Htv Punjabi
Punjab Video

MLA ਖਹਿਰਾ ਨੇ ਧਾਹਾਂ ਧਾਹਾਂ ਮਾਰ ਮਾਰ ਰਵਾਇਆ BJP ਆਗੂ

ਪੀਲਾ ਪੰਜਾ ਸਿਰਫ ਲੋਕਾਂ ਦੀਆਂ ਬਸਤੀਆਂ ਤੇ ਹੀ ਨਹੀਂ ਚੱਲਦਾ ਸਗੋਂ ਸਿਆਸੀ ਆਗੂਆਂ ਲਈ ਵੀ ਇਹੀ ਮਸ਼ੀਨ ਕੰਮ ਆਉਂਦੀ ਹੈ,, ਜੇਕਰ ਉਹਨਾਂ ਦੀਆਂ ਕੋਠੀਆਂ ਦੀ ਵੀ ਨਜਾਇਜ਼ ਉਸਾਰੀ ਹੋਈ ਹੋਵੇ,, ਜਿਸ ਕੋਠੀ ਤੇ ਇਹ ਪੀਲਾ ਪੰਜਾ ਚੱਲਿਆ ਇਹ BJP ਆਗੂ ਆ,,

ਹਲਕਾ ਭੁਲੱਥ ਤੋਂ ਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਦੀ ਰਿਹਾਇਸ਼ ਜੋ ਕਿ ਮੇਨ ਸੜਕ ਭੁਲੱਥ-ਕਰਤਾਰਪੁਰ ਤੇ ਪਿੰਡ ਪੰਡੋਰੀ ਅਰਾਈਆਂ ਵਿਖੇ ਬਣੀ ਹੋਈ ਹੈ ਤੇ ਪ੍ਰਸ਼ਾਸ਼ਨ ਵਲੋਂ ਪੀਲਾ ਪੰਜਾਂ ਚਲਾ ਕੇ ਪਲ੍ਹਾਂ ਵਿੱਚ ਸਾਰੀ ਰਿਹਾਇਸ਼ ਖੰਡਰ ਦੇ ਰੁਪ ਵਿੱਚ ਤਬਦੀਲ ਕਰ ਦਿੱਤੀ ਗਈ।

ਇਸ ਦੇ ਨਾਲ ਹੀ ਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਨੇ ਇਸ ਕਾਰਵਾਈ ‘ਤੇ ਭੜਾਸ ਕੱਢਦਿਆਂ ਕਿਹਾ ਕਿ ਹੁਣ ਸੁਖਪਾਲ ਖਹਿਰਾ ਨੂੰ ਠੰਡ ਪੈ ਗਈ ਹੋਵੇਗੀ। ਏਡੀਸੀ ਨੇ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦੇ ਕੇ ਕੋਠੀ ਢਾਹ ਦਿੱਤੀ ਹੈ ਪਰ ਕਿਸੇ ਨੇ ਹੁਕਮਾਂ ਦੀ ਕਾਪੀ ਨਹੀਂ ਦਿਖਾਈ। ਉਹ ਜਿੰਨਾ ਧੱਕਾ ਕਰ ਸਕਦੇ ਸਨ ਕਰ ਲਿਐ। ਹੁਣ ਕੋਠੀ ਢਾਹ ਕੇ ਸਾਨੂੰ ਨੂੰ ਬੇਘਰ ਕਰ ਦਿੱਤਾ ਗਿਆ ਹੈ। ਕੋਈ ਫਰਕ ਨਹੀਂ ਪੈਂਦਾ, ਅਸੀਂ ਹੋਰ ਘਰ ਬਣਾ ਲਵਾਂਗੇ।

ਦੱਸਣਯੋਗ ਹੈ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮਾਨਯੋਗ ਪੰਜਾਬ ਐੰਡ ਹਰਿਆਣਾ ਹਾਈਕੋਰਟ ਵਿੱਚ ਭਾਜਪਾ ਆਗੂ ਗੋਰਾ ਗਿੱਲ ਵੱਲੋਂ ਪਿੰਡ ਪੰਡੋਰੀ ਅਰਾਈਆ ਵਿਖੇ ਬਣਾਈ ਗਈ ਅਣ-ਅਧਿਕਾਰਤ ਰਿਹਾਇਸ਼ ਸੰਬੰਧੀ ਪਟੀਸ਼ਨ ਦਾਇਰ ਕੀਤੀ ਸੀ, ਜਿਸਤੇ ਮਾਨਯੋਗ ਪੰਜਾਬ ਐਂਡ ਹਰਿਆਣ ਹਾਈਕੋਰਟ ਨੇ ਫੈਸਲਾ ਕਰਦਿਆਂ ਇਸ ਰਿਹਾਇਸ਼ ਨੂੰ ਢਾਹੁਣ ਦੇ ਹੁਕਮ ਦਿੱਤੇ ਹਨ। ਮਾਨਯੋਗ ਅਦਾਲਤ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਮੌਕੇ ਤੇ ਪਹੁੰਚੇ ਐਸ.ਡੀ.ਐਮ. ਭੁਲੱਥ ਸੰਜੀਵ ਸ਼ਰਮਾਂ, ਨੇਕ ਚੰਦ ਐਕਸੀਅਨ ਪੀ.ਡਬਲਯੂ.ਡੀ. ਕਪੂਰਥਲਾ, ਥਾਣਾ ਮੁਖੀ ਭੁਲੱਥ ਗੋਰਵ ਧੀਰ ਦੀ ਅਗਵਾਈ ਹੇਠ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਵੱਡੇ ਘਰ ਦੇ ਵਿਗੜੇ ਕਾਕੇ ਨੇ ਮਾਂਜ ਦਿੱਤਾ ਪੁਲਿਸੀਆ, ਨਾਕੇ ‘ਤੇ ASI ‘ਤੇ ਚੜ੍ਹਾਈ ਗੱਡੀ, ਬੋਨਟ ਤੇ ਹੀ ਘਸੀਟ ਕੇ ਲੈ ਗਿਆ ਮੁੰਡਾ, ਪਈਆਂ ਭਾਜੜਾਂ

Htv Punjabi

ਦੇਖੋ ਝੂਠੀਆਂ ਰਿਪੋਰਟਾਂ ਕੌਣ ਕਰਵਾ ਰਿਹਾ ਤਿਆਰ ?

htvteam

ਆਹ ਲਵਰਜ਼ ਨਾਲ ਕੀ ਹੋਇਆ

htvteam

Leave a Comment