Htv Punjabi
Punjab

ਪਿਟਬੁੱਲ ਨੇ ਕੁੜੀ ਨਾਲ ਖੇਡ੍ਹੀ ਖੂਨ ਦੀ ਹੋਲੀ, ਮਾਲਕ ਗ੍ਰਿਫਤਾਰ

ਚੰਡੀਗੜ੍ਹ : ਪੰਜਾਬ ਵਿੱਚ ਕੋਰੋਨਾ ਵਾਇਰਸ ਤੋਂ ਬਾਅਦ ਜੇਕਰ ਕਿਸੇ ਚੀਜ਼ ਦੀ ਦਹਿਸ਼ਤ ਸਭ ਤੋਂ ਵੱਧ ਹੋ ਰਹੀ ਹੈ ਤਾਂ ਉਹ ਹੈ ਪਿਟਬੁੱਲ ਕੁੱਤੇ।ਲੋਕਾਂ ਵੱਲੋਂ ਘਰਾਂ ‘ਚ ਪਾਲੇ ਇਹ ਸਿ਼ਕਾਰੀ ਕੁੱਤੇ ਅੱਜ ਕੱਲ ਸ਼ਰੇਆਮ ਇਨਸਾਨਾਂ ਦਾ ਸਿ਼ਕਾਰ ਖੇਡ ਰਹੇ ਨੇ ਤੇ ਹਾਲਾਤ ਇਹ ਹਨ ਕਿ ਇਨਸਾਨੀਅਤ ਦਾ ਘਾਤ ਹੁੰਦਿਆਂ ਦੇਖ ਕੇ ਵੀ ਸਰਕਾਰਾਂ ਇਸ ਤੇ ਚੁੱਪੀ ਧਾਰੀ ਬੈਠੀਆਂ ਹਨ, ਹਾਲਾਂਕਿ ਪਿਟਬੁੱਲ ਕੁੱਤਿਆਂ ਨੂੰ ਲੈ ਕੇ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵਿਚਾਰ ਅਧੀਨ ਹੈ ਪਰ ਇਸ ਦੇ ਬਾਵਜੂਦ ਜਦੋਂ ਤੱਕ ਉਸ ਕੇਸ ਦਾ ਫੈਸਲਾ ਨਹੀਂ ਆਉਂਦਾ, ਉਦੋਂ ਤੱਕ ਇਹ ਕੁੱਤੇ ਲੋਕਾਂ ਨੂੰ ਵੱਡ ਵੱਡ ਖਾ ਰਹੇ ਨੇ ਤੇ ਲੋਕ ਦਹਿਸ਼ਤ ਦੀ ਛਾਂ ਹੇਠ ਜਿਊਣ ਤੋਂ ਇਲਾਵਾ ਹੋਰ ਕੁਝ ਨੀਂ ਕਰ ਪਾ ਰਹੇ।ਤਾਜ਼ਾ ਮਾਮਲਾ ਚੰਡੀਗੜ ਦੇ ਸੈਕਟਰ 30 ਵਿੱਚ ਵਾਪਰਿਐ, ਜਿੱਥੇ ਪ੍ਰੇਮ ਚੰਦਰ ਨਾਮ ਦੇ ਇੱਕ ਵਿਅਕਤੀ ਦੇ ਪਿਟਬੁੱਲ ਕੁੱਤੇ ਨੇ ਲਵਲੀ ਨਾਮ ਦੀ ਇੱਕ ਕੁੜੀ ਦੀ ਬਾਂਹ ਨੂੰ ਉਸ ਵੇਲੇ ਆਪਣੇ ਖੂੰਖਾਰ ਜਬਾੜੇ ਵਿੱਚ ਜਕੜ ਲਿਆ।ਜਦੋਂ ਉਹ ਘਰ ਦੇ ਨੇੜਲੇ ਗਰਾਊਂਡ ਵਿੱਚ ਖੜੀ ਹੋਈ ਸੀ।ਪੁਲਿਸ ਨੇ ਘਟਨਾ ਤੋਂ ਬਾਅਦ ਪ੍ਰੇਮ ਚੰਦਰ ਨੂੰ ਗ੍ਰਿਫਤਾਰ ਕਰ ਲਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਸੈਕਟਰ 30 ਵਾਸੀ ਰੇਨੂੰ ਨਾਮ ਦੀ ਔਰਤ ਨੇ ਪੁਲਿਸ ਨੂੰ ਦਿੱਤੀ ਗਈ ਸਿ਼ਕਾਇਤ ਵਿੱਚ ਇਹ ਦੋਸ਼ ਲਾਇਐ ਹੈ ਕਿ ਉਨ੍ਹਾਂ ਦੇ ਘਰ ਕਪੂਰਥਲਾ ਤੋਂ ਉਸ ਦੀ ਭੈਣ ਅਨੀਤਾ ਅਤੇ ਉਸ ਦੇ ਬੱਚੇ ਹੋਲੀ ਦਾ ਤਿਉਹਾਰ ਮਨਾਉਣ ਆਏ ਹੋਏ ਸਨ ਤੇ ਏਸ ਦੌਰਾਨ ਸ਼ਾਮ ਕਰੀਬ ਸਾਢੇ ਸੱਤ ਵਜੇ ਉਸ ਦੀ ਭਾਣਜੀ ਲਵਲੀ ਨੂੰ ਪ੍ਰੇਮ ਚੰਦਰ ਦੇ ਕੁੱਤੇ ਨੇ ਉਸ ਵੇਲੇ ਆਪਣਾ ਸਿ਼ਕਾਰ ਬਣਾ ਲਿਆ ਜਦੋਂ ਉਹ ਘਰੋਂ ਬਾਹਰ ਨਿਕਲ ਕੇ ਗਰਾਊਂਡ ਵਿੱਚ ਖੇਡਣ ਦੀ ਸੋਚ ਰਹੀ ਸੀ।ਜਿਸ ਤੋਂ ਬਾਅਦ ਜ਼ਖ਼ਮੀ ਲੜਕੀ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ‘ਚ ਲਿਜਾਇਆ ਗਿਆ ਤੇ ਉਸ ਤੋਂ ਬਾਅਦ ਅਨੀਤਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਪ੍ਰੇਮ ਚੰਦਰ ਖਿਲਾਫ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ।ਜਿਸ ਨੂੰ ਬਾਅਦ ਵਿੱਚ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

Related posts

ਆਹ ਪੱਤੇ ਖਾਓ ਵਧਦਾ ਮੋਟਾਪਾ ਘਟਾਓ

htvteam

ਵੀਡੀਓ ਬਣਾਉਣ ਦੇ ਚੱਕਰ ‘ਚ ਮੁੰਡਾ ਬਾਬੇ ਬਾਰੇ ਬੋਲ ਗਿਆ ਅਹਿਮ ਗੱਲਾਂ

htvteam

ਦੇਖੋ ਕਿਸ ਕਾਰਨ ਮਿਲਣ ਤੋਂ ਪਹਿਲਾਂ ਵਿਛੜੇ ਪਰਿਵਾਰ ?

htvteam

Leave a Comment