ਚੰਡੀਗੜ੍ਹ ; ਪ੍ਰਦੇਸ਼ ਦੇ ਵਿਭਿੰਨ ਜ਼ਿਲ੍ਹਿਆਂ ਵਿੱਚ ਦਿਨੋ ਦਿਨ ਵੱਧਦੀ ਜਾ ਰਹੀ ਪ੍ਰਾਈਵੇਟ ਐਂਬੂਲੇਂਸ ਦੀ ਏਕਤਾ ਸਰਕਾਰ ਦੇ ਲਈ ਚੁਣੌਤੀ ਬਣਦੀ ਜਾ ਰਹੀ ਹੈ l ਵਿਭਿੰਨ ਹਸਪਤਾਲਾਂ ਦੇ ਬਾਹਰ ਇਹ ਲੋਕ ਮਰੀਜ਼ਾਂ ਦੇ ਰਿਸ਼ਤੇਦਾਰਾਂ ਤੋਂ ਮਨਮਰਜ਼ੀ ਦੇ ਪੈਸੇ ਮੰਗਦੇ ਹਨ ਜੋ ਕਿ ਮਜ਼ਬੂਰੀ ਵਿੱਚ ਉਨ੍ਹਾਂ ਨੂੰ ਦੇਣੇ ਪੈਂਦੇ ਹਨ l ਇਨ੍ਹਾਂ ਪ੍ਰਾਈਵੇਟ ਐਂਬੂਲੈਸਾਂ ਦੀ ਏਕਤਾ ਨੂੰ ਤੋੜਨ ਦੇ ਲਈ ਰਾਜ ਸਰਕਾਰ ਨੇ ਇੱਕ ਯੋਜਨਾ ਬਣਾਈ ਹੈ l ਇਸਦੇ ਤਹਿਤ ਸਰਕਾਰ ਆਪਣੀ 108 ਐਂਬੂਲੈਂਸ ਦਾ ਦਾਇਰਾ ਵਧਾਉਣ ਜਾ ਰਹੀ ਹੈ l ਹੁਣ ਤੱਕ 108 ਐਂਬੂਲੈਂਸ ਆਪਣੇ ਆਪਣੇ ਜ਼ਿਲ੍ਹੇ ਵਿੱਚ 20 ਕਿਲੋਮੀਟਰ ਤੱਕ ਦਾ ਦਾਇਰਾ ਕਵਰ ਕਰਦੀ ਰਹੀ ਹੈ ਪਰ ਹੁਣ ਉਹ ਆਪਣੇ ਸਟੇਸ਼ਨ ਤੋਂ 200 ਕਿਲੋਮੀਟਰ ਤੱਕ ਜਾ ਸਕਦੀ ਹੈ l ਇਸਦੇ ਅੰਤਿਮ ਫ਼ੈਸਲੇ ‘ਤੇ ਮੋਹਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਲੀਡਰਸ਼ਿਪ ਵਿੱਚ ਜਲਦ ਹੋਣ ਵਾਲੀ ਮੀਟਿੰਗ ਵਿੱਚ ਮੰਜ਼ੂਰੀ ਦਿੱਤੀ ਜਾਵੇਗੀ l
ਇਸ ਸਮੇਂ ਪ੍ਰਦੇਸ਼ ਭਰ ਵਿੱਚ 108 ਐਂਬੂਲੈਂਸ ਸਾਰੇ 22 ਜ਼ਿਲ੍ਹਿਆਂ ਵਿੱਚ ਸੇਵਾ ਦੇ ਰਹੀ ਹੈ l ਇਹ ਦੇਖਣ ਵਿੱਚ ਆਇਆ ਹੈ ਕਿ ਪ੍ਰਦੇਸ਼ ਦੇ ਅਲੱਗ ਅਲੱਗ ਜ਼ਿਲ੍ਹਿਆਂ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਬਾਹਰ ਪ੍ਰਾਈਵੇਟ ਐਂਬੂਲੈਂਸ ਵਾਲੇ ਅਕਸਰ ਜਮ੍ਹਾ ਰਹਿੰਦੇ ਹਨ l ਜਿਵੇਂ ਹੀ ਕਿਸੀ ਮਰੀਜ਼ ਨੂੰ ਰਾਜ ਦੇ ਇੱਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ ਦੇ ਲਈ ਜਾਂ ਫਿਰ ਚੰਡੀਗੜ੍ਹ ਸਥਿਤ ਪੀਜੀਆਈ ਜਿਵੇਂ ਵੱਡੇ ਹਸਪਤਾਲ ਜਾਣਾ ਪੈਂਦਾ ਹੈ ਤਾਂ ਇਹ ਪ੍ਰਾਈਵੇਟ ਐਂਬੂਲੈਂਸ ਵਾਲੇ ਮਰੀਜ਼ ਦੇ ਰਿਸ਼ਤੇਦਾਰਾਂ ਤੋਂ ਮਨਮਰਜ਼ੀ ਕਿਰਾਇਆ ਮੰਗਦੇ ਹਨ, ਮਰੀਜ਼ ਨੂੰ ਤੁਰੰਤ ਹਸਪਤਾਲ ਸੇਵਾ ਦੇ ਲਾਭ ਦੇ ਲਈ ਰਿਸ਼ਤੇਦਾਰਾਂ ਨੂੰ ਉਹ ਪੈਸਾ ਦੇਣਾ ਪੈਂਦਾ ਹੈ l ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਇਸ ਲਈ ਸਰਕਾਰ ਨੇ ਇਸ ਏਕਤਾ ਨੂੰ ਤੋੜਦੇ ਹੋਏ 108 ਐਂਬੂਲੈਂਸ ਨੂੰ 200 ਕਿਲੋਮੀਟਰ ਤੋਂ ਅਧਿਕ ਤੱਕ ਭੇਜਣ ਦਾ ਫ਼ੈਸਲਾ ਲਿਆ ਹੈ l
