Htv Punjabi
Punjab

ਬੱਚਿਆਂ ਦੀ ਖੇਡ ਬਣੀ ਜੰਗ ਦਾ ਮੈਦਾਨ ਮੁੰਡੇ ਨੇ ਚਲਾਈਆਂ ਗੋਲੀਆਂ, ਲੋਕਾਂ ਨੇ ਪਾਈਆਂ ਲਾਹਨਤਾਂ

ਅੰਮ੍ਰਿਤਸਰ : ਕਹਿੰਦੇ ਨੇ ਖੇਡਾਂ ਆਪਸੀ ਪਿਆਰ, ਦੋਸਤੀ ਤੇ ਸਮਾਜਿਕ ਭਾਈਚਾਰਾ ਵਧਾਉਂਦੀਆਂ ਨੇ ਤੇ ਜਿੰਨੀ ਸਹਿਣਸ਼ੀਲਤਾ ਤੇ ਪਿਆਰ ਖਿਡਾਰੀਆਂ ਅੰਦਰ ਹੁੰਦਾ ਹੈ, ਉਨ੍ਹਾਂ ਆਮ ਇਨਸਾਨਾਂ ਅੰਦਰ ਨਹੀਂ ਹੁੰਦਾ।ਪਰ ਏਸ ਕਥਨ ਨੂੰ ਇੱਥੋਂ ਦੇ ਕੋਟ ਮਿਤ ਪੁਲਿਸ ਚੌਂਕੀ ਅਧੀਨ ਪੈਂਦੇ ਇੱਕ ਕ੍ਰਿਕਟ ਗਰਾਊਂਡ ‘ਚ ਖੇਡਦੇ ਦੋ ਸਕੇ ਭਰਾਵਾਂ ਦਾ ਆਪਣੇ ਹੀ ਰਿਸ਼ਤੇਦਾਰਾਂ ਦੇ ਮੁੰਡਿਆਂ ਨਾਲ ਹੋਏ ਝਗੜੇ ਵਾਲੀ ਘਟਨਾ ਨੇ ਝੂਠਾ ਸਾਬਿਤ ਕਰ ਦਿੱਤੈ।ਉਹ ਏਸ ਲਈ ਕਿਉਂਕਿ ਕ੍ਰਿਕਟ ਦੀ ਇਸ ਖੇਡ ਦੌਰਾਨ ਹੋਈ ਮਾਮੂਲੀ ਲੜਾਈ ਵਿੱਚ ਵੀ ਇੱਕ ਧਿਰ ਨੇ ਦੂਜੀ ਧਿਰ ਤੇ ਗੋਲੀਆਂ ਚਲਾ ਦਿੱਤੀਆਂ।ਜਿਸ ਵਿੱਚ ਦੋ ਸਕੇ ਭਰਾ ਬੁਰੀ ਤਰ੍ਹਾਂ ਜਖ਼ਮੀ ਹੋ ਗਏ।ਘਟਨਾ ਤੋਂ ਬਾਅਦ ਪੁਲਿਸ ਨੇ ਗੋਲੀਆਂ ਚਲਾਉਣ ਵਾਲੇ ਮੁੰਡਿਆਂ ਦੇ ਖਿਲਾਫ ਪਰਚਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਏਸ ਸੰਬੰਧ ਵਿੱਚ ਕੋਟ ਮਿਤ ਪੁਲਿਸ ਚੌਂਕੀ ਨੂੰ ਦਿੱਤੀ ਸਿ਼ਕਾਇਤ ਵਿੱਚ ਜ਼ਖ਼ਮੀ ਮੁੰਡਿਆਂ ਦੇ ਪਿਤਾ ਜੋਗਿੰਦਰ ਪਾਲ ਸਿੰਘ ਨੇ ਦੋਸ਼ ਲਾਇਆ ਹੈ ਕਿ ਉਸ ਦੇ ਦੋ ਲੜਕੇ ਜਸਵਿੰਦਰ ਪਾਲ ਸਿੰਘ ਤੇ ਸੁਰਿੰਦਰਪਾਲ ਸਿੰਘ ਉਸ ਦੇ ਭਰਾ ਅਤੇ ਸਾਬਕਾ ਫੌਜੀ ਕੁਲਦੀਪ ਸਿੰਘ ਦੇ ਦੋ ਲੜਕਿਆਂ ਨਾਲ ਕ੍ਰਿਕਟ ਖੇਡਦਿਆਂ ਕਿਸੇੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ।ਜਿਸ ਉਪਰੰਤ ਉਸ ਦੇ ਭਰਾ ਕੁਲਦੀਪ ਸਿੰਘ ਦੇ ਮੁੰਡੇ ਨੇ ਸੁਰਿੰਦਰਪਾਲ ਸਿੰਘ ਤੇ ਜਸਵਿੰਦਰਪਾਲ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ।ਜਿਸ ਹਮਲੇ ਵਿੱਚ ਉਸ ਦੇ ਦੋਵੇਂ ਮੁੰਡੇ ਇਸ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਕਿ ਉਨ੍ਹਾਂ ਨੂੰ ਇਲਾਜ ਲਈ ਉੱਥੋਂ ਦੇ ਗੁਰੂ ਨਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।ਪੁਲਿਸ ਨੇ ਜੁੁਗਿੰਦਰ ਪਾਲ ਦੇ ਬਿਆਨ ਉੱਤੇ ਫੌਜੀ ਕੁਲਦੀਪ ਸਿੰਘ ਦੇ ਮੁੰਡੇ ਖਿਲਾਫ ਆਰਮਜ਼ ਐਕਟ ਦੀ ਧਾਰਾ 25,27,54,59 ਅਤੇ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

ਬਸੰਤੀ ਰੰਗ ਦੀਆਂ ਪੱਗਾਂ ਤੇ ਚੁੰਨੀਆਂ ਖਰੀਦਣ ਲਈ ਲੱਗੀ ਭੀੜ

htvteam

ਟੰਗਿਆ ਗਿਆ ਸੱਜਣ ਕੁਮਾਰ ! ਅਦਾਲਤ ਦਾ ਵੱਡਾ ਫੈਸਲਾ

htvteam

ਨਵਜੋਤ ਸਿੱਧੂ ਦੀ ਵਾਪਸੀ ਚਰਚਾ ਨੂੰ ਕੈਪਟਨ ਨੇ ਆਹ ਕਹਿੰਦੇ ਹੋਏ ਨਕਾਰਿਆ, ਕਹਿ ਤੀ ਵੱਡੀ ਗੱਲ!

Htv Punjabi

Leave a Comment