ਕਪੂਰਥਲਾ : ਪੁਲਿਸ ਨੇ ਮੰਡ ਦਰਿਆ ਕਿਨਾਰੇ ਤੋਂ ਕਰੀਬ 30 ਸਾਲ ਦੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ।ਕਤਲ ਕਰਨ ਤੋਂ ਪਹਿਲਾਂ ਕਾਤਲਾਂ ਨੇ ਮ੍ਰਿਤਕ ਦੇ ਦੋਨੋਂ ਹੱਥ ਅਤੇ ਦੋਨੋਂ ਪੈਰ ਪੀਲੇ ਪਰਨੇ ਦੇ ਨਾਲ ਬੰਨੇ ਹੋਏ ਸਨ।ਕਤਲ ਕਰਨ ਦੇ ਬਾਅਦ ਕਾਤਲਾਂ ਨੇ ਨਾ ਸਿਰਫ ਮ੍ਰਿਤਕ ਦਾ ਮੂੰਹ ਵੀ ਅੱਗ ਲਾ ਕੇ ਸਾੜ ਦਿੱਤਾ ਬਲਕਿ ਉਸ ਦੇ ਕੱਪੜੇ ਉਤਾਰ ਕੇ ਨੰਗੀ ਹਾਲਤ ਵਿੱਚ ਸੁੱਟ ਦਿੱਤਾ।ਸੂਚਨਾ ਮਿਲਣ ਤੇ ਡੀਐਸਪੀ ਭੁਲੱਥ ਏਸੀਪੀ ਡੀ ਕਪੂਰਥਲਾ ਪਹੁੰਚੇ।
ਸ਼ਾਮ ਤੱਕ ਮ੍ਰਿਤਕ ਦੀ ਪਹਿਚਾਣ ਨਾ ਹੋ ਸਕੀ ਇਸ ਲਈ ਲਾਸ਼ ਨੂੰ ਪਹਿਚਾਣ ਲਈ ਕਪੂਰਥਲਾ ਦੇ ਸਿਵਿਲ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ ਹੈ।ਇਸ ਸਬੰਧ ‘ਚ ਐਸਐਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਹੱਥ ਅਤੇ ਪੈਰ ਬੰਨੇ ਹੋਏ ਸਨ।ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਆਲੇ ਦੁਆਲੇ ਦੇ ਪਿੰਡਾਂ ਨੂੰ ਮ੍ਰਿਤਕ ਸੰਬੰਧੀ ਸੂਚਨਾ ਭੇਜੀ ਗਈ ਹੈ। ਤਾਂਕਿ ਪਤਾ ਲੱਗ ਸਕੇ ਕਿ ਮ੍ਰਿਤਕ ਕਿਤੇ ਕਿਸੇ ਪਿੰਡ ਤੋਂ ਗਾਇਬ ਤਾਂ ਨਹੀਂ ਹੋਇਆ ਹੈ। ਇਸ ਤੋਂ ਇਲਾਵਾ ਅਲੱਗ ਅਲੱਗ ਥਾਣਿਆਂ ਨੂੰ ਵੀ ਸੂਚਨਾ ਭੇਜੀ ਗਈ।
