਲਜ਼ਮ ਨੇ ਧੋਖੇ ਨਾਲ ਉਸ ਦਾ ਨੰਬਰ ਲੈ ਕੇ ਫੋਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੋਨਾਂ ਵਿੱਚ ਦੋਸਤੀੀ ਹੋ ਗਈ ਪਰ ਫੇਰ ਮੁਲਜ਼ਮ ਰਵੀ ਨੇ ਅੱਗੇ ਹਰਪ੍ਰੀਤ ਸਿੰਘ ਨਾਮ ਨੌਜਵਾਨ ਦੇ ਨਾਲ ਅਕਵਿੰਦਰ ਦੀ ਮੁਲਾਕਾਤ ਕਰਵਾਈ।ਹਰਪ੍ਰੀਤ ਨੇ ਧੋਖੇ ਨਾਲ ਉਸ ਨੂੰ ਆਪਣੀ ਗੱਲਾਂ ਵਿੱਚ ਲਾ ਕੇ ਉਸ ਨਾਲ ਦੋਸਤੀ ਕਰ ਲਈ।ਜਿਸ ਤੋਂ ਬਾਅਦ ਦੋਨਾਂ ਵਿੱਚ ਸੰਬੰਧ ਬਣ ਗਏ।ਹਰਪ੍ਰੀਤ ਨੇ ਉਸ ਦੀ ਫੋਟੋ ਲੈ ਲਈ ਅਤੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।ਉਹ ਅਕਸਰ ਉਸ ਤੋਂ ਪੈਸੇ ਵੀ ਲੈਂਦਾ ਸੀ।

ਸਿ਼ਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਅਕਵਿੰਦਰ ਦੀ ਫੋਟੋ ਉਸ ਦੇ ਪਤੀ ਹਰਜਿੰਦਰ ਦੇ ਨੰਬਰ ਤੇ ਇੰਗਲੈਂਡ ਭੇਜਣੀ ਸ਼ੁਰੂ ਕਰ ਦਿੱਤੀ।ਜਿਸ ਕਾਰਨ ਅਕਵਿੰਦਰ ਮਾਨਸਿਕ ਰੂਪ ਤੋਂ ਪਰੇਸ਼ਾਨ ਹੋ ਗਈ।ਉਹ ਲੁਧਿਆਣਾ ਆਪਣੇ ਪੇਕੇ ਘਰ ਆ ਕੇ ਰਹਿਣ ਲੱਗੀ ਪਰ ਫੇਰ ਸਾਰੇ ਮੁਲਜ਼ਮਾਂ ਨੇ ਉਸ ਨੂੰ ਦੋਬਾਰਾ ਤੰਗ ਕਰਨਾ ਸ਼ੁਰੂ ਕਰ ਦਿੱਤਾ।ਸਿ਼ਕਾਇਤਕਰਤਾ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਮੁਲਜ਼ਮਾਂ ਦੇ ਘਰ ਵੀ ਗਏ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਨਾ ਕਰਨ ਦੀ ਗੱਲ ਕਹੀ।ਅੱਗੇ ਤੋਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਵੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।ਜਿਸ ਤੋਂ ਪਰੇਸ਼ਾਨ ਹੋ ਕੇ ਅਕਵਿੰਦਰ ਨੇ ਖੁਦਕੁਸ਼ੀ ਕਰ ਲਈ।

Related posts

ਭ ਰਾ ਨੇ ਭੈ ਣ ਨੂੰ ਆ ਸ਼ਿਕ ਨਾਲ ਦੇਖਿਆ ਇਨ੍ਹਾਂ ਹ ਲਾ ਤਾਂ ‘ਚ

htvteam

ਜੱਜ ਦਾ ਫੋਨ ਸੁਣ ਥਾਣੇਦਾਰ ਦਾ ਉੱਡਿਆ ਰੰਗ; ਫੇਰ ਜਦੋਂ ਭੇਦ ਖੁੱਲ੍ਹਿਆ

htvteam

ਮਾਂ ਸਣੇ 2 ਧੀਆਂ ਵੀ ਨਹੀਂ ਬਖਸ਼ੀਆਂ ?

htvteam