Htv Punjabi
Punjab

ਪਿੰਡ ਵਿੱਚ ਚੌਕੀ ਲਾਉਂਦੇ ਬਾਬੇ ਨੂੰ ਪਸੰਦ ਆਈ 16 ਸਾਲਾ ਕੁੜੀ, ਗੰਦਾ ਸਾਧ ਧੀ ਬਣਾਕੇ ਕਰਦਾ ਰਿਹਾ ਦਿਨ-ਰਾਤ ਧੱਕਾ, ਅੱਕੀ ਕੁੜੀ ਨੇ ਖੋਲ੍ਹੇ ਦਿਲ ਕੰਬਾਊ ਭੇਦ

ਫਿਰੋਜ਼ਪੁਰ (ਰਤਨ ਲਾਲ) : ਕਹਿੰਦੇ ਨੇ ਧੀ ਧੀ ਹੁੰਦੀ ਹੈ, ਫਿਰ ਭਾਂਵੇਂ ਉਹ ਢਿੱਡੋਂ ਜੰਮੀ ਹੋਵੇ ਜਾ ਫਿਰ ਗੋਦ ਲਈ, ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਪਰ ਕੁੱਝ ਹਵਸ਼ ਦੇ ਅੰਨ੍ਹੇ ਲੋਕ ਇਸ ਰਿਸਤੇ ਨੂੰ ਵੀ ਤਾਰ ਤਾਰ ਕਰ ਰਹੇ ਨੇ।  ਅਜਿਹਾ ਹੀ ਇੱਕ ਮਾਮਲਾ ਜਿਲ੍ਹਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਜਿਸ ਨੇ ਇਨਸਾਨੀਅਤ ਨੂੰ ਇੱਕ ਵਾਰ ਫਿਰ ਸ਼ਰਮ ਸਾਰ ਕਰ ਦਿੱਤਾ ਹੈ। ਮਾਮਲਾ ਹੈ ਫਿਰੋਜ਼ਪੁਰ ਦੇ ਪਿੰਡ ਸਹਿਜਾਦੀ ਦਾ ਜਿਥੇ ਇਕ 50 ਸਾਲਾ ਆਖੋਤੀ ਬਾਬੇ ਨੇ ਗੋਦ ਲਈ ਆਪਣੀ 16 ਸਾਲ ਦੀ ਨਾਬਲਗ ਧੀ ਨਾਲ ਲਗਤਾਰ ਦੋ ਸਾਲ ਬਲਾਤਕਾਰ ਕਰਦਾ ਰਿਹਾ।
ਇਸ ਦਾ ਭੇਦ ਉਦੋਂ ਖੁਲ੍ਹਿਆ ਜਦੋਂ ਲੜਕੀ ਗਰਭਵਤੀ ਹੋ ਗਈ ਅਤੇ ਉਸਦੀ ਤਬੀਅਤ ਖੁਰਾਬ ਹੋਣ ਲਗੀ। ਡਾਕਟਰੀ ਜਾਂਚ ਹੋਣ ਤੇ ਪੀੜਤਾ ਨੇ ਸਾਰਾ ਭੇਦ ਆਪਣੇ ਅਸਲੀ ਮਾਂ ਬਾਪ ਕੋਲ ਖੋਲਿਆ ਕਿ ਬਾਬੇ ਨੇ ਉਸ ਨੂੰ ਡਰਾ ਧਮਕਾ ਕੇ ਉਸ ਨਾਲ ਜਬਰ ਜਿਨਾਹ ਕੀਤਾ ਹੈ। ਜਿਸ ਕਾਰਨ ਉਸ ਦੇ ਪੇਟ ਵਿੱਚ ਦਰਦ ਹੋ ਰਿਹਾ ਹੈ। ਇੰਨਾਂ ਸੁਣਦਿਆਂ ਹੀ ਲੜਕੀ ਦੇ ਮਾਤਾ ਪਿਤਾ ਵੱਲੋਂ ਉਸ ਨੂੰ ਨਜਦੀਕੀ ਪਿੰਡ ਫਿਰੋਜਸਾਹ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿਥੋਂ ਉਸਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।

ਜਿੱਥੇ ਇਲਾਜ ਅਧੀਨ ਲੜਕੀ ਨੇ ਦੱਸਿਆ ਕਿ ਉਸਦੇ ਮਾਤਾ ਪਿਤਾ ਦੀ ਸਹਿਮਤੀ ਨਾਲ ਪਿੰਡ ਸਹਿਜਾਦੀ ਦੇ ਵਸਨੀਕ ਦੋਸੀ ਬਲਜੀਤ ਸਿੰਘ ਬਾਬਾ ਨੇ ਉਸ ਨੂੰ ਆਪਣੀ ਧੀ ਬਨਾਇਆ ਹੋਇਆ ਸੀ ਤੇ ਉਹ ਉਸ ਕੋਲ ਹੀ ਪਿਛਲੇ ਤਿੰਨ ਚਾਰ ਸਾਲ ਤੋਂ ਹੀ ਉਸਦੇ ਡੇਰੇ ਤੇ ਰਹਿ ਰਹੀ ਸੀ । ਉਸ ਨੇ ਦੱਸਿਆ ਕਿ ਦੋਸੀ ਬਾਬਾ ਉਸਨੂੰ ਡਰਾ ਧਮਕਾ ਕੇ ਉਸ ਨਾਲ ਜਬਰ ਜਿਨਾਹ ਕਰਦਾ ਰਿਹਾ ਹੈ ਅਤੇ ਅਕਸਰ ਉਸਨੂੰ ਘਰ ਤੋਂ ਬਾਹਰ ਲਿਜਾ ਕੇ ਵੀ ਇਹ ਕਾਰਾ ਕਰਦਾ ਰਹਿੰਦਾ ਸੀ।

ਉਧਰ ਇਸ ਮਾਮਲੇ ਸਬੰਧੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਆਪਣੇ ਮਾਪਿਆਂ ਦੀ ਸਹਿਮਤੀ ਨਾਲ ਬਲਜੀਤ ਸਿੰਘ ਨਾਮ ਦੇ ਵਿਅਕਤੀ ਕੋਲ ਪਿਛਲੇ ਤਿੰਨ ਚਾਰ ਸਾਲ ਤੋਂ ਰਹਿ ਰਹੀ ਸੀ। ਅਤੇ ਦੋਸੀ ਬਲਜੀਤ ਸਿੰਘ ਦਾ ਮਨ ਬੇਈਮਾਨ ਹੋ ਗਿਆ ਤੇ ਉਸ ਨੇ ਪੀੜਤਾ ਨਾਲ ਜਬਰਦਸਤੀ ਕੀਤੀ। ਜਿਸਤੇ ਪੀੜਤਾ ਗਰਭਵਤੀ ਹੋ ਗਈ ਤੇ ਗੱਲ ਸਭ ਦੇ ਸਾਹਮਣੇ ਆ ਗਈ। ਉਨ੍ਹਾਂ ਪੀੜਤ ਲੜਕੀ ਦੇ ਬਿਆਨਾ ਦੇ ਅਧਾਰ ‘ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।

ਇਥੇ ਜਿਕਰਯੋਗ ਇਹ ਹੈ ਕਿ ਆਖੋਤੀ ਬਾਬਿਆਂ ਦੇ ਡੇਰਿਆਂ ਵਿੱਚ ਰਹਿੰਦੀਆਂ ਲੜਕੀਆਂ ਨਾਲ ਜਬਰਜਿਨਾਹ ਹੋਣ ਦਾ ਕੋਈ ਪਹਿਲਾਂ ਮਾਮਲਾ ਨਹੀਂ ਅਕਸਰ ਹੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਸੋ ਲੋੜ ਹੈ ਅਜਿਹੇ ਆਖੋਤੀ ਸਾਧਾ ਖਿਲਾਫ ਸਖਤ ਕਾਰਵਾਈ ਕਰਨ ਦੀ ਤਾਂ ਜੋ ਅਜਿਹੀਆਂ ਘਟਨਾਵਾ ਵਾਰ ਵਾਰ ਸਾਹਮਣੇ ਨਾ ਆ ਸਕਣ।

Related posts

ਪਿਓ ਪੁੱਤਾਂ ਨੂੰ ਤੇਜ਼ ਰਫ਼ਤਾਰ ਬੱਸ ਨੇ ਦਰੜਿਆ, ਦੋਵਾਂ ਦੀ ਮੌਤ

htvteam

ਇਸ ਬਜ਼ੁਰਗ ਮਾਤਾ ਦੀ ਹੱਡਬੀਤੀ ਸੁਣ ਹੰਝੂਆਂ ਦੇ ਝਰਨੇ ਫੁੱਟ ਜਾਣਗੇ

htvteam

ਕੋਰੋਨਾ ਮਹਾਮਾਰੀ ਨੂੰ ਲੈ ਕੇ ਆਈ ਬੇਹੱਦ ਵੱਡੀ ਖ਼ਬਰ

htvteam

Leave a Comment