ਫ਼ਾਜ਼ਿਲਕਾ : ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਫ਼ਾਜ਼ਿਲਕਾ ਸੈਕਟਰ ਵਿੱਚ ਤੈਨਾਤ 181 ਬਟਾਲੀਅਨ ਦੇ ਚਾਰ ਜਵਾਨਾਂ ਨੂੰ ਸ਼ੁੱਕਰਵਾਰ ਨੂੰ ਅਚਾਨਕ ਬਿਜਲੀ ਦਾ ਕਰੰਟ ਲੱਗ ਗਿਆ l ਇਸ ਹਾਦਸੇ ਵਿੱਚ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ ਤਿੰਨ ਬੁਰੀ ਤਰ੍ਹਾਂ ਝੁਲਸ ਗਏ l ਦੱਸ ਦਈਏ ਕਿ ਸੀਮਾ ਸੁੱਰਖਿਆ ਬਲ ਦੇ ਚਾਰ ਜਵਾਨ ਸਰਹੱਦ ਦੇ ਕੋਲ ਕੰਡਿਆਲੀ ਤਾਰ ਦੇ ਕੋਲ ਫ਼ਲਡ ਲਾਈਟਾਂ ਠੀਕ ਕਰ ਰਹੇ ਸਨ l ਇਸ ਦੌਰਾਨ ਖੇਤ ਵਿੱਚ ਜਾਂਦੀ ਬਿਜਲੀ ਦੀ ਤਾਰ ਤੋਂ ਚਾਰਾਂ ਜਵਾਨਾਂ ਨੂੰ ਜ਼ੋਰਦਾਰ ਕਰੰਟ ਲੱਗ ਗਿਆ l ਮੌਕੇ ਤੇ ਮੌਜੂਦ ਹੋਰ ਜਵਾਨਾਂ ਨੇ ਚਾਰੇ ਝੁਲਸੇ ਹੋਏ ਜਵਾਨਾਂ ਨੂੰ ਫ਼ਾਜ਼ਿਲਕਾ ਦੇ ਹਸਪਤਾਲ ਵਿੱਚ ਦਾਖਿਲ ਕਰਵਾਇਆ,ਜਿੱਥੇ ਡਾਕਟਰਾਂ ਨੇ ਇੱਕ ਜਵਾਨ ਨੂੰ ਮ੍ਰਿਤ ਐਲਾਨ ਕਰ ਦਿੱਤਾ, ਤੇ ਬਾਕੀ ਤਿੰਨ ਹਸਪਤਾਲ ਵਿੱਚ ਦਾਖਿਲ ਹਨ l ਮ੍ਰਿਤਕ ਜਵਾਨ ਦੀ ਪਹਿਜਾਣ ਹੈਡ ਕਾਂਸਟੇਬਲ ਰਾਮਸੇਵਕ ਨਿਵਾਸੀ ਏਟਾ,ਉੱਤਰ ਪ੍ਰਦੇਸ਼ ਵੱਜੋਂ ਹੋਈ ਹੈ l ਝੁਲਸੇ ਹੋਏ ਜਵਾਨਾਂ ਦੀ ਪਹਿਚਾਣ ਸਵਪਨ ਸਿੰਘ, ਨਜ਼ਰ ਅੰਸਾਰੀ ਅਤੇ ਸ਼ੁਭਾਸ਼ ਵੱਜੋਂ ਹੋਈ ਹੈ l
