ਖਰਗੋਨ : ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਦੇ ਪਿੰਡ ਬੜਗਾਂਵ ਵਿੱਚ 6 ਲੋਕਾਂ ਦੇ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆਉਣ ਕਾਰਨ ਦਹਿਸ਼ਤ ਫੈ ਗਈ ਹੈl ਨਾਇਬ ਤਹਿਸੀਲਦਾਰ ਮੁਕੇਸ਼ ਨਿਗਮ ਨੇ ਦੱਸਿਆ ਕਿ ਪਿਛਲੇ ਦਿਨੀਂ ਇੱਕ ਨੌਜਵਾਨ ਇੰਦੋਰ ਤੋਂ ਪਿੰਡ ਆਇਆ ਸੀ l ਉਸ ਨੌਜਵਾਨ ਨੇ ਇੱਕ ਨਾਈ ਦੇ ਇੱਥੇ ਆਪਣੀ ਦਾੜੀ ਬਣਵਾਈ ਸੀ l ਇਸ ਨੌਜਵਾਨ ਦੇ ਨਮੂਨਿਆਂ ਨੂੰ ਪਹਿਲਾਂ ਤੋਂ ਹੀ ਜਾਂਚ ਦੇ ਲਈ ਲੈ ਲਿਆ ਗਿਆ ਸੀ ਅਤੇ ਬਾਅਦ ਵਿੱਚ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਸੀ l
ਨੌਜਵਾਨ ਦਾ ਇਲਾਜ ਹੋਇਆ ਅਤੇ ਉਹ ਠੀਕ ਹੋ ਕੇ ਆਪਣੇ ਘਰ ਚਲਿਆ ਗਿਆ ਪਰ ਜਿਨ੍ਹਾਂ ਲੋਕਾਂ ਨੇ ਨਾਈ ਦੇ ਜਾ ਕੇ ਦਾੜੀ ਅਤੇ ਕਟਿੰਗ ਕਰਵਾਈ, ਜਿਹੜੇ ਉਸ ਦੇ ਸੰਪਰਕ ਵਿੱਚ ਆਏ ਉਨ੍ਹਾਂ ਵਿੱਚੋਂ 26 ਲੋਕਾਂ ਦੇ 5 ਅਪ੍ਰੈਲ ਨੂੰ ਨਮੂਨੇ ਲੈ ਕੇ ਜਾਂਚ ਦੇ ਲਈ ਭੇਜੇ ਗਏ l ਉਨ੍ਹਾਂ ਵਿੱਚੋਂ 17 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ, ਜਦ ਕਿ ਬਚੇ ਹੋਏ 9 ਵਿੱਚੋਂ 6 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ l
ਦੱਸ ਦਈਏ ਕਿ ਇਨ੍ਹਾਂ ਸਾਰਿਆਂ ਦੀ ਸ਼ੇਵਿੰਗ, ਕਟਿੱਗ ਇੱਕ ਹੀ ਕੱਪੜੇ ਨਾਲ ਹੋਈ ਸੀ l ਬੀਐਮਓ ਡਾਕਟਰ ਦੀਪਕ ਵਰਮਾ ਦਾ ਕਹਿਣਾ ਹੈ ਕਿ ਹੁਣ ਸਿਰਫ ਤਿੰਨ ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ l ਪਾਜ਼ੀਟਿਵ ਮਰੀਜ਼ਾਂ ਨੂੰ ਰਾਤ ਨੂੰ ਹੀ ਹਸਪਤਾਲ ਵਿੱਚ ਦਾਖਲ ਕਰਾ ਦਿੱਤਾ ਗਿਆ ਸੀ, ਜਿੱਥੇ ਉਨ੍ਹਾਂ ਦਾ ਇਲਾਜ ਸ਼ੁਰੂ ਹੋ ਗਿਆ ਹੈ l
ਡਾਕਟਰ ਵਰਮਾ ਨੇ ਦੱਸਿਆ ਕਿ ਪਿੰਡ ਵਿੱਚ ਸਰਵੇ ਦੇ ਲਈ ਇੱਕ ਟੀਮ ਨੂੰ ਭੇਜਿਆ ਗਿਆ ਹੈ l ਉੱਥੇ ਮਰੀਜ਼ਾਂ ਦੇ 34 ਰਿਸ਼ਤੇਦਾਰਾਂ ਨੂੰ ਹੋਮ ਕੁਆਰੰਨਟਾਈਟ ਕੀਤਾ ਗਿਆ ਹੈ l ਇਸ ਦੇ ਇਲਾਵਾ ਪੰਚਾਇਛ ਪਿੰਡ ਨੂੰ ਸੈਨੇਟਾਈਜ਼ ਕਰ ਰਹੀ ਹੈ l ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ l ਖੇਤਰ ਵਿੱਚ ਪੁਲਿਸ ਵਾਲਿਆਂ ਨੂੰ ਵੀ ਤੈਨਾਤ ਕੀਤਾ ਗਿਆ ਹੈ l
ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਗੋਗਾਵਾਂ ਵਿੱਚ ਜਿਸ ਪਰਿਵਾਰ ਦੀ 70 ਸਾਲ ਦੀ ਔਰਤ ਦੀ ਕੋਰੋਨਾ ਵਾਇਰਸ ਕਰਕੇ ਮੌਤ ਹੋ ਗਈ ਸੀ ਹੁਣ ਉਸ ਦੇ ਹੀ ਪਰਿਵਾਰ ਦੀ 3 ਸਾਲ ਦੀ ਬੱਚੀ ਵਾਇਰਸ ਦੀ ਚਪੇਟ ਵਿੱਚ ਮਿਲੀ ਹੈ l ਉਸ ਨੂੰ ਹੋਮ ਕੁਆਰੰਨਟਾਈਨ ਕਰਕੇ ਇਲਾਜ ਕੀਤਾ ਜਾ ਰਿਹਾ ਹੈ ਅਤੇ ਬਾਕੀ ਪਰਿਵਾਰਿਕ ਮੈਂਬਰਾਂ ਦੀ ਰਿਪੋਰਟ ਆਉਣੀ ਬਾਕੀ ਹੈ l