Htv Punjabi
Punjab

ਮਸ਼ੂਕ ਨੂੰ ਮਿਲਣ ਗਿਆ ਆਸ਼ਕ ਕੁੜੀ ਦੀ ਮਾਂ ਨੇ ਫੂਕਿਆ, ਧੂਹ ਧੂਹ ਕਰਦੇ ਆਸ਼ਕ ਦੀ ਹਾਲਤ ਦੇਖ ਨੀਂ ਹੁੰਦੀ

ਸੰਗਰੂਰ : ਇੱਥੋਂ ਦੇ ਪਿੰਡ ਚੌਂਦਾ ਵਿੱਚ ਪ੍ਰੇਮਿਕਾ ਨੂੰ ਮਿਲਣ ਗਏ ਇੱਕ ਨੌਜਵਾਨ ਨੂੰ ਸ਼ੱਕੀ ਹਾਲਤ ਵਿੱਚ ਅੱਗ ਲੱਗ ਗਈ।ਗੰਭੀਰ ਹਾਲਤ ਵਿੱਚ ਅਤੇ ਝੁਲਸ ਜਿ਼ਆਦਾ ਜਾਣ ਕਾਰਨ ਨੌਜਵਾਨ ਨੂੰ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਹੈ।ਧੂਰੀ ਦੇ ਰਹਿਣ ਵਾਲੇ ਗੁਰਧਿਆਨ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦੇ ਕੁੜੀ ਨਾਲ ਪਿਛਲੇ ਲੰਬੇ ਸਮੇਂ ਤੋਂ ਪ੍ਰੇਮ ਸੰਬੰਧ ਸਨ ਅਤੇ 12 ਮਾਰਚ ਨੂੰ ਵੀ ਕੁੜੀ ਨੇ ਫੋਨ ਕਰਕੇ ਉਸ ਨੂੰ ਮਿਲਣ ਲਈ ਘਰ ਬੁਲਾਇਆ ਸੀ ਤੇ ਉਹ ਜਦੋਂ ਮਿਲਣ ਲਈ ਘਰ ਆਇਆ ਤਾਂ ਕੁੜੀ ਘਰ ਨਹੀਂ ਸੀ, ਉਸ ਨੇ ਆਪਣੀ ਪ੍ਰੇਮਿਕਾ ਕੁੜੀ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਘਰ ਆ ਰਹੀ ਹੈ।ਪੀੜਿਤ ਨੇ ਦੱਸਿਆ ਕਿ ਉਸ ਦੀ ਪ੍ਰੇਮਿਕਾ ਦੀ ਮਾਂ ਛਿੰਦਰ ਕੌਰ ਨੇ ਉਸ ਉੱਤੇ ਤੇਲ ਛਿੜਕ ਕੇ ਉਸ ਨੂੰ ਅੱਗ ਲਾ ਦਿੱਤੀ।ਪੀੜਿਤ ਦੇ ਬਿਆਨ ਤੇ ਪੁਲਿਸ ਨੇ ਕੁੜੀ ਦੀ ਮਾਂ ਛਿੰਦਰ ਕੌਰ ਤੇ ਇਰਾਦਤਨ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਇਸ ਮਾਮਲੇ ਤੇ ਛਿੰਦਰ ਕੌਰ ਨੇ ਕਿਹਾ ਕਿ ਗੁਰਧਿਆਨ ਸਿੰਘ ਉਨ੍ਹਾਂ ਦੀ ਕੁੜੀ ਨੂੰ ਘਰ ਤੋਂ ਭੱਜਣ ਲਈ ਦਬਾਅ ਬਣਾ ਰਿਹਾ ਸੀ, ਇਸ ਲਈ ਉਨ੍ਹਾਂ ਨੇ ਆਪਣੀ ਕੁੜੀ ਨੂੰ 15 ਦਿਨਾਂ ਲਈ ਰਿਸ਼ਤੇਦਾਰੀ ‘ਚ ਭੇਜਿਆ ਹੋਇਆ ਸੀ।ਛਿੰਦਰ ਕੌਰ ਨੇ ਕਿਹਾ ਕਿ ਅੱਗ ਕਿਸ ਨੇ ਲਾਈ ਹੈ ਜਾਂ ਕਿਸ ਨੇ ਨਹੀਂ ਇਸ ਦਾ ਫੈਸਲਾ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਕਰਨਾ ਚਾਹੀਦਾ ਹੈ।

Related posts

ਫ਼ਤਹਿਗੜ੍ਹ ਸਾਹਿਬ ਸ਼ਹੀਦੀ ਜੋੜ ਮੇਲ ਤੇ ਜਾ ਕੇ ਖੱਪ ਪਾਉਣ ਵਾਲੇ ਇਸ ਵਾਰ ਰਹਿਣ ਸਾਵਧਾਨ

htvteam

ਦੇਖੋ ਜਹਾਜ਼ ‘ਚ ਚੋਰੀ-ਚੋਰੀ ਮੁੰਡਾ ਕੀ ਕਰ ਰਿਹਾ ਸੀ ? ਪਾਇਲਟ ਨੇ ਸੀਨ ਦੇਖ ਮੱਥੇ ‘ਤੇ ਮਾਰਿਆ ਹੱਥ

htvteam

ਪੰਜਾਬੀ ਮਿਸਤਰੀ ਨੇ ਬੁਲੇਟ ਦਾ ਬਣਾਇਆ ਅਜਿਹਾ ਜੁਗਾੜ, ਦੁਨੀਆ ਕਰਤੀ ਹੈਰਾਨ

htvteam

Leave a Comment