Htv Punjabi
Punjab Video

ਤਿੰਨ ਭੈਣ ਭਰਾਂਵਾਂ ਦੇ ਕਤਲ ਸਬੰਧੀ ਇੱਕ ਹੋਰ ਥਿਉਰੀ ਸਾਹਮਣੇ ਆਈ, ਕਤਲ ਦਾ ਆਹ ਕਾਰਨ ਸੀ ਤੇ ਲੋਕਾਂ ਨੇ ਗੁੱਸੇ ‘ਚ ਪੁਲਿਸ ਦੀ ਗੱਡੀ ਭੰਨ੍ਹਤੀ ? 

ਤਰਨਤਾਰਨ : ਜ਼ਿਲ੍ਹੇ ਦੇ ਹਲਕਾ ਪੱਟੀ ਚ ਪੈਂਦੇ ਪਿੰਡ ਕੋਟ ਦਾਤਾ ਅੰਦਰ ਜਿਹੜੇ 3 ਭੈਣ ਭਰਾਂਵਾਂ ਦਾ ਲੁਟੇਰਿਆਂ ਵਲੋਂ ਤੇਜ਼ ਧਾਰ ਹਥਿਆਰਾਂ ਨਾਲ ਕਤਲ ਅਤੇ ਜਾਣ ਦੀ ਗੱਲ ਉਡਦੀ ਸੀ ਉਸ ਸਬੰਧ ‘ਚ ਸਮੇਂ ਦੇ ਨਾਲ ਨਾਲ ਹੋਰ ਪਰਤਾਂ ਖੁਲ੍ਹਣੀਆਂ ਸ਼ੁਰੂ ਹੋ ਗਈਆਂ ਨੇ, ਮਿਲੀ ਜਾਣਕਾਰੀ ਅਨੁਸਾਰ ਇਹ ਕਤਲ ਚਰਿੱਤਰ ਤੇ ਸ਼ੱਕ ਹੋਣ ਕਾਰਨ ਇਕ ਨੌਜਵਾਨ ਵੱਲੋਂ ਅਪਮੇ ਸਾਥੀ ਦੇ ਨਾਲ ਮਿਲਕੇ ਕੀਤੇ ਗਏ।  ਜਿਸ ਦੌਰਾਨ ਉਸਨੇ ਆਪਣੀਆਂ ਦੋ ਭੈਣਾਂ ਨੂੰ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਵੱਡ ਦਿੱਤਾ।ਦੱਸ ਦਈਏ ਕਿ ਇਹ ਵਾਰਦਾਤ ਪੱਟੀ ਖਾਰਾ ਲਿੰਕ ਰੋਡ ਤੇ ਸ਼ਨੀਵਾਰ ਦੁਪਹਿਰ ਤੋਂ ਬਾਅਦ ਹੋਈ।ਉੱਥੇ ਹੀ ਇਸ ਹਤਿਆ ਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋਣ ਸਮੇਂ ਮ੍ਰਿਤਕ ਕੁੜੀਆਂ ਦਾ ਭਰਾ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸਦੀ ਵੀ ਮੌਕੇ ਤੇ ਹੀ ਮੌਤ ਹੋ ਗਈ।ਮੌਕੇ ਤੇ ਪਹੁੰਚੀ ਭੀੜ ਨੇ ਇਸ ਨੂੰ ਲੁਟੇਰਿਆਂ ਵੱਲੋਂ ਕੀਤਾ ਗਿਆ ਕਤਲ ਕਰਾਰ ਦਿੱਤਾ ਸੀ ਤੇ ਕਾਫੀ ਹੰਗਾਮੇ ਤੋਂ ਬਾਅਦ ਪੁਲਿਸ ਨੇ ਤਿੰਨ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਸੀ ।
ਮਿਲੀ ਜਾਣਕਾਰੀ ਦੇ ਅਨੁਸਾਰ ਸ਼ਨੀਵਾਰ ਦੁਪਹਿਰ ਬਾਅਦ ਰਮਨਦੀਪ ਕੌਰ ਅਤੇ ਅਮਨਦੀਪ ਕੌਰ ਪੱਟੀ ਤੋਂ ਪਿੰਡ ਕੋਟ ਦਾਤਾ ਵੱਲ ਆਏ ਰਹੀਆਂ ਸਨ।ਇਸ ਦੌਰਾਨ ਉਹਨਾਂ ਦੇ ਚਚੇਰੇਭਰਾ ਜੋਬਨ ਸਿੰਘ ਨੇ ਆਪਣੇ ਹੋਰ ਰਿਸ਼ਤੇਦਾਰ ਨਾਲ ਮਿਲਕੇ ਉਹਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।ਇਸ ਹਮਲੇ ਵਿੱਚ ਰਮਨਦੀਪ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦ ਕਿ ਅਮਨਦੀਪ ਕੌਰ ਨੇ ਕੁਝ ਦੇਰ ਬਾਅਦ ਦਮ ਤੋੜ ਦਿੱਤਾ।
ਥਾਣਾ ਹਰੀਕੇ ਦੇ ਮੁਖੀ ਜਰਨੈਲ ਸਿੰਘ ਨੇ ਦਸਿਆ ਕਿ ਜੋਬਨ ਆਪਣੀ ਚਚੇਰੀ ਭੈਣਾਂ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ। ਇਸ ਸ਼ੱਕ ਦੇ ਕਾਰਨ ਉਸਨੇ ਆਪਣੀ ਚਚੇਰੀ ਭੈਣਾਂ ਦੀ ਹਤਿਆ ਕਰ ਦਿੱਤੀ। ਉਥੇ ਹੀ ਇਸ  ਹਤਿਆ ਕਾਂਡ ਨੂੰ ਅੰਜ਼ਾਮ ਦੇਣ ਤੋਂ ਬਾਅਦ ਜਦੋਂ ਜੋਬਨ ਆਉਣੀ ਮੋਟਰਸਾਈਕਲ ਤੇ ਭੱਜ ਰਿਹਾ ਸੀ ਤਾਂ ਉਸਦੀ ਮੋਟਰਸਾਈਕਲ ਇੱਕ ਟਰੈਕਟਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਜੋਬਨ ਸਿੰਘ ਦੀ ਵੀ ਮੌਤ ਹੋ ਗਈ। ਹਾਲਾਂਕਿ ਡੀਐੱਸਪੀ ਕਮਲਜੀਤ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਹਲੇ ਤੱਕ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਕੋਈ ਬਿਆਨ ਦਰਜ ਨਹੀਂ ਕਰਵਾਏ ਹਨ। ਡੀਐੱਸਪੀ ਨੇ ਕਿਹਾ ਕਿ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ ਤੇ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਇਸ ਹਤਿਆ ਕਾਂਡ ਵਿੱਚ ਸ਼ਾਮਿਲ ਮੁਲਜ਼ਮ ਨਿਰਮਲ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਹੈ।
ਦੋਸ਼ ਹੈ ਕਿ ਇਸ ਹਤਿਆ ਕਾਂਡ ਕਾਰਨ ਗੁੱਸੇ ਵਿੱਚ ਆਏ ਪਿੰਡ ਵਾਲਿਆਂ ਨੇ ਪੁਲਿਸ ‘ਤੇ ਪੱਖਪਾਤ ਦੇ ਦੋਸ਼ ਲਾਉਂਦੇ ਹੋਏ ਉਹਨਾਂ ਦਾ ਘਿਰਾਓ ਕੀਤਾ। ਪਿੰਡ ਵਾਲਿਆਂ ਨੇ ਪੁਲਿਸ ਵਾਲਿਆਂ ‘ਤੇ ਹਮਲਾ ਕੀਤਾ ਅਤੇ ਪੱਥਰ ਮਾਰਦੇ ਹੋਏ ਉਹਨਾਂ ਦੀ ਕਾਰ ਵੀ ਤੋੜ ਦਿੱਤੀ। ਹੁਣ ਇਨ੍ਹਾਂ ਦੋਵਾਂ ਥਿਉਰੀਆਂ ਚੋਣ ਸਾਚੀ ਕਿਹੜੀ ਐ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ

Related posts

ਮੁੰਡੇ ਦਾ ਪੁਲਿਸੀਆਂ ਨਾਲ ਪੈ ਗਿਆ ਪੇਚਾ

htvteam

ਪਤੀ ਨਾਲ ਸਕੂਟਰੀ ਤੇ ਜਾ ਰਹੀ ਪਤਨੀ ਨੂੰ ਦੇਖ ਮੁੰਡਿਆਂ ਦੀ ਵਿਗੜੀ ਨੀਅਤ !

htvteam

ਸ਼ਰਮਿਆਂ ਦੀ ਕੁੜੀ ਨੇ ਕੱਢੇ ਸਭ ਦੇ ਭੁਲੇਖੇ; ਜੀਨਸ ਪਾਕੇ ਪਾਉਂਦੀ ਐ ਪੱਠੇ ਤੇ ਕੱਢਦੀ ਧਾਰਾਂ

htvteam

Leave a Comment