Htv Punjabi
Punjab

ਵਿਆਹੁਤਾ ਪਤੀ ਵੱਲੋਂ ਦੂਜਾ ਵਿਆਹ ਕਰਵਾਉਣ ‘ਤੇ ਕਰਦੀ ਰਹੀ ਪੁਲਿਸ ਵਾਲਿਆਂ ਦੀਆਂ ਮਿੰਨਤਾਂ, ਆਹ ਦੇਖੋ ਪੁਲਿਸ ਵਾਲਿਆਂ ਦਾ ਰਵੱਈਆ

ਮੋਗਾ : ਨਸ਼ੇੜੀ ਪਤੀ ਤੋਂ ਦੁਖੀ ਹੋ ਕੇ ਦੋ ਮਹੀਨੇ ਪਹਿਲੇ ਵਿਆਹੁਤਾ ਪੇਕੇ ਚਲੀ ਗਈ ਤਾਂ ਪਤੀ ਨੇ ਦੂਸਰਾ ਵਿਆਹ ਕਰਵਾ ਲਿਆ l ਸਹੁਰੇ ਪਿੰਡ ਦੇ ਕੁਝ ਲੋਕਾਂ ਨੇ ਵਿਆਹੁਤਾ ਦੇ ਘਰ ਆ ਕੇ ਜਾਣਕਾਰੀ ਦਿੱਤੀ l ਇਸ ਤੋਂ ਬਾਅਦ ਔਰਤ ਸਿਟੀ ਸਾਊਥ ਥਾਣੇ ਵਿੱਚ ਬਿਨਾਂ ਤਲਾਕ ਦਿੱਤੇ ਪਤੀ ਦੁਆਰਾ ਦੂਜਾ ਵਿਆਹ ਕਰਨ ਦੇ ਮਾਮਲੇ ਵਿੱਚ ਸ਼ਿਕਾਇਤ ਦੇਣ ਗਈ l ਔਰਤ ਦਾ ਇਲਜ਼ਾਮ ਹੈ ਕਿ ਇਸ ‘ਤੇ ਪੁਲਿਸ ਵਾਲਿਆਂ ਨੇ ਉਸ ਦੇ ਨਾਲ ਬਹੁਤ ਬੁਰਾ ਵਰਤਾਓ ਕੀਤਾ l ਪੁਲਿਸ ਵਾਲਿਆਂ ਨੇ ਕਿਹਾ ਕਿ ਕੀ ਹੋ ਗਿਆ ਜਿਹੜਾ ਪਤੀ ਨੇ 2 ਵਿਆਹ ਕਰਵਾ ਲਏ l ਪੁਲਿਸ ਵਾਲੇ ਵੀ ਤਾਂ ਦੋ ਦੋ ਘਰਵਾਲੀਆਂ ਰਖਦੇ ਹਨ l ਤੂੰ ਵੀ ਦੋ ਦੋ ਮਰਦ ਰੱਖ ਕੇ ਐਸ਼ ਕਰੋ l ਇਸ ਵਿੱਚ ਸ਼ਿਕਾਇਤ ਦੀ ਕੀ ਗੱਲ ਹੈ.ਤੇਰੇ ਤੋਂ ਵੀ ਕੋਈ ਪੁੱਛਣ ਵਾਲਾ ਨਹੀਂ ਹੈ l ਅਸੀਂ ਵੀ ਬਾਹਰ ਦੋ ਦੋ ਔਰਤਾਂ ਨਾਲ ਸੰਬੰਧ ਰੱਖੇ ਹੋਏ ਹਨ l ਵਿਆਹੁਤਾ ਦੇ ਵਿਰੋਧ ਕਰਨ ‘ਤੇ ਬੋਲੇ ਕਿ ਗੱਡੀ ਵਿੱਚ 1200 ਰੁਪਏ ਦਾ ਤੇਲ ਪਵਾਉਣ ਤੋਂ ਇਲਾਵਾ ਉਨ੍ਹਾਂ ਦੇ ਖਾਣ ਪੀਣ ਦਾ 1000 ਵੀ ਦੇਣਾ ਪਵੇਗਾ, ਫਿਰ ਨਾਲ ਚੱਲਣਗੇ l ਲਾਹੋਰੀਆਂ ਵਾਲਾ ਮੁੱਹਲਾ ਦੀ ਸਰਬਜੀਤ ਕੌਰ ਨੇ ਦੱਸਿਆ ਕਿ 9 ਸਾਲ ਪਹਿਲਾਂ ਪਿੰਡ ਤਾਰੇ ਵਾਲਾ ਦੇ ਚਮਕੌਰ ਨਾਲ ਵਿਆਹ ਹੋਇਆ ਸੀ l ਵਿਆਹ ਤੋਂ ਬਾਅਦ ਉਨ੍ਹਾਂ ਦਾ ਇੱਕ ਮੁੰਡਾ ਵੀ ਹੈ l ਸਹੁਰਾ ਵਾਲਿਆਂ ਤੋਂ ਦਹੇਜ਼ ਦੀ ਮੰਗ ਅਤੇ ਨਸ਼ੇੜੀ ਹੋਣ ਦੇ ਕਾਰਨ ਆਏ ਦਿਨ ਉਸ ਦੇ ਨਾਲ ਮਾਰ ਕੁੱਟ ਕਰਦਾ ਰਹਿੰਦਾ ਸੀ l ਤੰਗ ਆ ਕੇ ਦੋ ਮਹੀਨੇ ਪਹਿਲਾਂ ਪੇਕੇ ਆ ਗਈ ਸੀ l
ਜਿੱਥੇ ਉਸ ਨੂੰ ਪਤਾ ਲੱਗਿਆ ਕਿ ਉਸਦੇ ਪਤੀ ਨੇ ਦੂਸਰਾ ਵਿਆਹ ਕਰਵਾ ਲਿਆ ਹੈ l ਥਾਣਾ ਸਿਟੀ ਸਾਊਥ ਵਿੱਚ ਸ਼ਿਕਾਇਤ ਦੇ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ l ਡੇਢ ਵਜੇ ਥਾਣੇ ਪਹੁੰਚੀ ਤਾਂ ਦੋ ਪੁਲਿਸ ਵਾਲੇ ਨਾਲ ਬੈਠੇ ਸਨ l ਉਨ੍ਹਾਂ ਵਿੱਚੋਂ ਇੱਕ ਨੇ ਕਿਹਾ ਕਿ ਉਹ ਵੀ ਦੋ ਮਰਦ ਰੱਖ ਕੇ ਐਸ਼ ਕਰੇ l ਉੱਧਰ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਸਿਟੀ ਸਾਊਥ ਦੇ ਐਸਐਚਓ ਗੁਰਪ੍ਰੀਤ ਸਿੰਘ ਦੇ ਕੋਲ ਗਈ ਤਾਂ ਉਨ੍ਹਾਂ ਨੇ ਪੁਲਿਸ ਵਾਲਿਆਂ ਨੂੰ ਫ਼ਟਕਾਰ ਲਾਉਣ ਤੋਂ ਬਾਅਦ ਸ਼ਿਕਾਇਤ ਕਰਤਾ ਔਰਤ ਦੇ ਮਾਮਲੇ ਦੀ ਜਾਂਚ ਉਨ੍ਹਾਂ ਪੁਲਿਸ ਵਾਲਿਆਂ ਤੋਂ ਲੈ ਕੇ ਖੁਦ ਕਰ ਰਹੇ ਹਨ l ਔਰਤ ਨੇ ਕੌਂਸਲਰ ਸੰਤੋਸ਼ ਪੁਰੀ ਨੂੰ ਦੱਸਿਆ ਤਾਂ ਉਹ ਮਹਿਲਾ ਨੂੰ ਲੈ ਕੇ ਥਾਣੇ ਪਹੁੰਚੇ ਅਤੇ ਐਸਐਚਓ ਗੁਰਪ੍ਰੀਤ ਸਿੰਘ ਵੀ ਆ ਗਏ l ਨਰੋਤਮ ਪੁਰੀ ਨੇ ਦਾਅਵਾ ਕੀਤਾ ਕਿ ਐਸਐਚਓ ਅਤੇ ਉਸਦੇ ਸਾਹਮਣੇ ਦੋਨੋਂ ਪੁਲਿਸ ਵਾਲਿਆਂ ਨੇ ਔਰਤ ਤੋਂ ਮਾਫ਼ੀ ਮੰਗੀ ਅਤੇ ਕਿਹਾ ਕਿ ਅੱਗੇ ਤੋਂ ਗਲਤੀ ਨਹੀਂ ਹੋਵੇਗੀ l

Related posts

ਦੇਖੋ ਸ਼ਹਿਰ ‘ਚ ਕੀ ਹੋਇਆ ਹੈ ਰਾਤ ਨੂੰ

htvteam

ਦੇਖੋ ਪਿਓ ਨੇ ਪੁੱਤ ਨਾਲ ਕੀ ਕੀਤਾ

htvteam

ਨਿਰਭਇਆ ਬਲਾਤਕਾਰ ਕਾਂਡ : ਅਦਾਲਤ ‘ਚ ਹੋਇਆ ਅਜਿਹਾ ਕੁਝ ਕਿ ਰੋ ਪਈ ਪੀੜਿਤ ਮਾਂ! ਕਿਹਾ ਉਮੀਦਾਂ ‘ਤੇ ਫਿਰ ਗਿਆ ਪਾਣੀ!

Htv Punjabi

Leave a Comment