ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ) : ਤੁਸੀਂ ਅਰਬ ਮੁਲਕ ਦੇ ਲੇਬਰ ਕੈਂਪਾਂ ਅੰਦਰ ਲੋਕਾਂ ਦੇ ਅਕਸਰ ਅਜਿਹੇ ਹਾਲਤ ਦੇਖੇ ਦੇਖੇ ਹੋਣੇ ਨੇ ਜਿਥੇ ਸੈਕੜੇ ਬੰਦਿਆਂ ਨੂੰ ਕਿਸੇ ਖਾਸ ਜਗਾਹ ਤੇ ਤੂੜੀ ਵਾਂਗ ਦੱਬ ਦੱਬ ਕੇ ਭਰਿਆ ਹੁੰਦੈ । ਪਰ ਇਨ੍ਹੀ ਦਿਨੀ ਜਿਹੜੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਉਸ ਨੂੰ ਦੇਖਕੇ ਇਹ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਦੀ ਹਾਲਤ ਤਾਂ ਅਰਬ ਮੁਲਕ ਤੋਂ ਵੀ ਭੈੜੀ ਹੈ ਦੱਸ ਦਈਏ ਕਿ ਇਹ ਵੀਡੀਓ ਮੁੰਬਈ ਦੀ ਐ। ਜਿੱਥੇ ਰੋਜ਼ਗਾਰ ਦੀ ਭਾਲ ‘ਚ ਉਥੇ ਗਏ ਲਗਭਗ ਡੇਢ ਸੌ ਪੰਜਾਬੀ ਮੁੰਡੇ ਲਾਕਡਾਊਨ ਤੇ ਕਰੋਨਾ ਵਾਇਰਸ ਮਹਾਮਾਰੀ ਦੌਰਾਨ ਉੱਥੇ ਇਕ ਹੀ ਬਿਲਡਿੰਗ ‘ਚ ਫਸ ਗਏ।
ਇਸ ਵਾਇਰਲ ਵਾਇਰਲ ਵੀਡੀਓ ਮੁਤਾਬਿਕ ਸਬੰਧਤ ਕੰਪਨੀ ਨੇ ਇਨ੍ਹਾ ਮੁੰਡਿਆਂ ਦਾ ਨਾ ਤਾਂ ਕੋਈ ਮੈਡੀਕਲ ਚੈਕਅਪ ਕਰਵਾਇਆ ਹੈ, ਤੇ ਨਾ ਹੀਂਕੰਪਨੀ ਵਾਲਿਆਂ ਨੇ ਬੀਤੇਂ ਕਈ ਦਿਨ ਤੋਂ ਇਨ੍ਹਾਂ ਲਈ ਕੋਈ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਹੈ । ਦੱਸ ਦਈਏ ਕਿ ਵੀਡੀਓ ਵਾਇਰਲ ਹੋਣ ਉਪਰੰਤ ਬੇਸ਼ਕ ਕੰਪਨੀ ਨੇ ਬਦਨਾਮੀ ਦੇ ਡਰੋ ਮੁੰਡਿਆਂ ਲਈ ਖਾਣ ਪੀਣ ਦਾ ਇੰਤਜ਼ਾਮ ਤਾਂ ਕਰ ਦਿੱਤਾ ਹੋਵੇ ਪਰ ਛੋਟੇ ਜਿਹੇ ਹਾਲ ‘ਚ ਹਾਜ਼ਰ ਦਰਜਨਾਂ ਮੁੰਡਿਆਂ ‘ਚ ਪੀੜਤਾਂ ਮੁਤਾਬਿਕ ਬਿਮਾਰੀ ਫੈਲਣ ਦਾ ਹਰ ਵੇਲੇ ਖਤਰਾ ਬਣਿਆ ਰਹਿੰਦਾ ਐ।
ਇਸ ਖ਼ਬਰ ਨੂੰ ਵੀਡੀਓ ਰੂਪ ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ ,…