Htv Punjabi
Punjab

ਇੱਥੋਂ ਦੇ ਲੋਕਾਂ ਨੇ ਕਹੀਆਂ ਡਾਕਟਰਾਂ ਅਤੇ ਸਰਕਾਰ ਬਾਰੇ ਆਹ ਗੱਲਾਂ, ਦੇਖੋ ਕੀ ਐ ਪੂਰਾ ਮਾਮਲਾ

ਖੰਨਾ : ਪੰਜਾਬ ਸਰਕਾਰ ਦੁਆਰਾ ਚੋਣਾਂ ਵੇਲੇ ਮੈਨੀਫੈਸਟੋ ਵਿੱਚ ਵੱਡੇ ਵੱਡੇ ਵਾਅਦੇ ਕਰਕੇ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਹੈ l ਇਸ ਗੱਲ ਦਾ ਜਿਉਂਦਾ ਜਾਗਦਾ ਸਬੂਤ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਡੇਢ ਲੱਖ ਆਬਾਦੀ ਵਾਲੇ ਹਲਕਾ ਪਾਇਲ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਸਿਹਤ ਸੁਵਿਧਾਵਾਂ ਦਿੱਤੇ ਜਾਣ ਦੇ ਨਾਮ ‘ਤੇ ਸਰਕਾਰੀ ਹਸਪਤਾਲ ਸਰਕਾਰ ਦੇ ਦਾਅਵਿਆਂ ਨੂੰ ਅੰਗੂਠਾ ਦਿਖਾਉਂਦਾ ਦਿਸਦਾ ਹੈ l ਇਸ ਹਸਪਤਾਲ ਵਿੱਚ ਡਾਕਟਰਾਂ ਦੇ ਕਮਰਿਆਂ ਦੇ ਬਾਹਰ ਤਾਲੇ ਲੱਗੇ ਹੋਏ ਹਨ l ਡਾਕਟਰਾਂ ਅਤੇ ਦਵਾਈਆਂ ਦੀ ਕਮੀ ਨਾਲ ਜੂਝ ਰਹੇ ਇਸ ਹਸਪਤਾਲ ਵਿੱਚ ਆਏ ਮਰੀਜ਼ਾਂ ਦਾ ਸਰਕਾਰ ਪ੍ਰਤੀ ਭਾਰੀ ਗੁੱਸਾ ਹੈ l ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਹਸਪਤਾਲ ਵਿੱਚ ਡਾਕਟਰ ਅਤੇ ਦਵਾਈਆਂ ਉਪੱਲਬਧ ਨਹੀਂ ਕਰਵਾ ਸਕਦੀ ਤਾਂ ਹਸਪਤਾਲਾਂ ਨੂੰ ਤਾਲੇ ਲਾ ਦੇਵੇ l ਜਦ ਇਸ ਬਾਰੇ ਐਸਐਮਓ ਨਾਲ ਗੱਲ ਕੀਤੀ ਤਾਂ ਉਹ ਦਵਾਈਆਂ ਦੀ ਕਮੀ ਵਾਲੀ ਗੱਲ ਨੂੰ ਨਕਾਰਦੇ ਨਜ਼ਰ ਆਏ ਪਰ ਇਲਾਜ ਕਰਵਾਉਣ ਆਏ ਮਰੀਜ਼ਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਸਪਤਾਲ ਵਿੱਚ ਦਵਾਈ ਨਹੀਂ ਹੈ ਇਹ ਗੱਲ ਕਹੀ ਜਾਂਦੀ ਹੈ ਜਿਸ ਕਰਕੇ ਉਹ ਦਵਾਈਆਂ ਬਾਹਰ ਤੋਂ ਖਰੀਦਣ ਲਈ ਮਜ਼ਬੂਰ ਹਨ l ਉੱਥੇ ਦੂਜੇ ਪਾਸੇ ਹਸਪਤਾਲ ਦਾ ਸਟਾਫ ਜਲਦਬਾਜ਼ੀ ਵਿੱਚ 2018 ਦੀ ਐਕਸਪਾਇਰ ਦਵਾਈਆਂ ਨੂੰ ਨਸ਼ਟ ਕਰਨ ਵਿੱਚ ਲੱਗਾ ਸੀ l ਮੌਕੇ ‘ਤੇ ਇਲਾਜ ਕਰਾਉਣ ਆਏ ਲੋਕਾਂ ਦਾ ਕਹਿਣਾ ਸੀ ਕਿ ਉਹ ਗਰੀਬ ਹਨ ਅਤੇ ਸਰਕਾਰੀ ਹਸਪਤਾਲ ਵਿੱਚ ਸੁਵਿਧਾਵਾਂ ਤੋਂ ਵਾਂਝੇ ਰਹਿਣ ਕਰਕੇ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਮਜ਼ਬੂਰ ਹਨ l ਲੋਕਾਂ ਨੇ ਕਿਹਾ ਕਿ ਉਹ ਸਰਕਾਰ ਨੂੰ ਮੰਗ ਕਰਦੇ ਹਨ ਕਿ ਸਿਵਿਲ ਹਸਪਤਾਲ ਪਾਇਲ ਵਿੱਚ ਡਾਕਟਰਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇ l ਲੋਕਾਂ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੇ ਲਈ ਕੁਝ ਨਹੀਂ ਕੀਤਾ ਸਿਰਫ ਲਾਰੇ ਹੀ ਲਾਏ ਹਨ l

Related posts

ਦਿੱਲੀ ‘ਚ ਦਿਵਾਲੀ ਤੋਂ ਪਹਿਲਾਂ ਪੈਣਗੇ ਪਟਾਕੇ, ਕਿਸਾਨਾਂ ਨੇ ਕਰ ਤਾ ਵੱਡਾ ਐਲਾਨ ਕਰਨਗੇ ਕੂਚ!

htvteam

ਸੁਨੱਖੀ ਇੰਸਪੈਕਟਰ ਮੁਲਾਜ਼ਮਾਂ ਨਾਲ ਮਿਲ ਚੋਰੀ ਚੋਰੀ ਕਰਦੀ ਸੀ ਗੰਦੇ ਕੰਮ

htvteam

ਥਾਰ ਵਾਲੀ ਲੇਡੀ ਦੀ ਬਦਮਾਸ਼ੀ, ਸੱਦ ਲਏ ਟੈਟੂਆਂ ਵਾਲੇ ਮੁੰਡੇ

htvteam

Leave a Comment