Htv Punjabi
Punjab

ਜੇ ਰਾਕਸ਼ਸ਼ ਬਾਪ ‘ਤੇ ਡਾਇਨ ਮਾਂ ਕਦੇ ਨਹੀਂ ਦੇਖੀ ਤਾਂ ਆਹ ਖਬਰ ‘ਚ ਦੇਖੋ

ਲੁਧਿਆਣਾ : ਪਿਤਾ ਅਤੇ ਮਤਰੇਈ ਮਾਂ ਨੇ ਮਿਲ ਕੇ 8 ਸਾਲ ਦੇ ਮਾਸੂਮ ਮੁੰਡੇ ਦੀ ਅੱਖਾਂ ਵਿੱਚ ਕੈਮੀਕਲ ਪਾ ਕੇ ਅੰਨਾ ਕਰ ਦਿੱਤਾ ਹੈ l ਪੀੜਿਤ ਮੁੰਡੇ ਦਾ ਸੀਐਮਸੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ l ਡਾਕਟਰਾਂ ਦੀ ਮੰਨੀਏ ਤਾਂ ਪੀੜਿਤ ਮੁੰਡੇ ਨੂੰ ਅੱਖਾਂ ਤੋਂ ਦਿਖਣਾ ਬੰਦ ਹੋ ਗਿਆ ਹੈ l ਪੀੜਿਤ ਬੱਚੇ ਦੇ ਤਾਇਆ ਦੀ ਸ਼ਿਕਾਇਤ ‘ਤੇ ਡਿਵੀਜ਼ਨ ਨੰਬਰ ਤਿੰਨ ਪੁਲਿਸ ਨੇ ਦੋਨਾਂ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ.ਦੋਨਾਂ ਮੁਲਜ਼ਮਾਂ ਤੋਂ ਘਟਨਾ ਨੂੰ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ l ਸੇਂਟ ਥਾਮਸ ਸਕੂਲ ਨਿਵਾਸੀ ਸ਼ੈਲੰਿਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੇ ਭਾਈ ਰਾਜੀਵ ਕੁਮਾਰ ਦੀ ਪਹਿਲੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ ਸੀ l ਲਗਭਗ ਤਿੰਨ ਸਾਲ ਪਹਿਲਾਂ ਉਸ ਨੇ ਰਾਧਿਕਾ ਨਾਲ ਵਿਆਹ ਕਰ ਲਿਆ ਹੈ l ਪਹਿਲੇ ਵਿਆਹ ਨਾਲ ਉਸਦਾ ਮੁੰਡਾ ਆਸ਼ੂਤੋਸ਼ ਹੈ, ਜਿਸਦੇ ਨਾਲ ਦੋਨੋਂ ਚੰਗਾ ਵਿਵਹਾਰ ਨਹੀਂ ਕਰਦੇ ਹਨ l 9 ਜਨਵਰੀ ਨੂੰ ਅਚਾਨਕ ਉਹ ਉਨ੍ਹਾਂ ਦੇ ਘਰ ਆਇਆ, ਉੱਥੇ ਉਸ ਨੇ ਦੇਖਿਆ ਕਿ ਆਸ਼ੂਤੋਸ਼ ਦੀ ਅੱਖ ‘ਤੇ ਕੁਝ ਜਖ਼ਮ ਦੇ ਨਿਸ਼ਾਨ ਸਨ l ਤਦ ਉਹ ਤੁਰੰਤ ਪੀੜਿਤ ਨੂੰ ਸੀਐਮਸੀ ਹਸਪਤਾਲ ਲੈ ਗਿਆ l ਉੱਥੇ ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਦੱਸਿਆ ਇਸਦੀ ਅੱਖ ਵਿੱਚ ਕੋਈ ਕੈਮੀਕਲ ਗਿਰਿਆ ਹੈ l ਜਿਸ ਕਾਰਨ ਇਸਦੀ ਇੱਕ ਖਰਾਬ ਹੋ ਗਈ ਹੈ l ਬੱਚੇ ਤੋਂ ਪੁੱਛਣ ਦੇ ਬਾਅਦ ਉਸ ਨੂੰ ਪਤਾ ਲੱਗਿਆ ਕਿ ਰਾਜੀਵ ਕੁਮਾਰ ਅਤੇ ਉਸਦੀ ਦੂਜੀ ਪਤਨੀ ਰਾਧਿਕਾ ਨੇ ਜਾਣ ਬੁੱਝ ਕੇ ਬੱਚੇ ਦੀ ਅੱਖ ਵਿੱਚ ਕੈਮੀਕਲ ਪਾਇਆ ਹੈ l ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਹਜੂਰ ਲਾਲ ਨੇ ਦੱਸਿਆ ਕਿ ਮੁਲਜ਼ਮ ਰਾਜੀਵ ਕੁਮਾਰ ਇੱਕ ਨਿੱਜੀ ਦਫਤਰ ਵਿੱਚ ਕੰਮ ਕਰਦਾ ਹੈ l ਪੁਲਿਸ ਨੇ ਉਸ ਨੂੰ ਅਤੇ ਉਸਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ l ਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਨਾਂ ਤੋਂ ਪੁੱਛਗਿਛ ਕਰ ਰਹੀ ਹੈ l

Related posts

ਸਵੇਰੇ ਸੈਰ ਕਰਨ ਵਾਲੇ ਆਹ ਵੀਡੀਓ ਜਰੂਰ ਦੇਖ ਲੈਣ; ਨੌਜਵਾਨ ਨਾਲ ਦੇਖੋ ਕੀ ਹੋ ਗਿਆ

htvteam

ਬੈਂਕ ਦੇ ਬਾਹਰ ਚੱਲੀ ਦਿਨ ਦਿਹਾੜੇ ਗੋ+ਲੀ !

htvteam

ਆਟੋ ਚਾਲਕ ਨੇ 80 ਸਾਲਾਂ ਅਪਾਹਿਜ ਔਰਤ ਨਾਲ ਕੀਤਾ ਮੂੰਹ ਕਾਲਾ

htvteam

Leave a Comment